ਨਵੀਂ ਦਿੱਲੀ: ਆਈਐਨਐਕਸ ਮਾਮਲੇ ਦੇ ਆਰੋਪੀ ਕਾਂਗਰਸ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਵੱਡਾ ਝਟਕਾ ਲੱਗਿਆ ਹੈ ਵੀਰਵਾਰ ਨੂੰ ਉਨ੍ਹਾਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਚਿਦੰਬਰਮ 19 ਸਤੰਬਰ ਤੱਕ ਸੀਖਾਂ ਪਿੱਛੇ ਰਹਿਣਗੇ।
ਕੇਂਦਰੀ ਜਾਂਚ ਏਜੰਸੀ ਵੱਲੋਂ ਦਾਇਰ ਕੀਤੇ ਗਏ ਕੇਸ ਵਿੱਚ ਦਿੱਲੀ ਦੇ ਰਾਊਜ ਐਵਨਿਓ ਕੋਰਟ ਨੇ ਚਿਦੰਬਰਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਚਿਦੰਬਰਮ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਜਿਸ ਵਿੱਚ ਉਨ੍ਹਾਂ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਹਿਰਾਸਤ ਵਿੱਚ ਸੁਰੱਖਿਆ ਮਿਲੇ ਅਤੇ ਆਪਣੇ ਲਈ ਵੱਖਰੇ ਸੈਲ ਦੀ ਮੰਗ ਕੀਤੀ ਸੀ।
ਇਸ ਵੀ ਜਾਣਕਾਰੀ ਹੈ ਕਿ ਉਨ੍ਹਾਂ ਨੇ ਜੇਲ੍ਹ ਵਿੱਚ ਜੈੱਡ ਕੈਟਾਗਿਰੀ ਵਾਲੀ ਸੁਰੱਖਿਆ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਚਿਦੰਬਰਮ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।