ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਵਾਈਸ ਚੀਫ਼ ਏਅਰ ਮਾਰਸ਼ਲ ਆਰ.ਕੇ.ਐਸ. ਭਦੌਰੀਆ ਨੇ ਫ਼ਰਾਂਸ ਤੋਂ ਖ਼ਰੀਦੇ ਜਾਣ ਵਾਲੇ ਰਾਫ਼ੇਲ ਲੜਾਕੂ ਜਹਾਜ਼ ਦੀ ਉੜਾਨ ਭਰੀ। ਭਦੌਰੀਆ ਨੇ ਦੱਸਿਆ ਕਿ ਉਨ੍ਹਾਂ ਦਾ ਅਨੁਭਵ ਬਹੁਤ ਵਧੀਆ ਰਿਹਾ ਤੇ ਉਨ੍ਹਾਂ ਵਿਮਾਨ ਨਾਲ ਸਬੰਧਤ ਕਈ ਸਬਕ ਸਿੱਖੇ ਕਿ ਕਿਵੇਂ ਭਾਰਤੀ ਹਵਾਈ ਫ਼ੌਜ ਰਾਫ਼ੇਲ ਦਾ ਵਧੀਆ ਇਸਤੇਮਾਲ ਕਰ ਸਕਦੀ ਹੈ।
-
France: Indian Air Force Vice Chief Air Marshal RKS Bhadauria takes a sortie on Rafale aircraft at French Air Force’s Mont de Marsan air base. pic.twitter.com/cqg1EBGWAJ
— ANI (@ANI) July 11, 2019 " class="align-text-top noRightClick twitterSection" data="
">France: Indian Air Force Vice Chief Air Marshal RKS Bhadauria takes a sortie on Rafale aircraft at French Air Force’s Mont de Marsan air base. pic.twitter.com/cqg1EBGWAJ
— ANI (@ANI) July 11, 2019France: Indian Air Force Vice Chief Air Marshal RKS Bhadauria takes a sortie on Rafale aircraft at French Air Force’s Mont de Marsan air base. pic.twitter.com/cqg1EBGWAJ
— ANI (@ANI) July 11, 2019
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਹ ਵੀ ਪਤਾ ਲੱਗੇਗਾ ਕਿ ਐਸਯੂ-30 ਨਾਲ ਇਸ ਨੂੰ ਕਿਵੇਂ ਜੋੜਿਆ ਜਾ ਸਕਦਾ ਹੈ। ਇੰਡੀਅਨ ਏਅਰ ਫ਼ੋਰਸ ਵਿੱਚ ਟੈਕਨੋਲੇਜੀ ਅਤੇ ਹਥਿਆਰ ਵਜੋਂ ਰਾਫ਼ੇਲ ਇੱਕ ਵਾਰ ਫਿਰ ਗੇਮ ਚੇਂਜਰ ਸਾਬਤ ਹੋਵੇਗਾ। ਆਉਣ ਵਾਲੇ ਸਾਲਾਂ ਵਿੱਚ ਇਹ ਵਿਮਾਨ ਹਮਲਾਵਰ ਮਿਸ਼ਨਾਂ ਅਤੇ ਜੰਗ ਵਰਗੀਆਂ ਸਥਿਤੀਆਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ।
ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ 'ਚ ਫ਼ਰਾਂਸ ਦੇ ਰਾਜਦੂਤ ਐਲੇਗਜ਼ੈਂਡਰ ਜ਼ਿਗਲਰ ਨੇ ਕਿਹਾ ਸੀ ਕਿ ਪਹਿਲਾ ਰਾਫੇਲ ਲੜਾਕੂ ਜਹਾਜ਼ 2 ਮਹੀਨੇ ਦੇ ਅੰਦਰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਇਹ ਸਮੇਂ ਤੇ ਹੋਵੇਗਾ। ਜ਼ਿਗਲਰ ਨੇ ਕਿਹਾ ਕਿ ਅਗਲੇ 2 ਸਾਲਾਂ ਵਿੱਚ ਸਾਰੇ 36 ਰਾਫੇਲ ਲੜਾਕੂ ਜਹਾਜ਼ਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਭਾਰਤ ਅਤੇ ਫਰਾਂਸ ਦੇ ਵਿਚਕਾਰ 36 ਰਾਫੇਲ ਵਿਮਾਨ ਖ਼ਰੀਦਣ ਦੀ ਡੀਲ ਹੋਈ ਹੈ ਅਤੇ ਪੀਐੱਮ ਮੋਦੀ ਦੀ ਇਸ ਘੋਸ਼ਣਾ ਤੋਂ ਬਾਅਦ ਇਸ ਦੀਆਂ ਕੀਮਤਾਂ ਨੂੰ ਲੈ ਕੇ ਕਾਫੀ ਵਿਵਾਦ ਵੀ ਹੋਇਆ ਸੀ। ਵਿਰੋਧੀ ਪਾਰਟੀਆਂ ਨੇ ਪੀਐਮ ਮੋਦੀ ਤੇ ਇਲਜ਼ਾਮ ਲਾਏ ਸਨ ਕਿ ਇਸ ਦੀਆਂ ਕੀਮਤਾਂ ਵਿੱਚ ਘਪਲਾ ਕੀਤਾ ਗਿਆ ਹੈ।