ETV Bharat / bharat

ਪੁਡੂਚੇਰੀ ਅਸੈਂਬਲੀ 'ਚ ਵੀ CAA ਵਿਰੁੱਧ ਮਤਾ ਪਾਸ - ਨਾਗਰਿਕਤਾ ਸੋਧ ਕਾਨੂੰਨ

ਪੁਡੂਚੇਰੀ ਵਿਧਾਨ ਸਭਾ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ। ਇਸਦੇ ਨਾਲ ਹੀ ਪੁਡੂਚੇਰੀ ਸੀਏਏ ਵਿਰੋਧੀ ਪ੍ਰਸਤਾਵ ਨੂੰ ਅਪਣਾਉਣ ਵਾਲੀ 6ਵੀਂ ਅਸੈਂਬਲੀ ਬਣ ਗਈ ਹੈ।

ਪੁਡੂਚੇਰੀ ਅਸੈਂਬਲੀ 'ਚ ਵੀਂ CAA ਵਿਰੁੱਧ ਪ੍ਰਸਤਾਵ ਪਾਸ

author img

By

Published : Feb 12, 2020, 2:05 PM IST

ਪੁਡੂਚੇਰੀ: ਪੁਡੂਚੇਰੀ ਵਿਧਾਨ ਸਭਾ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਮਤਾ ਪਾਸ ਕੀਤਾ ਗਿਆ ਹੈ। ਇਸਦੇ ਨਾਲ ਹੀ ਪੱਛਮੀ ਬੰਗਾਲ, ਕੇਰਲ, ਪੰਜਾਬ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਪੁਡੂਚੇਰੀ ਸੀਏਏ ਵਿਰੋਧੀ ਪ੍ਰਸਤਾਵ ਨੂੰ ਅਪਣਾਉਣ ਵਾਲੀ 6ਵੀਂ ਅਸੈਂਬਲੀ ਬਣ ਗਈ ਹੈ।

ਪੁਡੂਚੇਰੀ ਅਸੈਂਬਲੀ 'ਚ ਵੀਂ CAA ਵਿਰੁੱਧ ਪ੍ਰਸਤਾਵ ਪਾਸ
ਪੁਡੂਚੇਰੀ ਅਸੈਂਬਲੀ 'ਚ ਵੀਂ CAA ਵਿਰੁੱਧ ਪ੍ਰਸਤਾਵ ਪਾਸ

ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਰਾਇਣਸਾਮੀ ਨੇ ਕਿਹਾ ਕੇਂਦਰ ਨਾਲ ਸੀਏਏ ਨੂੰ ਵਾਪਿਸ ਲੈਣ ਦੀ ਬੇਨਤੀ ਕਰਦੇ ਹੋਏ ਪ੍ਰਸਤਾਵ ਪੁਡੂਚੇਰੀ ਅਸੈਂਬਲੀ ਵਿੱਚ ਪਾਸ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਏਆਈਏਡੀਐੱਮਕੇ ਅਤੇ ਆਲ ਇੰਡੀਆ ਐੱਨਆਰ ਕਾਂਗਰਸ ਦੇ ਵਿਧਾਇਕਾਂ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਕੀਤਾ ਸੀ। ਵਿਧਾਇਕ ਵਿਧਾਨ ਸਭਾ ਵਿੱਚ ਨਹੀਂ ਪਹੁੰਚੇ। ਇਸ ਦੇ ਨਾਲ ਹੀ ਬੀਜੇਪੀ ਦੇ ਤਿੰਨ ਵਿਧਾਇਕਾਂ ਨੇ ਵੀ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਸਤਾਵ ਦੇਣ ਤੋਂ ਬਾਅਦ ਵਿਧਾਨ ਸਭਾ ਤੋਂ ਬਾਹਰ ਕਰ ਦਿੱਤਾ। ਦੱਸਣਯੋਗ ਹੈ ਕਿ ਪ੍ਰਸਤਾਵ ਪੇਸ਼ ਕਰਨ ਲਈ ਇੱਕ ਵਿਸ਼ੇਸ਼ ਅਸੈਂਬਲੀ ਸੈਸ਼ਨ ਬੁਲਾਇਆ ਗਿਆ ਸੀ।

ਪੁਡੂਚੇਰੀ ਦੀ ਰਾਜਪਾਲ ਕਿਰਨ ਬੇਦੀ ਨੇ 2 ਦਿਨ ਪਹਿਲਾਂ ਮੁੱਖ ਮੰਤਰੀ ਨਾਰਾਇਣਸਾਮੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਸੰਸਦ ਵੱਲੋਂ ਪਾਸ ਕੀਤਾ ਗਿਆ ਐਕਟ ਕੇਂਦਰੀ ਸ਼ਾਸਤ ਪ੍ਰਦੇਸ਼ ਲਈ ਲਾਗੂ ਕੀਤਾ ਗਿਆ ਹੈ ਅਤੇ ਇਸ ਨਾਲ ਹੇਰਾਫੇਰੀ ਜਾਂ ਪੁੱਛਗਿੱਛ ਕਿਸੇ ਵੀ ਤਰ੍ਹਾਂ ਨਹੀਂ ਕੀਤੀ ਜਾ ਸਕਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.