ETV Bharat / bharat

ਗਰੀਬਾਂ ਤੋਂ ਪੈਸਾ ਲੈ ਕੇ ਆਪਣੇ ਪੂੰਜੀਵਾਦੀ ਦੋਸਤਾਂ ਨੂੰ ਵੰਡਦੇ ਹਨ ਮੋਦੀ: ਰਾਹੁਲ

ਆਰਥਿਕਤਾ ਦੇ ਸਬੰਧ 'ਚ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਹਮਲਾ ਬੋਲਿਆ ਹੈ। ਰਾਹੁਲ ਨੇ ਕਿਹਾ ਕਿ ਮੋਦੀ ਗਰੀਬਾਂ ਤੋਂ ਪੈਸੇ ਇਕੱਠੇ ਕਰਦੇ ਹਨ ਅਤੇ ਆਪਣੇ ਕਰੀਬੀ ਸਰਮਾਏਦਾਰਾਂ ਨੂੰ ਵੰਡ ਦਿੰਦੇ ਹਨ ਜਿੰਨਾ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ।

ਫ਼ੋਟੋ
ਫ਼ੋਟੋ
author img

By

Published : Jan 21, 2020, 9:11 AM IST

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਵੀਟ ਕਰ ਵਿਯੰਗ ਕੀਤਾ ਹੈ। ਰਾਹੁਲ ਨੇ ਕੁੱਝ ਰਿਪੋਰਟਾਂ ਦਾ ਜ਼ਿਕਰ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ ਇੱਕ ਪ੍ਰਤੀਸ਼ਤ ਅਮੀਰ ਲੋਕਾਂ ਕੋਲ 95.3 ਮਿਲੀਅਨ ਲੋਕਾਂ ਦੀ ਦੌਲਤ ਨਾਲੋਂ ਚਾਰ ਗੁਣਾ ਜ਼ਿਆਦਾ ਦੌਲਤ ਹੈ, ਜੋ ਕੁੱਲ ਆਬਾਦੀ ਦਾ 70 ਪ੍ਰਤੀਸ਼ਤ ਹੈ। ਸਾਰੇ ਭਾਰਤੀ ਅਰਬਪਤੀਆਂ ਦੀ ਕੁੱਲ ਸੰਪਤੀ ਪੂਰੇ ਸਾਲ ਦੇ ਬਜਟ ਤੋਂ ਵੀ ਵੱਧ ਹੈ।

ਰਾਹੁਲ ਗਾਂਧੀ ਨੇ ਟਵੀਟ ਕੀਤਾ, "ਮੋਦੀ ਗਰੀਬਾਂ ਤੋਂ ਪੈਸੇ ਵਸੂਲਦੇ ਹਨ ਅਤੇ ਆਪਣੇ ਕਰੀਬੀ ਸਰਮਾਏਦਾਰ ਮਿੱਤਰਾਂ ਅਤੇ ਵੱਡੇ ਸ਼ਕਤੀਸ਼ਾਲੀ ਦਲਾਲਾਂ ਨੂੰ ਦਿੰਦੇ ਹਨ, ਜਿਹੜੇ ਭਾਰਤ ਦੇ ਇੱਕ ਪ੍ਰਤੀਸ਼ਤ ਅਮੀਰ ਹਨ, ਜਿਨ੍ਹਾਂ ਕੋਲ ਹੁਣ ਭਾਰਤ ਦੇ ਇੱਕ ਅਰਬ ਗ਼ਰੀਬਾਂ ਨਾਲੋਂ ਚਾਰ ਗੁਣਾ ਜ਼ਿਆਦਾ ਪੈਸਾ ਹੈ।"

  • Modi extracts wealth from 🇮🇳 poor & gives it to his crony capitalist friends & the big power brokers he's dependent on.

    1% of India's super rich, now own 4 times more wealth than 1 Billion of India’s poor. https://t.co/GkYaGdHViV

    — Rahul Gandhi (@RahulGandhi) January 20, 2020 " class="align-text-top noRightClick twitterSection" data=" ">

ਦੱਸ ਦਈਏ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ 'ਤੇ ਸਨਅਤਕਾਰਾਂ ਨਾਲ ਨੇੜਤਾ ਲਈ ਹਮਲੇ ਕਰਦੇ ਰਹਿੰਦੇ ਹਨ।

ਇਹ ਵੀ ਪੜ੍ਹੋ: NPR 'ਤੇ ਬੋਲੇ ਕਪਿਲ ਸਿੱਬਲ, "ਸਰਕਾਰ ਲੋਕਾਂ ਦੀ ਨਾਗਰਿਕਤਾ ਖੋਹਣ ਦੀ ਤਿਆਰੀ 'ਚ"

ਕਾਂਗਰਸ ਦੇ ਬੁਲਾਰੇ ਸੁਰਜੇਵਾਲਾ ਨੇ ਪਿਛਲੇ ਹਫ਼ਤੇ 75-ਆਈ ਪਣਡੁੱਬੀ ਖ਼ਰੀਦ ਪ੍ਰਾਜੈਕਟ ਵਿੱਚ ਮੋਦੀ ਸਰਕਾਰ 'ਤੇ ਪੱਖਪਾਤੀ ਫੈਸਲੇ ਲੈਣ ਅਤੇ ਆਪਣੇ ਪੂੰਜੀਵਾਦੀ ਦੋਸਤਾਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲਾਇਆ ਸੀ। ਇਹ 45,000 ਕਰੋੜ ਰੁਪਏ ਦਾ ਪ੍ਰਾਜੈਕਟ ਹੈ।

ਸੁਰਜੇਵਾਲਾ ਨੇ ਕਿਹਾ ਸੀ, "ਇਸ ਪ੍ਰਾਜੈਕਟ ਵਿੱਚ ਰੱਖਿਆ ਪ੍ਰਰਿਕਿਓਰਮੈਂਟ ਪ੍ਰੋਸੀਜ਼ਰ 2016 ਦੀ ਉਲੰਘਣਾ ਕਰਨ ਅਤੇ ਭਾਰਤੀ ਨੇਵੀ ਅਤੇ ਇਸ ਦੀ ਅਧਿਕਾਰਤ ਕਮੇਟੀ ਨੂੰ ਕਥਿਤ ਤੌਰ 'ਤੇ ਨਜ਼ਰਅੰਦਾਜ਼ ਕੀਤਾ ਗਿਆ ਹੈ।"

Intro:Body:

rahul gandhi tweet

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.