ਕਰਨਾਟਕ: ਸਿਟੀ ਮਿਊਂਸੀਪਲ ਕੌਂਸਲ ਦੀ ਮੈਂਬਰ ਨਲੀਨੀ ਚੰਦਰਸ਼ੇਖਰ ਰਾਇਚੁਰ ਸਿੰਧਾਨੂਰ ਖੇਤਰ ਵਿੱਚ ਲੋਕਾਂ ਨੂੰ ਕੱਪੜੇ ਦੀਆਂ ਥੈਲੀਆਂ ਵੰਡ ਰਹੀ ਹੈ। ਉਸ ਨੇ ਹੋਜ਼ਾਪੇਟ ਤੋਂ ਆਪਣੇ ਪੈਸਿਆਂ ਨਾਲ ਕੱਪੜੇ ਦੇ 600 ਬੈਗ ਖ਼ਰੀਦ ਕੇ ਸਿੰਧਾਨੂਰ ਖੇਤਰ ਦੇ ਵਾਰਡ ਨੰਬਰ 2 ਵਿਚ ਲੋਕਾਂ ਵਿਚ ਮੁਫ਼ਤ ਵੰਡੇ।
ਨਲੀਨੀ ਜੋ ਆਪਣੇ ਵਾਰਡ ਨੂੰ ਪਲਾਸਟਿਕ ਮੁਕਤ ਬਣਾਉਣਾ ਚਾਹੁੰਦੀ ਹੈ, ਉਹ ਕੱਪੜੇ ਦੀਆਂ ਥੈਲੀਆਂ 'ਤੇ 'ਅਸੀਂ ਸਫਾਈ ਵੱਲ ਚੱਲਦੇ ਹਾਂ' ਦਾ ਸੁਨੇਹਾ ਲਿਖ ਕੇ ਥੈਲੀਆਂ ਵੰਡ ਰਹੀ ਹੈ। ਜੇ ਕੱਪੜੇ ਦੇ ਥੈਲੇ ਵਰਤਣ ਦੇ ਫਾਇਦਿਆਂ ਵੱਲ ਧਿਆਨ ਦਈਏ, ਤਾਂ ਇਹ ਕਈ ਸਾਲ ਵਰਤਿਆ ਜਾ ਸਕਦਾ ਹੈ, ਤੇ ਇਸ ਵਿੱਚ 10-15 ਕਿਲੋਗ੍ਰਾਮ ਭਾਰ ਚੁੱਕਿਆ ਜਾ ਸਕਦੈ।
ਕੱਪੜੇ ਦੇ ਬੈਗ ਵਾਤਾਵਰਣ ਦੇ ਅਨੁਕੂਲ ਹੁੰਦੇ ਹਨ ਕਿਉਂਕਿ ਇਹ ਕਪਾਹ ਦੇ ਬਣੇ ਹੁੰਦੇ ਹਨ ਅਤੇ ਦੁਬਾਰਾ ਰਿਸਾਇਕਲ ਵੀ ਕੀਤੇ ਜਾ ਸਕਦੇ ਹਨ। ਨਲੀਨੀ ਪਲਾਸਟਿਕ ਦੀ ਵਰਤੋਂ ਦੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ।