ਚੇੱਨਈ: ਤਾਮਿਲਨਾਡੂ ਦੇ ਨਾਦੂਕਟਪੱਟੀ 'ਚ ਪੈਂਦੇ ਤਿਰੂਚਿਰਾਪਲੀ ਵਿਖੇ 25 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੇ 2 ਸਾਲਾਂ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬੱਚੇ ਨੂੰ ਬਚਾਉਣ ਲਈ ਐਨਡੀਆਰਐਫ, ਐਸਡੀਆਰਐਫ ਸਮੇਤ 15 ਨਿੱਜੀ ਰੈਸਕਿਉ ਟੀਮਾਂ ਲੱਗੀਆਂ ਹੋਈਆਂ ਹਨ।
ਬੱਚੇ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਹਾਲੇ ਤੱਕ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ ਹੈ। ਬੋਰਵੇਲ ਨੇੜੇ ਡ੍ਰਿਲਿੰਗ ਪ੍ਰਕਿਰਿਆ ਵਾਲੀ ਜਗ੍ਹਾ 'ਤੇ ਚੱਟਾਨਾਂ ਕਾਰਨ ਦੋ ਸਾਲਾ ਸੁਜੀਤ ਵਿਲਸਨ ਨੂੰ ਬਚਾਉਣ ਦੇ ਕੰਮ ਵਿਚ ਦੇਰੀ ਹੋ ਰਹੀ ਹੈ। ਉੱਥੇ ਹੀ ਇਸ ਪ੍ਰਕਿਰਿਆ ਦੌਰਾਨ ਬੱਚਾਂ 100 ਫੁਟ ਹੋਰ ਗਹਿਰਾਈ ਵਿੱਚ ਫਿਸਲ ਗਿਆ ਹੈ।
ਦੱਸਦਈਏ ਕਿ ਸ਼ੁੱਕਰਵਾਰ ਸ਼ਾਮ ਲਗਭਗ 5:30 ਵਜੇ ਬੱਚਾ ਬੋਰਵੈੱਲ 'ਚ ਡਿੱਗ ਗਿਆ ਸੀ। ਬੱਚੇ ਨੂੰ ਕੱਢਣ ਲਈ ਬਚਾਅ ਕਾਰਜਕਰਤਾਵਾਂ ਨੇ ਇੱਕ ਵਿਸ਼ੇਸ਼ ਉਪਕਰਣ ਬੋਰਵੈਲ ਰੋਬੋਟ ਦੀ ਵਰਤੋਂ ਕੀਤੀ ਸੀ, ਪਰ ਉਹ ਵੀ ਸਫਲ ਨਹੀਂ ਹੋਇਆ। ਬਹੁਤ ਸਾਰੀਆਂ ਟੀਮਾਂ ਵੱਲੋਂ ਆਪਣੀਆਂ ਤਕਨੀਕਾਂ ਨਾਲ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀਆਂ ਪਰ ਬਦਕਿਸਮਤੀ ਨਾਲ ਸਭ ਅਸਫ਼ਲ ਰਹੀਆਂ। ਇਸ ਤੋਂ ਇਲਾਵਾ, ਬੱਚੇ ਦੀ ਰੱਖਿਆ ਲਈ ਵੱਖ-ਵੱਖ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ। ਸ਼ਨੀਵਾਰ ਸਵੇਰੇ ਕਰੀਬ 3:30 ਵਜੇ ਬੱਚੇ ਨੂੰ 30 ਫੁੱਟ ਤੇ ਬਚੀ ਨੂੰ ਰੱਸੀ ਨਾਲ ਫੜਿਆ ਹੋਇਆ ਸੀ ਉਹ ਵੀ ਟੁੱਟ ਗਈ ਹੈ। ਇਸ ਨਾਲ ਬੱਚਾ ਹੋਰ ਹੇਠਾਂ ਚਲਾ ਗਿਆ। ਉੱਥੇ ਹੀ ਸੋਸ਼ਲ ਮੀਡੀਆ 'ਤੇ ਸੁਜੀਤ ਨੂੰ ਬਚਾਉਣ ਲਈ ਦੁਆਵਾਂ ਮੰਗੀਆਂ ਜਾ ਰਹੀਆਂ ਹਨ।