ਨਵੀਂ ਦਿੱਲੀ: ਦੇਸ਼ ਦੀ ਪ੍ਰਮੁੱਖ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿੱਚ ਐਤਵਾਰ ਨੂੰ ਹੋਏ ਦੰਗਿਆਂ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਇਸ ਘਟਨਾ ਦਾ ਵਿਰੋਧ ਹੋ ਰਿਹਾ ਹੈ। ਮੁੰਬਈ ਦੇ ਗੇਟਵੇ ਆਫ਼ ਇੰਡੀਆ ਦੇ ਬਾਹਰ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਇਕੱਠੇ ਹੋ ਰਹੇ ਹਨ ਅਤੇ ਜੇਐਨਯੂ 'ਚ ਹੋਈ ਘਟਨਾ ਦਾ ਵਿਰੋਧ ਕਰ ਰਹੇ ਹਨ।
ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਇਸ ਘਟਨਾ ਤੋਂ ਬਾਅਦ ਵਿਰੋਧ ਹੋ ਰਿਹਾ ਹੈ। ਮੁੰਬਈ ਤੋਂ ਇਲਾਵਾ ਪੁਨੇ ਦੇ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਦੇ ਵਿਦਿਆਰਥੀ ਵੀ ਇਸ ਘਟਨਾ ਦਾ ਵਿਰੋਧ ਕਰ ਰਹੇ ਹਨ।
ਉੱਤਰ ਪ੍ਰਦੇਸ਼ ਵਿੱਚ ਵੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਜੇਐਨਯੂ ਹਿੰਸਾ ਦੇ ਰੋਸ ਵਿੱਚ ਕੈਂਡਲ ਮਾਰਚ ਕੱਢਿਆ ਗਿਆ।
ਇਹ ਵੀ ਪੜ੍ਹੋ: ਜੇਐਨਯੂ 'ਚ ਵਿਦਿਆਰਥੀਆਂ ਨੇ ਲਾਏ "ਦਿੱਲੀ ਪੁਲਿਸ, ਵਾਪਿਸ ਜਾਓ" ਦੇ ਨਾਅਰੇ
ਦੱਸ ਦਈਏ ਕਿ ਦਿੱਲੀ ਦੀ ਜੇਐਨਯੂ ਵਿੱਚ ਇੱਕ ਵਾਰ ਫਿਰ ਤੋਂ ਬਵਾਲ ਹੋਇਆ ਹੈ। ਖ਼ਬਰਾਂ ਮੁਤਾਬਕ ਕੁੱਝ ਨਕਾਬ ਬੰਨੇ ਹੋਏ ਲੋਕਾਂ ਨੇ ਜੇਐਨਯੂ ਕੈਂਪਸ ਅੰਦਰ ਅਧਿਆਪਕਾਂ 'ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਵਿਦਿਆਰਥੀ ਸਭਾ ਦੀ ਪ੍ਰਧਾਨ ਆਈਸ਼ੀ ਘੋਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖ ਰਿਹਾ ਹੈ ਕਿ 50 ਤੋਂ ਜ਼ਿਆਦਾ ਲੋਕ ਮੂੰਹ 'ਤੇ ਨਕਾਬ ਬੰਨ ਕੇ ਕੈਂਪਸ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਹੱਥਾਂ ਵਿੱਚ ਹਾਕੀਆਂ, ਰਾਡਾਂ ਅਤੇ ਬੈਟ ਦਿਖਾਈ ਦੇ ਰਹੇ ਹਨ।