ETV Bharat / bharat

SBI ਰਾਮਗੜ੍ਹ ਨੇ 3 ਸ਼ਹੀਦਾਂ ਦੀਆਂ ਮਾਵਾਂ ਦੇ ਖ਼ਾਤਿਆਂ 'ਚ 30-30 ਲੱਖ ਰੁਪਏ ਬੀਮੇ ਵੱਜੋਂ ਪਾਏ - india vs china

ਰਾਮਗੜ੍ਹ ਕੈਂਟ ਦੀ ਐੱਸਬੀਆਈ ਸ਼ਾਖਾ ਨੇ ਭਾਰਤ-ਚੀਨ ਝੜਪ ਵਿੱਚ ਮਾਰੇ ਗਏ 20 ਜਵਾਨਾਂ ਵਿੱਚੋਂ 3 ਜਵਾਨਾਂ ਦੀਆਂ ਮਾਵਾਂ ਦੇ ਬੈਂਕ ਖ਼ਾਤਿਆਂ ਵਿੱਚ 30-30 ਲੱਖ ਰੁਪਏ ਬੀਮੇ ਦੇ ਤੌਰ ਉੱਤੇ ਪਾ ਦਿੱਤੇ ਹਨ।

SBI ਰਾਮਗੜ੍ਹ ਨੇ 3 ਸ਼ਹੀਦਾਂ ਦੀਆਂ ਮਾਵਾਂ ਦੇ ਖ਼ਾਤਿਆਂ 'ਚ 30-30 ਲੱਖ ਰੁਪਏ ਬੀਮੇ ਵੱਜੋਂ ਪਾਏ

author img

By

Published : Jun 26, 2020, 6:05 PM IST

ਝਾਰਖੰਡ: ਪੰਜਾਬ ਰੈਜੀਮੈਂਟ ਸੈਂਟਰ ਰਾਮਗੜ੍ਹ ਕੈਂਟ ਵਿੱਚ ਟ੍ਰੇਨਿੰਗ ਲੈਣ ਵਾਲੇ 3 ਜਵਾਨ ਭਾਰਤ-ਚੀਨ ਸਰਹੱਦ ਉੱਤੇ ਬੀਤੀ 16 ਜੂਨ ਨੂੰ ਸ਼ਹੀਦ ਹੋ ਗਏ ਸਨ। ਜਾਣਕਾਰੀ ਮੁਤਾਬਕ ਸਾਲ 2019 ਵਿੱਚ ਇੰਨ੍ਹਾਂ ਵਿੱਚੋਂ 3 ਜਵਾਨਾਂ ਨੇ ਪੀਆਰਸੀ ਵਿੱਚ ਟ੍ਰੇਨਿੰਗ ਲਈ ਸੀ।

ਸ਼ਹੀਦ ਹੋਏ ਤਿੰਨਾਂ ਜਵਾਨਾਂ ਦਾ ਮੁੱਖ ਟ੍ਰੇਨਿੰਗ ਸੈਂਟਰ ਰਾਮਗੜ੍ਹ ਹੋਣ ਦੇ ਨਾਤੇ ਉਨ੍ਹਾਂ ਦਾ ਸੈਲਰੀ ਬੈਂਕ ਅਕਾਉਂਟ ਵੀ ਰਾਮਗੜ੍ਹ ਦੀ ਐੱਸਬੀਆਈ ਵਿੱਚ ਖੋਲ੍ਹਿਆ ਗਿਆ ਸੀ।

ਵੇਖੋ ਵੀਡੀਓ।

ਤਿੰਨਾਂ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਐੱਸਬੀਆਈ ਦੀਆਂ ਹਦਾਇਤਾਂ ਮੁਤਾਬਕ ਕਵਾਰਾ ਹੋਣ ਕਾਰਨ ਉਨ੍ਹਾਂ ਦੀ ਮਾਤਾ ਦੇ ਬੈਂਕ ਖ਼ਾਤੇ ਵਿੱਚ ਬੀਮਾ ਰਾਸ਼ੀ ਦੇ ਤਹਿਤ 30-30 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ ਗਏ ਹਨ।

ਐੱਸਬੀਆਈ ਦੇ ਅਧਿਕਾਰੀਆਂ ਵੱਲੋਂ ਰਾਸ਼ੀ ਟ੍ਰਾਂਸਫਰ ਕਰਨ ਉਪਰੰਤ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਐੱਸਬੀਆਈ ਰਾਮਗੜ੍ਹ ਸ਼ਾਖਾ ਦੇ ਮੁੱਖ ਪ੍ਰਬੰਧਕ ਰਾਹੁਲ ਕੁਮਾਰ ਨੇ ਦੱਸਿਆ ਕਿ ਫ਼ੌਜ ਦੇ ਕਿਸੇ ਵੀ ਜਵਾਨ ਦਾ ਸੈਲਰੀ ਖ਼ਾਤਾ ਭਾਰਤੀ ਸਟੇਟ ਬੈਂਕ ਵਿੱਚ ਹੁੰਦਾ ਹੈ ਤੇ ਜੇ ਕਿਸੇ ਵੀ ਦੁਰਘਟਨਾ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ ਬੈਂਕ 30 ਲੱਖ ਰੁਪਏ ਦੀ ਬੀਮਾ ਰਾਸ਼ੀ ਦਿੰਦਾ ਹੈ।

ਉਨ੍ਹਾਂ ਦੱਸਿਆ ਕਿ ਪੀਆਰਸੀ ਦੇ 3 ਜਵਾਨਾਂ ਦੇ ਸ਼ਹੀਦ ਹੋਣ ਦੀ ਸੂਚਨਾ ਸਾਨੂੰ 17 ਜੂਨ ਨੂੰ ਮਿਲੀ ਸੀ, ਸੂਚਨਾ ਮਿਲਣ ਤੋਂ ਬਾਅਦ ਬੈਂਕ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਐੱਸਬੀਆਈ ਰਾਮਗੜ੍ਹ ਸ਼ਾਖਾ ਨੇ ਹਫ਼ਤੇ ਦੇ ਅੰਦਰ ਉਨ੍ਹਾਂ ਦਾ ਕਲੇਮ ਪ੍ਰੋਸੈਸ ਪੂਰਾ ਕਰ ਦਿੱਤਾ। ਜਿਸ ਦੇ ਤਹਿਤ ਬੈਂਕ ਨੇ ਉਨ੍ਹਾਂ ਜਵਾਨਾਂ ਦੀਆਂ ਮਾਵਾਂ ਦੇ ਬੈਂਕ ਖ਼ਾਤਿਆਂ ਵਿੱਚ 30-30 ਲੱਖ ਰੁਪਏ ਜਮ੍ਹਾ ਕਰ ਦਿੱਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.