ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਮੀਡੀਆ ਰਿਪੋਰਟਾਂ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਇੱਕ ਭਾਜਪਾ ਵਿਧਾਇਕ ਅਤੇ ਉਸ ਦਾ ਮੁੰਡਾ ਇੱਕ ਔਰਤ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਹਿਰਾਸਤ ਵਿਚੋਂ ਲੈ ਗਿਆ। ਕਾਂਗਰਸ ਨੇ ਇਸ ਨੂੰ ਸੂਬਾ ਸਰਕਾਰ ਦੇ ਅਪਰਾਧ ਬਚਾਓ ਮਿਸ਼ਨ ਦੇ ਤਹਿਤ ਕੀਤਾ ਗਿਆ ਕਾਰਜ ਕਰਾਰ ਦਿੱਤਾ ਹੈ।
-
.. @narendramodi @JPNadda @AmitShah क्या आप अपराधी के साथ खड़े इस विधायक के साथ हैं?
— Priyanka Gandhi Vadra (@priyankagandhi) October 18, 2020 " class="align-text-top noRightClick twitterSection" data="
यदि नहीं तो अब तक यह बीजेपी में क्यों बना हुआ है?
2/2
">.. @narendramodi @JPNadda @AmitShah क्या आप अपराधी के साथ खड़े इस विधायक के साथ हैं?
— Priyanka Gandhi Vadra (@priyankagandhi) October 18, 2020
यदि नहीं तो अब तक यह बीजेपी में क्यों बना हुआ है?
2/2.. @narendramodi @JPNadda @AmitShah क्या आप अपराधी के साथ खड़े इस विधायक के साथ हैं?
— Priyanka Gandhi Vadra (@priyankagandhi) October 18, 2020
यदि नहीं तो अब तक यह बीजेपी में क्यों बना हुआ है?
2/2
ਰਾਹੁਲ ਤੇ ਪ੍ਰਿਯੰਕਾ ਨੇ ਸੂਬਾ ਸਰਕਾਰ ਵਿਰੁੱਧ ਟਵੀਟ ਕੀਤਾ ਤੇ ਨਾਲ ਹੀ ਮੀਡੀਆ ਦੀ ਉਨ੍ਹਾਂ ਰਿਪੋਰਟਾਂ ਨੂੰ ਵੀ ਟੈਗ ਕੀਤਾ। ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਭਾਜਪਾ ਵਿਧਾਇਕ, ਉਸ ਦਾ ਮੁੰਡਾ ਤੇ ਉਨ੍ਹਾਂ ਦੇ ਸਮਰਥਕ ਇੱਕ ਮਹਿਲਾ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਨੂੰ ਸ਼ਨੀਵਾਰ ਨੂੰ ਪੁਲਿਸ ਹਿਰਾਸਤ ਤੋਂ ਲੈ ਗਏ।
'ਬੇਟੀ ਬਚਾਓ ਜਾਂ ਅਪਰਾਧੀ ਬਚਾਓ'
ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਇਹ ਕਿਵੇਂ ਸ਼ੁਰੂ ਹੋਇਆ। 'ਬੇਟੀ ਬਚਾਓ ਅਤੇ ਕਿਵੇ ਇਹ ਚੱਲ ਰਿਹਾ ਹੈ ਅਪਰਾਧੀ ਬਚਾਓ'। ਪ੍ਰਿਯੰਕਾ ਨੇ ਇਸ ਘਟਨਾ ਬਾਰੇ ਮੀਡੀਆ ਵਿੱਚ ਆਈ ਇੱਕ ਖ਼ਬਰ ਨੂੰ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਯੂਪੀ ਦੇ ਸੀਐਮ ਦੱਸਣਗੇ ਕਿ ਇਹ ਕਿਸ ਮਿਸ਼ਨ ਦੇ ਤਹਿਤ ਹੋ ਰਿਹਾ ਹੈ। 'ਬੇਟੀ ਬਚਾਓ ਜਾ ਅਪਰਾਧੀ ਬਚਾਓ।'