ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਰੇਲਵੇ ਅਧਿਕਾਰੀ ਆਰ.ਡੀ. ਵਾਜਪਾਈ ਦੀ ਪਤਨੀ ਅਤੇ ਬੇਟੇ ਦੇ ਕਤਲ ਦੇ ਮਾਮਲੇ ਵਿੱਚ ਇਕ ਵੱਡਾ ਖੁਲਾਸਾ ਹੋਇਆ ਹੈ। ਇਸ ਕਤਲ ਕਿਸੇ ਹੋਰ ਨੇ ਨਹੀਂ, ਬਲਕਿ ਰੇਲਵੇ ਅਧਿਕਾਰੀ ਆਰ.ਡੀ. ਵਾਜਪਾਈ ਦੀ ਧੀ ਨੇ ਕੀਤਾ ਹੈ। ਜਾਂਚ ਵਿੱਚ ਪਤਾ ਲੱਗਿਆ ਕਿ ਉਸ ਨੇ ਸ਼ੀਸ਼ੇ ਉੱਤੇ ਡਿਸਕੁਆਲੀਫਾਈ ਹਿਊਮਨ ਜੈਮ ਨਾਲ ਲਿਖਿਆ ਸੀ ਅਤੇ ਇਸ ਦੇ ਨਾਲ ਹੀ ਸ਼ੀਸ਼ੇ 'ਤੇ ਉਸਨੇ ਗੋਲੀ ਵੀ ਚਲਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਬਾਲਗ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਮਾਮੇ ਨੂੰ ਫੋਨ ਕਰਕੇ ਦਿੱਤੀ ਜਾਣਕਾਰੀ
ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਾਬਾਲਗ ਨੇ ਪਹਿਲਾਂ ਆਪਣੇ ਮਾਮੇ ਨੂੰ ਫ਼ੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸਨੇ ਫੋਨ ਕਰਕੇ ਆਪਣੇ ਮਾਮੇ ਨੂੰ ਕਿਹਾ ਕਿ ਮੰਮੀ ਅਤੇ ਭਰਾ ਉੱਠ ਨਹੀਂ ਰਹੇ ਹਨ। ਇਸ ਦੌਰਾਨ ਨਾਬਾਲਗ ਰੋਂਦਿਆਂ ਹੋਇਆਂ ਗੱਲ ਕਰ ਰਹੀ ਸੀ, ਜਿਸ ਤੋਂ ਬਾਅਦ ਨਬਾਲਗ ਦੇ ਨਾਨਾ ਮੌਕੇ 'ਤੇ ਪਹੁੰਚੇ। ਨਾਨਾ ਉਥੇ ਦੀ ਘਟਨਾ ਦੇਖ ਕੇ ਹੈਰਾਨ ਰਹਿ ਗਏ। ਕਤਲ ਕਰਨ ਤੋਂ ਬਾਅਦ ਨਾਬਾਲਗ ਵੱਲੋਂ ਬਲੇਡ ਨਾਲ ਆਪਣੇ ਹੱਥ 'ਤੇ ਵੀ ਵਾਰ ਕਰਨ ਦੀ ਗੱਲ ਵੀ ਸਾਹਮਣੇ ਆਈ ਹੈ।
ਉਸ ਨੇ ਆਪਣੇ ਜ਼ਖ਼ਮ ਨੂੰ ਲੁਕਾਉਣ ਦੇ ਲਈ ਪੱਟੀ ਨਾਲ ਹੱਥ ਨੂੰ ਬੰਨ੍ਹ ਲਿਆ ਸੀ। ਸ਼ੁਰੂਆਤੀ ਪੁਲਿਸ ਦੀ ਪੁੱਛਗਿੱਛ ਵਿੱਚ ਨਾਬਾਲਗ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਮਹਿਲਾ ਆਈਪੀਐਸ ਅਧਿਕਾਰੀ ਡੀਸੀਪੀ ਨਾਰਥ ਸ਼ਾਲਿਨੀ ਤੋਂ ਪੁੱਛਗਿੱਛ ਦੇ ਦੌਰਾਨ ਨਾਬਾਲਗ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਆਰ.ਡੀ. ਵਾਜਪਾਈ ਦਾ 29 ਅਗਸਤ ਨੂੰ ਸੀ ਜਨਮਦਿਨ
ਆਰ.ਡੀ. ਵਾਜਪਾਈ ਇਨ੍ਹਾਂ ਦਿਨਾਂ ਦੌਰਾਨ ਰੇਲਵੇ ਵਿੱਚ ਮੀਡੀਆ ਸੈੱਲ ਦੇ ਡਾਇਰੈਕਟਰ ਹਨ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਦਾ ਵੀ ਕੰਮ ਦੇਖਦੇ ਹਨ ਅਤੇ 29 ਅਗਸਤ ਨੂੰ ਉਨ੍ਹਾਂ ਦਾ ਜਨਮਦਿਨ ਸੀ। ਜਨਮਦਿਨ ਮਨਾਉਣ ਲਈ ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ। ਕੁੱਝ ਰਿਸ਼ਤੇਦਾਰ ਵੀ ਇਸ ਸਮਾਗਮ ਵਿੱਚ ਆਉਣ ਵਾਲੇ ਸਨ, ਪਰ ਇਸ ਦੌਰਾਨ ਡਿਪਰੈਸ਼ਨ ਤੋਂ ਪੀੜਤ ਨਾਬਾਲਗ ਨੇ ਆਪਣੇ ਭਰਾ ਅਤੇ ਮਾਂ ਨੂੰ ਗੋਲੀ ਮਾਰ ਦਿੱਤੀ। ਤੁਹਾਨੂੰ ਦੱਸ ਦਈਏ ਕਿ ਘਟਨਾ ਨੂੰ ਅੰਜਾਮ ਦੇਣ ਵਾਲੀ ਨਾਬਾਲਗ ਨੈਸ਼ਨਲ ਸ਼ੂਟਰ ਹੈ ਅਤੇ ਸ਼ੂਟਿੰਗ ਕਰਨ ਵਾਲੀ ਪਿਸਤੌਲ ਨਾਲ ਹੀ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮਿਲੀ ਜਾਣਕਾਰੀ ਮੁਤਾਬਕ ਲੌਕਡਾਊਨ ਤੋਂ ਪਹਿਲਾਂ ਮਾਰਚ ਵਿੱਚ ਆਰ.ਡੀ. ਵਾਜਪਾਈ ਦੀ ਧੀ ਨੇ ਟੂਰਨਾਮੈਂਟ ਦੇ ਟਰਾਇਲ ਵਿੱਚ ਹਿੱਸਾ ਲਿਆ ਸੀ।
'ਡਿਪਰੈਸ਼ਨ ਵਿੱਚ ਸੀ ਨਾਬਾਲਗ'
ਪੁਲਿਸ ਕਮਿਸ਼ਨਰ ਸੁਜੀਤ ਪਾਂਡੇ ਨੇ ਦੱਸਿਆ ਕਿ ਬਹੁਤ ਸਾਰੇ ਸਬੂਤ ਸਾਨੂੰ ਮਿਲੇ ਹਨ। ਇਸ ਕੇਸ ਵਿੱਚ, ਜੋ ਸਮਝ ਆਈ ਹੈ ਕਿ ਲੜਕੀ ਡਿਪਰੈਸ਼ਨ ਵਿੱਚ ਹੈ ਅਤੇ ਇਸ ਨੇ ਆਪਣੇ ਸੱਜੇ ਹੱਥ ਵਿੱਚ ਬਹੁਤ ਸਾਰੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਜਦੋਂ ਪੱਟੀਆਂ ਨੂੰ ਖੋਲ੍ਹਿਆ ਗਿਆ, ਤਾਂ ਇਹ ਪੱਤਾ ਲੱਗਿਆ ਕਿ ਉਸਨੇ ਆਪਣੇ ਹੱਥ 'ਤੇ ਬਲੇਡ ਨਾਲ ਕਈ ਥਾਵਾਂ 'ਤੇ ਕੱਟ ਲਗਾਏ ਹੋਏ ਸਨ ਅਤੇ ਮੌਕੇ 'ਤੇ ਰੇਜ਼ਰ ਨੂੰ ਬਰਾਮਦ ਕਰ ਲਿਆ ਗਿਆ ਹੈ।