ETV Bharat / bharat

...ਜਦੋਂ 120 ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਨੂੰ ਪਾਈਆਂ ਭਾਜੜਾਂ

ਅੱਜ ਦੇ ਦਿਨ 1962 ਨੂੰ ਭਾਰਤੀ ਫ਼ੌਜ ਦੇ 120 ਫ਼ੌਜੀਆਂ ਨੇ 1300 ਚੀਨੀ ਫ਼ੌਜੀਆਂ ਨੂੰ ਗੋਡੇ ਟੇਕਣ ਨੂੰ ਮਜਬੂਰ ਕਰ ਦਿੱਤਾ ਸੀ।

...ਜਦੋਂ 120 ਭਾਰਤੀ ਫ਼ੌਜੀਆਂ ਨੇ ਚੀਨੀਆਂ ਫ਼ੌਜੀਆਂ ਨੂੰ ਪਾਈਆਂ ਭਾਜੜਾਂ
author img

By

Published : Nov 18, 2019, 7:02 PM IST

ਨਵੀਂ ਦਿੱਲੀ: 18 ਨਵੰਬਰ ਦਾ ਦਿਨ ਭਾਰਤ ਲਈ ਬੜਾ ਹੀ ਮਹੱਤਵਪੂਰਨ ਦਿਨ ਹੈ। ਇਹ ਗੱਲ ਹੈ ਸਾਲ 1962 ਦੀ, ਜਦੋਂ ਅੱਜ ਦੇ ਹੀ ਦਿਨ ਭਾਰਤੀ ਫ਼ੌਜ ਦੇ 120 ਜਵਾਨਾਂ ਨੇ ਬਹਾਦਰੀ ਦੀ ਅਨੋਖੀ ਮਿਸਾਲ ਦਿੰਦਿਆਂ ਚੀਨ ਦੇ 1300 ਫ਼ੌਜੀਆਂ ਨੂੰ ਮਾਰ ਮੁਕਾਇਆ ਸੀ। ਹਾਲਾਂਕਿ 120 ਭਾਰਤੀ ਜਵਾਨਾਂ ਵਿੱਚੋਂ 114 ਜਵਾਨ ਵੀ ਸ਼ਹਾਦਤ ਦਾ ਜਾਮ ਪੀ ਗਏ ਸਨ।

ਲਦਾਖ਼ ਦੀਆਂ ਬਰਫ਼ੀਲੀ ਚੋਟੀ ਤੇ ਸਥਿਤ ਰੇਜਾਂਗਲਾ ਪੋਸਟ ਤੇ ਹੋਏ ਯੁੱਧ ਦੀ ਬਹਾਦਰੀ ਦੀ ਕਹਾਣੀ ਅਨੋਖੀ ਹੈ। 18 ਨਵੰਬਰ ਦੀ ਸਵੇਰ ਲਦਾਖ਼ ਦੀ ਚੁਸ਼ੁਲ ਘਾਟੀ ਬਰਫ਼ ਨਾਲ਼ ਲੱਦੀ ਹੋਈ ਸੀ। ਘਾਟੀ ਵਿੱਚ ਜਮਾਂ ਸ਼ਾਂਤੀ ਪੱਸਰੀ ਹੋਈ ਸੀ ਪਰ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ (ਪੀਏਐਲ) ਦੇ ਕਰੀਬ 5 ਹਜ਼ਾਰ ਤੋਂ 6 ਹਜ਼ਾਰ ਜਵਾਨਾਂ ਨੇ ਗੋਲਾ ਬਾਰੂਦ ਅਤੇ ਤੋਪਾਂ ਨਾਲ਼ ਲਦਾਖ਼ 'ਤੇ ਹਮਲਾ ਕਰ ਦਿੱਤਾ ਹੈ।

ਉਸ ਵੇਲੇ ਕਮਾਊ ਦੀ ਇੱਕ ਟੁਕੜੀ ਚੁਸ਼ੁਲ ਘਾਟੀ ਵਿੱਚ ਰਾਖੀ ਲਈ ਤੈਨਾਤ ਸੀ। ਇਸ ਟੁਕੜੀ ਦੀ ਅਗਵਾਈ ਮੇਜਰ ਸ਼ੈਤਾਨ ਸਿੰਘ ਕਰ ਰਿਹਾ ਹੈ। ਭਾਰਤੀ ਫ਼ੌਜ ਦੇ ਕੋਲ ਕੇਵਲ 120 ਜਵਾਨ ਸੀ ਜਦੋਂ ਕਿ ਚੀਨ ਦੇ ਕੋਲ ਵੱਡੀ ਫ਼ੌਜ ਸੀ ਪਰ ਭਾਰਤੀ ਜਵਾਨਾਂ ਨੇ ਬਹਾਦਰੀ ਨਾਲ਼ ਦੁਸ਼ਮਣਾ ਦਾ ਸਾਹਮਣਾ ਕੀਤਾ। ਮੇਜਰ ਸ਼ੈਤਾਨ ਸਿੰਘ ਭਾਰਤੀ ਫ਼ੌਜ ਦੀ ਅਗਵਾਈ ਬੜੀ ਹੀ ਬਹਾਦਰੀ ਨਾਲ਼ ਕੀਤੀ।

ਇਸ ਦੌਰਾਨ ਮੇਜਰ ਦਾ ਕਾਫੀ ਖ਼ੂਨ ਵਹਿ ਗਿਆ ਸੀ। ਉਸ ਨੂੰ ਉਸ ਦੇ ਦੋ ਸਾਥੀ ਚੱਕ ਕੇ ਲੈ ਜਾ ਰਹੇ ਸਨ। ਇਸ ਦੌਰਾਨ ਚੀਨੀ ਫ਼ੌਜੀਆਂ ਨੇ ਉਨ੍ਹਾਂ ਤੇ ਮਸ਼ੀਨ ਗੰਨ ਨਾਲ਼ ਹਮਲਾ ਕਰ ਦਿੱਤਾ। ਮੇਜਰ ਨੇ ਆਪਣੇ ਸਾਥੀਆਂ ਦੀ ਜਾਨ ਦੇ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਪਿੱਛੇ ਜਾਣ ਲਈ ਕਿਹਾ ਪਰ ਉਨ੍ਹਾਂ ਫੌਜੀਆਂ ਨੇ ਉਨ੍ਹਾਂ ਨੂੰ ਇੱਕ ਪੱਧਰ ਦੇ ਪਿੱਛੇ ਲਕੋ ਦਿੱਤਾ।

ਇਸ ਤੋਂ ਬਾਅਦ ਇਸੇ ਜਗ੍ਹਾ ਉਨ੍ਹਾਂ ਦੀ ਮ੍ਰਿਤਕ ਦੇਹ ਮਿਲੀ। ਇਸ ਲੜਾਈ ਲੜਦਿਆਂ 120 ਵਿੱਚੋਂ 114 ਜਵਾਨ ਸ਼ਹੀਦੀ ਦਾ ਜਾਮ ਪੀ ਗਏ ਸਨ। ਭਾਰਤੀ ਫ਼ੌਜੀਆਂ ਦੀ ਇਸ ਬਹਾਦਰੀ ਅੱਗੇ ਚੀਨੀਆਂ ਫ਼ੌਜੀਆਂ ਨੂੰ ਗੋਡੇ ਟੇਕਣੇ ਪੈ ਗਏ। ਆਖ਼ੀਰ ਵਿੱਚ 21 ਨਵੰਬਰ ਵਿੱਚ ਉਨ੍ਹਾਂ ਯੁੱਧਬੰਦੀ ਦਾ ਐਲਾਨ ਕਰ ਦਿੱਤਾ। ਸ਼ੈਤਾਨ ਸਿੰਘ ਦੀ ਬਹਾਦਰੀ ਨੂੰ ਸਨਮਾਨ ਦਿੰਦੇ ਹੋਏ ਭਾਰਤ ਸਰਕਾਰ ਨੇ 1963 ਵਿੱਚ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ਼ ਸਨਮਾਨਿਤ ਕੀਤਾ ਸੀ।

Intro:Body:

Title *:

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.