ਅੰਮ੍ਰਿਤਸਰ: ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰ-ਪੂਰਬੀ ਸੂਬਿਆਂ 'ਚ ਰਹਿਣ ਵਾਲੇ ਸਿੱਖ ਪਰਿਵਾਰਾਂ ਦੇ ਬੱਚਿਆਂ ਲਈ ਇੱਕ ਨਵਾਂ ਉਪਰਾਲਾ ਕੀਤਾ ਹੈ। ਐਸਜੀਪੀਸੀ ਜਦਲ ਦੀ ਇਥੇ ਗੁਰਮੁੱਖੀ ਲਿਪੀ ਅਤੇ ਪੰਜਾਬੀ ਭਾਸ਼ਾ ਦੇ ਸਕੂਲ ਦੀ ਸਥਾਪਨਾ ਕਰੇਗਾ। ਇਸ ਦੀ ਸ਼ੁਰੂਆਤ ਆਸਮ ਤੋਂ ਹੋਵੇਗੀ।
ਜਾਣਕਾਰੀ ਮੁਤਾਬਕ ਈਸਟਰਨ ਜ਼ੋਨ ਥੌਬੜੀ ਸਾਹਿਬ ਸਿੱਖ ਪ੍ਰਤੀਨਿਧ ਬੋਰਡ ਅਸਾਮ ਵਿੱਚ ਸਕੂਲ ਦੀ ਜ਼ਮੀਨ ਲਈ ਪ੍ਰਬੰਧ ਕਰੇਗਾ। ਇਸ ਸਕੂਲ ਦੀ ਉਸਾਰੀ ਅਤੇ ਸਾਰੇ ਪ੍ਰਬੰਧ ਐਸਜੀਪੀਸੀ ਦੀ ਅਗਵਾਈ ਵਿੱਚ ਕੀਤੇ ਜਾਣਗੇ। ਐਸਜੀਪੀਸੀ ਵੱਲੋਂ ਹੀ ਇਸ ਸਕੂਲ ਦੀ ਉਸਾਰੀ ਅਤੇ ਸੰਚਾਲਨ ਕੀਤਾ ਜਾਵੇਗਾ।
ਇਸ ਗੱਲ ਦੀ ਪੁਸ਼ਟੀ ਐਸਜੀਪੀਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਦੇ ਰਾਹੀਂ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਸਿੱਖ ਸੱਭਿਆਚਾਰ ,ਧਰਮ ਅਤੇ ਗੁਰੂ ਸਹਿਬਾਨਾਂ ਦੀ ਬਾਣੀ ਨਾਲ ਜੋੜਨ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ। ਇਸ ਨਾਲ ਉੱਤਰ-ਪੂਰਬੀ ਸੂਬਿਆਂ 'ਚ ਰਹਿਣ ਵਾਲੇ ਸਿੱਖ ਬੱਚੇ ਵੀ ਪੰਜਾਬੀ ਭਾਸ਼ਾ ਨੂੰ ਸਿੱਖ ਸਕਣਗੇ।