ਤਿਰੂਵੰਤਪੁਰਮ: ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂਡੀਐਫ) ਦੇ ਵਿਧਾਇਕਾਂ ਨੇ ਬੁੱਧਵਾਰ ਨੂੰ ਰਾਜ ਵਿਧਾਨ ਸਭਾ ਵਿੱਚ ਸੀਏਏ, ਐਨਆਰਸੀ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਦਾ ਰਾਹ ਰੋਕਿਆਂ ਅਤੇ ਨਾਗਰਿਕਤਾ ਸੋਧ ਬਿੱਲ ਵਿਰੁੱਧ "ਵਾਪਸ ਜਾਓ' ਦੇ ਨਾਅਰੇ ਲਗਾਏ ਅਤੇ ਬੈਨਰ ਵੀ ਵਿਖਾਏ।
ਇਸ ਸਭ ਉਸ ਸਮੇਂ ਹੋਇਆ ਜਦੋਂ ਮੁੱਖ ਮੰਤਰੀ ਪਿਨਰਾਈ ਵਿਜਯਨ ਅਤੇ ਸਪੀਕਰ ਪੀ ਸ਼੍ਰੀਰਾਮਕ੍ਰਿਸ਼ਨਨ ਨੇ ਖਾਨ ਨੂੰ ਇੱਕ ਨੀਤੀ ਸੰਬੋਧਨ ਲਈ ਵਿਧਾਨ ਸਭਾ ਵਿੱਚ ਬੁਲਾਇਆ। ਪ੍ਰਦਰਸ਼ਨ ਦੇ ਲਗਭਗ 10 ਮਿੰਟ ਬਾਅਦ ਮਾਰਸ਼ਲਾਂ ਨੇ ਬਲ ਦੀ ਵਰਤੋਂ ਕਰਦਿਆਂ ਵਿਰੋਧੀਆਂ ਨੂੰ ਹਟਾਇਆ ਅਤੇ ਰਾਜਪਾਲ ਦੇ ਆਸਣ ਤੱਕ ਦਾ ਰਸਤਾ ਬਣਾਇਆ।
ਇਹ ਵੀ ਪੜ੍ਹੋ: ਯੂਰਪੀਅਨ ਸੰਸਦ ਵਿੱਚ CAA ਉੱਤੇ ਬਹਿਸ ਅੱਜ, ਭਲਕੇ ਹੋ ਸਕਦੀ ਹੈ ਵੋਟਿੰਗ
ਰਾਸ਼ਟਰੀ ਗੀਤ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਰਾਜਪਾਲ ਵਾਪਸ ਜਾਓ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ, ਜਦੋਂ ਖਾਨ ਨੇ ਨੀਤੀ ਸੰਬੋਧਨ ਕੀਤਾ ਤਾਂ ਵਿਰੋਧੀਆਂ ਨੇ ਨਾਅਰੇਬਾਜ਼ੀ ਕਰਦਿਆਂ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਕੇਰਲ ਪਹਿਲਾ ਅਜਿਹਾ ਸੂਬਾ ਸੀ ਜਿਸ ਨੇ ਵਿਧਾਨ ਸਭਾ ਵਿਚ ਨਾਗਰਿਕਤਾ ਸੋਧ ਬਿੱਲ ਵਿਰੁੱਧ ਮਤਾ ਲਿਆਂਦਾ। ਇਸ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਜਾਣ ਵਾਲੀ ਪਹਿਲੀ ਸਰਕਾਰ ਵੀ ਕੇਰਲ ਸਰਕਾਰ ਹੀ ਸੀ।