ETV Bharat / bharat

14 ਅਪ੍ਰੈਲ ਤੋਂ ਬਾਅਦ ਸਫ਼ਰ ਕਰਨ ਲਈ ਬੁਕਿੰਗ ਕਦੇ ਨਹੀਂ ਸੀ ਬੰਦ: ਰੇਲਵੇ

ਭਾਰਤੀ ਰੇਲ ਮੰਤਰਾਲੇ ਨੇ 14 ਅਪ੍ਰੈਲ ਤੋਂ ਬਾਅਦ ਸਫ਼ਰ ਕਰਨ ਲਈ ਟਿਕਟਾਂ ਦੀ ਬੁੱਕਿੰਗ ਸ਼ੁਰੂ ਕਰਨ ਦੀਆਂ ਖ਼ਬਰਾਂ 'ਤੇ ਰੇਲਵੇ ਮੰਤਰਾਲੇ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ 14 ਅਪ੍ਰੈਲ ਤੋਂ ਬਾਅਦ ਸਫ਼ਰ ਕਰਨ ਲਈ ਬੁਕਿੰਗ ਕਦੇ ਨਹੀਂ ਸੀ ਬੰਦ ਹੋਈ।

ਰੇਲਵੇ
ਰੇਲਵੇ
author img

By

Published : Apr 2, 2020, 2:14 PM IST

ਚੰਡੀਗੜ੍ਹ: ਸਰਕਾਰ ਨੇ ਕੋਰੋਨਵਾਇਰਸ ਦੇ ਖ਼ਤਰੇ ਨੂੰ ਰੋਕਣ ਲਈ ਦੇਸ਼ ਵਿੱਚ 21 ਦਿਨਾਂ ਦਾ ਲੌਕਡਾਉਨ ਲਾਗੂ ਕੀਤਾ ਹੈ। ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਕਿਹਾ ਕਿ ਸਰਕਾਰ ਦੀ ਲੌਕਡਾਊਨ ਦੀ ਮਿਆਦ 21 ਦਿਨਾਂ ਤੋਂ ਵਧਾਉਣ ਦੀ ਕੋਈ ਯੋਜਨਾ ਨਹੀਂ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਮੀਡੀਆ ਵਿੱਚ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਰੇਲਵੇ ਨੇ 14 ਅਪ੍ਰੈਲ ਤੋਂ ਬਾਅਦ ਸਫ਼ਰ ਕਰਨ ਲਈ ਟਿਕਟਾਂ ਦੀ ਬੁੱਕਿੰਗ ਸ਼ੁਰੂ ਕਰ ਦਿੱਤੀ ਹੈ।

  • Certain media reports have claimed that Railways has started reservations for the post-lockdown period. It is to clarify that reservations for journeys after 14th April were never stopped and is not related to any new announcement: Ministry of Railways #CoronaLockdown pic.twitter.com/zq1Tsq2Ljr

    — ANI (@ANI) April 2, 2020 " class="align-text-top noRightClick twitterSection" data=" ">

ਮੀਡੀਆ ਵਿੱਚ ਚੱਲ ਰਹੀਆਂ ਇਨ੍ਹਾਂ ਖ਼ਬਰਾਂ ਨੂੰ ਰੇਲ ਮੰਤਰਾਲੇ ਨੇ ਖਾਰਜ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ 14 ਅਪ੍ਰੈਲ ਤੋਂ ਬਾਅਦ ਲਈ ਬੁਕਿੰਗ ਕਦੇ ਬੰਦ ਹੀ ਨਹੀਂ ਕੀਤੀ ਸੀ।

ਮੰਤਰਾਲੇ ਨੇ ਕਿਹਾ ਕਿ ਟ੍ਰੇਨਾਂ ਸਿਰਫ਼ 24 ਮਾਰਚ ਤੋਂ ਲੈ ਕੇ 14 ਅਪ੍ਰੈਲ ਤੱਕ ਰੱਦ ਕੀਤੀਆਂ ਗਈਆਂ ਸਨ। ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ 15 ਅਪ੍ਰੈਲ ਅਤੇ ਉਸ ਤੋਂ ਬਾਅਦ ਸਫ਼ਰ ਕਰਨ ਲਈ ਬੁਕਿੰਗਸ ਲੌਕਡਾਊਨ ਤੋਂ ਪਹਿਲਾਂ ਹੀ ਖੋਲ ਦਿੱਤੀਆਂ ਗਈਆਂ ਸਨ ਕਿਉਂਕਿ ਅਡਵਾਂਸ ਬੁਕਿੰਗ ਦਾ ਸਮਾਂ 120 ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦਾ ਹੈ।

ਦੱਸਣਯੋਗ ਹੈ ਕਿ ਕੋਰੋਨਾ ਦੇ ਵਧਦੇ ਖ਼ਤਰੇ ਨੂੰ ਵੇਖਦੇ ਦੇਸ਼ ਭਰ ਵਿੱਚ ਲੌਕਡਾਊਨ ਦੇ ਮਦੇਨਜ਼ਰ ਆਵਾਜਾਈ ਦੇ ਸਾਰੇ ਸਾਧਨ ਬੰਦ ਕੀਤੇ ਗਏ ਸਨ। ਭਾਰਤ ਦਾ ਰੇਲ ਨੈੱਟਵਰਕ ਦੁਨੀਆ ਦਾ ਸਭ ਤੋਂ ਲੰਬਾ ਰੇਲ ਨੈੱਟਵਰਕ ਹੈ। ਜਾਣਕਾਰੀ ਮੁਤਾਬਕ ਤਕਰੀਬਨ 13,452 ਯਾਤਰੀ ਰੇਲ ਗੱਡੀਆਂ ਰਾਹੀਂ 2.3 ਕਰੋੜ ਲੋਕ ਯਾਤਰਾ ਕਰਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.