ਮਹੋਬਾ: ਜ਼ਿਲ੍ਹੇ ਵਿੱਚ ਤੇਜ਼ ਰਫਤਾਰ ਇਨੋਵਾ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਅ ਗਈ ਜਿਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 4 ਲੋਕ ਗੰਭੀਰ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਜ਼ਖਮੀਆਂ ਵਿੱਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਇਸ ਗੱਡੀ ਵਿੱਚ ਕਾਰਪੁਰ ਦੀ ਮਸ਼ਹੂਰ ਕੀਰਤਨ ਪਾਰਟੀ ਕ੍ਰਾਂਤੀਮਾਲਾ ਦੇ ਲੋਕ ਸਵਾਰ ਸਨ।
ਦੱਸ ਦਈਏ ਸਨਿੱਚਰਵਾਰ ਸ਼ੁਰੂ ਹੁੰਦਿਆ ਹੀ ਲਗਾਤਾਰ ਹਾਦਸੇ ਹੋ ਰਹੇ ਹਨ ਅਤੇ ਇਹ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਪਹਿਲਾਂ ਕੰਨੌਜ ਦੇ ਜੀਟੀ ਰੋਡ 'ਤੇ ਪਿੰਡ ਘਿਲੋਯ ਦੇ ਨੇੜੇ ਇੱਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ ਜੋ ਕਿ ਇੰਨੀ ਭਿਆਨਕ ਸੀ ਕਿ ਟਰੱਕ ਦਾ ਡੀਜ਼ਲ ਟੈਂਕ ਫਟ ਗਿਆ ਤੇ ਅੱਗ ਲੱਗ ਗਈ। ਅੱਗ ਨੇ ਬੱਸ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਤੇ 20 ਗੰਭੀਰ ਰੂਪ 'ਚ ਜ਼ਖਮੀ ਹਨ।
ਇਹ ਵੀ ਪੜ੍ਹੋ: ਮਥੁਰਾ ਸੜਕ ਹਾਦਸਾ: ਤੇਜ਼ ਰਫ਼ਤਾਰ ਕਾਰ ਨੇ 15 ਲੋਕਾਂ ਨੂੰ ਦਰੜਿਆ, 12 ਦੀ ਹਾਲਤ ਗੰਭੀਰ
ਇਸ ਤੋਂ ਬਾਅਦ ਮਥੁਰਾ ਵਿੱਚ ਤੇਜ਼ ਰਫ਼ਤਾਰ ਕਾਰ ਨੇ 15 ਲੋਕਾਂ ਨੂੰ ਦਰੜ ਦਿੱਤਾ ਜਿਨ੍ਹਾਂ ਵਿੱਚ 12 ਦੀ ਹਾਲਤ ਕਾਫੀ ਗੰਭੀਰ ਹੈ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ ਇਸ ਤੋਂ ਬਾਅਦ ਕੁਸ਼ੀਨਗਰ ਵਿੱਚ ਇੱਕ ਸਕੂਲ ਬੱਸ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ 27 ਬੱਚੇ ਸਵਾਰ ਸਨ। ਇਨ੍ਹਾਂ ਵਿਚੋਂ 10 ਬੱਚਿਆਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ।