ਭੋਪਾਲ। ਭਾਜਪਾ ਨੇ ਮੱਧ ਪ੍ਰਦੇਸ਼ ਦੀਆਂ ਚਾਰ ਲੋਕਸਭਾ ਸੀਟਾਂ ਉੱਤੇ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਇਹਨਾਂ ਵਿੱਚ ਸਾਧਵੀ ਪ੍ਰਗਿਆ ਸਿੰਘ ਠਾਕੁਰ ਤੋਂ ਇਲਾਵਾ ਤਿੰਨ ਹੋਰ ਨਾਂਅ ਸ਼ਾਮਿਲ ਹਨ। ਸਾਧਵੀ ਪ੍ਰਗਿਆ ਨੂੰ ਭੋਪਾਲ ਤੋਂ ਟਿਕਟ ਦਿੱਤਾ ਗਿਆ ਹੈ। ਸਾਧਵੀ ਪ੍ਰਗਿਆ ਨੇ ਬੁੱਧਵਾਰ ਨੂੰ ਹੀ ਭਾਜਪਾ ਦਾ ਵਿਹੜੇ 'ਚ ਐਂਟਰੀ ਮਾਰੀ ਹੈ।
-
Sadhvi Pragya Singh Thakur, BJP on her candidature from Bhopal, MP in #LokSabhaElections2019 : Hum tayar hain, ab ussi karya mein lag gayi hun. pic.twitter.com/16PE5OcVSG
— ANI (@ANI) April 17, 2019 " class="align-text-top noRightClick twitterSection" data="
">Sadhvi Pragya Singh Thakur, BJP on her candidature from Bhopal, MP in #LokSabhaElections2019 : Hum tayar hain, ab ussi karya mein lag gayi hun. pic.twitter.com/16PE5OcVSG
— ANI (@ANI) April 17, 2019Sadhvi Pragya Singh Thakur, BJP on her candidature from Bhopal, MP in #LokSabhaElections2019 : Hum tayar hain, ab ussi karya mein lag gayi hun. pic.twitter.com/16PE5OcVSG
— ANI (@ANI) April 17, 2019
ਸਾਧਵੀ ਪ੍ਰਗਿਆ ਤੋਂ ਇਲਾਵਾ ਗੂਨਾ ਤੋਂ ਡਾ. ਕੇਪੀ ਯਾਦਵ, ਸਾਗਰ ਤੋਂ ਰਾਜ ਬਹਾਦੁਰ ਸਿੰਘ ਅਤੇ ਵਿਦੀਸ਼ਾ ਤੋਂ ਰਮਾਕਾਂਤ ਭਾਰਗਵ ਨੂੰ ਟਿਕਟ ਦਿੱਤਾ ਗਿਆ ਹੈ। ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਸਾਧਵੀ ਪ੍ਰਗਿਆ ਨੇ ਕਿਹਾ ਕਿ ਮੈਂ ਰਸਮੀ ਤੌਰ ਤੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ। ਮੈਂ ਚੋਣ ਲੜਾਂਗੀ ਅਤੇ ਜਿੱਤਾਂਗੀ ਵੀ। ਮੇਰੇ ਕੋਲ ਸ਼ਿਵਰਾਜ ਸਿੰਘ ਚੌਹਾਨ ਦਾ ਸਮਰਥਨ ਹੈ।
ਹਾਲਾਂਕਿ ਸਾਧਵੀ ਪ੍ਰਗਿਆ ਠਾਕੁਰ ਹੁਣ ਭੋਪਾਲ ਸੀਟ ਤੋਂ ਲੜ ਰਹੀ ਹੈ, ਇਸ ਲਈ ਉਨ੍ਹਾਂ ਦਾ ਮੁਕਾਬਲਾ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨਾਲ ਹੋਵੇਗਾ।
ਜ਼ਿਕਰਯੋਗ ਹੈ ਕਿ 2008 ਦੇ ਮਾਲੇਂਗਾਵ ਬੰਬ ਧਮਾਕੇ ਮਾਮਲੇ ਵਿਚ ਗ੍ਰਿਫਤਾਰੀ ਦੇ ਬਾਅਦ ਸਾਧਵੀਂ ਪ੍ਰਗਿਆ ਸਿੰਘ ਠਾਕੁਰ ਦਾ ਨਾਮ ਪਹਿਲੀ ਵਾਰ ਚਰਚਾਵਾਂ ਵਿਚ ਆਇਆ ਸੀ। ਇਸ ਮਾਮਲੇ ਵਿਚ ਉਹ ਜੇਲ੍ਹ ਵਿਚ ਵੀ ਰਹੀ।