ਨਵੀਂ ਦਿੱਲੀ : ਭਾਰਤੀ ਫੌਜ ਨੇ ਸਰਹੱਦ ਉੱਤੇ ਤਣਾਅ ਵਿਚਾਲੇ ਐਲਏਸੀ ਦੇ ਨਾਲ ਲਗਦੇ ਪਿੰਡਾਂ ਦੇ ਖਾਲ੍ਹੀ ਹੋਣ ਦੀ ਖ਼ਬਰ ਨੂੰ ਭਿਆਨਕ ਕਰਾਰ ਦਿੰਦੇ ਹੋਏ ਨਕਾਰਿਆ ਹੈ। ਫੌਜ ਨੇ ਜਨਸੰਪਰਕ ਅਧਿਕਾਰੀ ਅਰੂਣਾਚਲ ਪ੍ਰਦੇਸ਼ ਤੇ ਅਸਾਮ ਦੇ ਲੋਕਾਂ ਨੂੰ ਅਫਵਾਹਾਂ ਉੱਤੇ ਧਿਆਨ ਨਾ ਦੇਣ ਦਾ ਸੁਝਾਅ ਦਿੱਤਾ ਹੈ।
ਉਨ੍ਹਾਂ ਨੇ ਟਵੀਟ ਕੀਤਾ ਕਿ ਐਲਏਸੀ ਦੇ ਨੇੜਲੇ ਪਿੰਡਾਂ ਦੇ ਖਾਲ੍ਹੀ ਹੋਣ ਦੀ ਖਬਰਾਂ ਝੂਠੀਆਂ ਹਨ। ਅਰੂਣਾਚਲ ਪ੍ਰਦੇਸ਼ ਤੇ ਅਸਾਮ ਦੀ ਜਨਤਾ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਜਿਹੀਆਂ ਅਫਵਾਹਾਂ ਉੱਤੇ ਧਿਆਨ ਨਾ ਦੇਣ। ਲੋਕ ਅਜਿਹੀਆਂ ਖ਼ਬਰਾਂ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਖਬਰਾਂ ਦੀ ਪੁਸ਼ਟੀ ਕਰ ਲੈਣ।
ਇਹ ਸਪਸ਼ਟੀਕਰਣ ਉਨ੍ਹਾਂ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ, ਜਿਸ ਵਿੱਚ ਅਰੂਣਾਚਲ ਪ੍ਰਦੇਸ਼ ਦੇ ਤਵਾਂਗ ਵਿਖੇ ਮੈਕਮੋਹਨ ਲਾਈਨ ਦੇ ਨੇੜੇ ਲੋਕਾਂ ਵੱਲੋਂ ਭਾਰਤ-ਚੀਨ ਸਰਹੱਦ 'ਤੇ ਜਾਰੀ ਤਣਾਅ ਦੇ ਚਲਦੇ ਪਿੰਡਾਂ ਨੂੰ ਖਾਲੀ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।
ਹਾਲ ਹੀ ਵਿੱਚ, ਭਾਰਤ ਨੇ ਪੈਨਗੋਂਗ ਝੀਲ ਦੇ ਦੱਖਣੀ ਕੰਢੇ ਦੇ ਨੇੜੇ ਉੱਚਾਈ ਵਾਲੇ ਖੇਤਰ 'ਤੇ ਕੰਟਰੋਲ ਕਰਦਿਆਂ ਚੀਨ ਨੂੰ ਹੱਟਾ ਦਿੱਤਾ ਹੈ। ਫੌਜ ਨੇ ਚੀਨੀ ਫੌਜ ਵੱਲੋਂ ਲੱਦਾਖ ਦੇ ਚੁਸ਼ੂਲ ਨੇੜੇ ਪੈਨਗੋਂਗ ਤਸੋ ਦੇ ਦੱਖਣੀ ਕੰਢੇ ਦੇ ਨੇੜੇ ਭਾਰਤੀ ਖੇਤਰਾਂ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਗੌਰਤਲਬ ਹੈ ਕਿ ਅਪ੍ਰੈਲ-ਮਈ ਤੋਂ ਚੀਨੀ ਫੌਜ ਵੱਲੋਂ ਫਿੰਗਰ ਏਰੀਆ, ਗਲਵਾਨ ਘਾਟੀ, ਹੌਟ ਸਪਰਿੰਗ ਤੇ ਕੋਨਗੰਰੂ ਨਾਲਾ ਸਣੇ ਕਈ ਖੇਤਰਾਂ ਵਿੱਚ ਕੀਤੇ ਗਏ ਬਦਲਾਅ ਤੋਂ ਬਾਅਦ ਗਤੀਰੋਧ ਵਿੱਚ ਲਗੇ ਹੋਏ ਹਨ। ਇਸ ਦੇ ਚਲਦੇ ਜੂਨ ਵਿੱਚ ਗਲਵਾਨ ਘਾਟੀ ਵਿਖੇ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ। ਇਨ੍ਹਾਂ ਹਿੰਸਕ ਝੜਪਾਂ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਤੇ ਇਸ ਤੋਂ ਬਾਅਦ ਇੱਥੇ ਦੇ ਹਲਾਤ ਹੋਰ ਵਿਗੜ ਗਏ।