ਪਟਨਾ: ਬਿਹਾਰ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਤੇਜਸਵੀ ਯਾਦਵ ਨੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦਾ ਚੋਣ ਮਨੋਰਥ ਪੱਤਰ 'ਪ੍ਰਾਣ ਸਾਡਾ-ਸੰਕਲਪ ਪਰਿਵਰਤਨ' ਜਾਰੀ ਕੀਤਾ ਹੈ। ਆਰ.ਜੇ.ਡੀ. ਨੇ ਆਪਣੇ ਮੈਨੀਫੈਸਟੋ ਵਿੱਚ ਰੁਜ਼ਗਾਰ ਦੇ ਮੁੱਦੇ ਨੂੰ ਪਹਿਲ ਦਿੱਤੀ ਹੈ। ਆਰ.ਜੇ.ਡੀ. ਨੇ 10 ਲੱਖ ਨੌਕਰੀਆਂ, ਖੇਤੀ ਕਰਜ਼ਾ ਮੁਆਫੀ, ਪੁਰਾਣੀ ਪੈਨਸ਼ਨ ਸਕੀਮ, ਸਿੱਖਿਆ 'ਤੇ ਖਰਚ ਕੀਤੇ ਗਏ ਬਜਟ ਦਾ 22 ਪ੍ਰਤੀਸ਼ਤ ਅਤੇ ਬੇਰੁਜ਼ਗਾਰਾਂ ਨੂੰ 1,500 ਰੁਪਏ ਭੱਤਾ ਦੇਣ ਦਾ ਵਾਅਦਾ ਕੀਤਾ ਹੈ।
ਆਰ.ਜੇ.ਡੀ.ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਇਹ ਕੀਤੇ ਵਾਅਦੇ
- ਪਾਰਟੀ ਨੇ 17 ਮੁੱਦਿਆਂ 'ਤੇ ਆਪਣੀ ਪ੍ਰਾਥਮਿਕਤਾ ਦਾ ਫੈਸਲਾ ਕੀਤਾ।
- ਚੋਣ ਮਨੋਰਥ ਪੱਤਰ ਵਿੱਚ ਸਭ ਤੋਂ ਉੱਪਰ ਰੁਜ਼ਗਾਰ ਦਾ ਮੁੱਦਾ।
- ਪਹਿਲੇ ਮੰਤਰੀ ਮੰਡਲ ਵਿੱਚ 10 ਲੱਖ ਸਥਾਈ ਸਰਕਾਰੀ ਨੌਕਰੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
- ਰੁਜ਼ਗਾਰ ਅਤੇ ਸਵੈ-ਰੁਜ਼ਗਾਰ ਵਿੱਚ ਲਗਾਏ ਅਧਿਆਪਕਾਂ ਨੂੰ ਤਨਖਾਹ ਸਕੇਲ।
- ਸਾਰੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ।
- ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਵਾਅਦਾ।
- ਸਾਰੇ ਵਿਭਾਗਾਂ ਵਿੱਚ ਨਿੱਜੀਕਰਨ ਖ਼ਤਮ।
- ਸਾਰੇ ਸਿੰਚਾਈ ਪੰਪਾਂ ਨੂੰ ਸੋਲਰ ਪੰਪਾਂ ਵਿੱਚ ਬਦਲਿਆ ਜਾਵੇਗਾ।
- ਖੇਡ ਨੀਤੀ ਤਹਿਤ ਬਿਹਾਰ ਵਿੱਚ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ।
- ਹਰ ਡਵੀਜ਼ਨ ਵਿੱਚ ਇੱਕ ਵੱਡਾ ਸਟੇਡੀਅਮ ਸਥਾਪਤ ਕੀਤਾ ਜਾਵੇਗਾ।
- ਸਾਰੇ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਪ੍ਰਣਾਲੀ ਇੱਕ ਸਾਲ ਦੇ ਅੰਦਰ ਲਾਗੂ ਹੋਵੇਗੀ।
- ਤਾੜੀ ਉਦਯੋਗ ਦਾ ਵਪਾਰੀਕਰਨ ਕੀਤਾ ਜਾਵੇਗਾ।
- ਸਨਅਤੀ ਖੇਤਰਾਂ ਵਿੱਚ ਵਪਾਰੀ ਸੁਰੱਖਿਆ ਸਕੁਐਡ ਦਾ ਗਠਨ ਕੀਤਾ ਜਾਵੇਗਾ।
- ਉਦਯੋਗ ਦੇ ਵਿਕਾਸ ਲਈ ਸੇਜ਼ ਦੀ ਸਥਾਪਨਾ।
- ਬਿਹਾਰ ਵਿੱਚ ਮੌਜੂਦਾ ਬਿਜਲੀ ਦਰਾਂ ਘਟਾਉਣ ਦਾ ਵਾਅਦਾ ਵੀ ਕੀਤਾ।
- ਕਿਸਾਨਾਂ ਦੇ ਕਰਜ਼ੇ ਅਤੇ ਖੇਤੀ ਵਾਲੀ ਜ਼ਮੀਨ 'ਤੇ ਕਿਰਾਇਆ ਮੁਆਫ ਕੀਤਾ ਜਾਵੇਗਾ।