ਨਵੀਂ ਦਿੱਲੀ: ਕੇਂਦਰੀ ਮੰਤਰੀ ਸੰਤੋਸ਼ ਗੰਗਵਾਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਲੈ ਕੇ ਦਿੱਤੇ ਬਿਆਨ 'ਤੇ ਵਿਰੋਧੀ ਧਿਰ ਨੇ ਤਿੱਖੇ ਵਾਰ ਕੀਤੇ ਹਨ। ਸੰਤੋਸ਼ ਗੰਗਵਾਰ ਨੇ ਬਰੇਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਅੱਜ ਦੇਸ਼ ਵਿੱਚ ਨੌਕਰੀਆਂ ਦੀ ਕੋਈ ਘਾਟ ਨਹੀਂ ਹੈ ਪਰ ਉੱਤਰ ਭਾਰਤ ਦੇ ਨੌਜਵਾਨਾਂ ਵਿੱਚ ਉਹ ਯੋਗਤਾ ਨਹੀਂ ਹੈ ਕਿ ਉਨ੍ਹਾਂ ਨੂੰ ਕੰਮ ਦਿੱਤਾ ਜਾ ਸਕੇ। ਸੰਤੋਸ਼ ਗੰਗਵਾਰ ਦੇ ਇਸ ਬਿਆਨ 'ਤੇ ਕਾਂਗਰਸ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਅਤੇ ਬਸਪਾ ਮੁਖੀ ਮਾਇਆਵਤੀ ਨੇ ਸਰਕਾਰ ‘ਤੇ ਤਿੱਖੀ ਪ੍ਰਤਿਕਿਰਿਆ ਦਿੱਤੀ ਹੈ।
ਪ੍ਰਿਯੰਕਾ ਗਾਂਧੀ ਨੇ ਗੰਗਵਾਰ ਦੇ ਬਿਆਨ 'ਤੇ ਟਵੀਟ ਕੀਤਾ, "ਤੁਹਾਡੀ 5 ਸਾਲਾਂ ਦੀ ਸਰਕਾਰ ਹੈ। ਤੁਸੀਂ ਨੌਕਰੀਆਂ ਨਹੀਂ ਬਣਾ ਸਕਦੇ, ਜਿਹੜੀਆਂ ਨੌਕਰੀਆਂ ਸੀ, ਉਹ ਸਰਕਾਰ ਵੱਲੋਂ ਲਿਆਂਦੀ ਆਰਥਿਕ ਮੰਦੀ ਦੇ ਚਲਦੇ ਖੋਹੀਆਂ ਜਾ ਰਹੀਆਂ ਹਨ।" ਉਨ੍ਹਾਂ ਲਿਖਿਆ, "ਨੌਜਵਾਨ ਰਾਹ ਵੇਖ ਰਹੇ ਸੀ ਕਿ ਸਰਕਾਰ ਕੁਝ ਚੰਗਾ ਕਰੇ, ਜੋ ਨਹੀਂ ਕੀਤਾ ਗਿਆ। ਤੁਸੀਂ ਉੱਤਰ ਭਾਰਤੀਆਂ ਦਾ ਅਪਮਾਨ ਕਰਕੇ ਬਚ ਨਹੀਂ ਸਕਦੇ। ਇਹ ਕੰਮ ਨਹੀਂ ਕਰੇਗਾ।"
-
देश में छाई आर्थिक मंदी आदि की गंभीर समस्या के सम्बंध में केन्द्रीय मंत्रियों के अलग-अलग हास्यास्पद बयानों के बाद अब देश व खासकर उत्तर भारतीयों की बेरोजगारी दूर करने के बजाए यह कहना कि रोजगार की कमी नहीं बल्कि योग्यता की कमी है, अति-शर्मनाक है जिसके लिए देश से माफी मांगनी चाहिए।
— Mayawati (@Mayawati) September 15, 2019 " class="align-text-top noRightClick twitterSection" data="
">देश में छाई आर्थिक मंदी आदि की गंभीर समस्या के सम्बंध में केन्द्रीय मंत्रियों के अलग-अलग हास्यास्पद बयानों के बाद अब देश व खासकर उत्तर भारतीयों की बेरोजगारी दूर करने के बजाए यह कहना कि रोजगार की कमी नहीं बल्कि योग्यता की कमी है, अति-शर्मनाक है जिसके लिए देश से माफी मांगनी चाहिए।
— Mayawati (@Mayawati) September 15, 2019देश में छाई आर्थिक मंदी आदि की गंभीर समस्या के सम्बंध में केन्द्रीय मंत्रियों के अलग-अलग हास्यास्पद बयानों के बाद अब देश व खासकर उत्तर भारतीयों की बेरोजगारी दूर करने के बजाए यह कहना कि रोजगार की कमी नहीं बल्कि योग्यता की कमी है, अति-शर्मनाक है जिसके लिए देश से माफी मांगनी चाहिए।
— Mayawati (@Mayawati) September 15, 2019
ਦੂਜੇ ਪਾਸੇ, ਬਸਪਾ ਮੁਖੀ ਮਾਇਆਵਤੀ ਨੇ ਵੀ ਟਵੀਟ ਕਰ ਕਿਹਾ, "ਦੇਸ਼ ਵਿੱਚ ਛਾਈ ਆਰਥਿਕ ਮੰਦੀ ਦੇ ਵਿਚਕਾਰ ਕੇਂਦਰੀ ਮੰਤਰੀਆਂ ਦੇ ਵੱਖ-ਵੱਖ ਹਾਸੋਹੀਣੇ ਬਿਆਨਾਂ ਤੋਂ ਬਾਅਦ ਹੁਣ ਦੇਸ਼ ਅਤੇ ਖ਼ਾਸਕਰ ਉੱਤਰ ਭਾਰਤੀਆਂ ਦੀ ਬੇਰੁਜ਼ਗਾਰੀ ਨੂੰ ਦੂਰ ਕਰਨ ਦੀ ਥਾਂ ਇਹ ਕਹਿਣ ਕਿ ਇੱਥੇ ਰੁਜ਼ਗਾਰ ਦੀ ਘਾਟ ਨਹੀਂ ਬਲਕਿ ਯੋਗਤਾ ਦੀ ਘਾਟ ਹੈ। ਇਹ ਬਹੁਤ ਸ਼ਰਮਿੰਦਾ ਵਾਲੀ ਗੱਲ ਹੈ। ਇਸਦੇ ਲਈ ਦੇਸ਼ ਨੂੰ ਮੁਆਫੀ ਮੰਗਣੀ ਚਾਹੀਦੀ ਹੈ।"
ਹਾਲਾਂਕਿ ਸੰਤੋਸ਼ ਗੰਗਵਾਰ ਨੇ ਬਿਆਨ 'ਤੇ ਹੰਗਾਮਾ ਹੋਣ ਤੋਂ ਬਾਅਦ ਆਪਣਾ ਸਪਸ਼ਟੀਕਰਨ ਦਿੱਤਾ ਹੈ। ਸੰਤੋਸ਼ ਗੰਗਵਾਰ ਨੇ ਕਿਹਾ, "ਜੋ ਮੈਂ ਕਿਹਾ ਉਸ ਦਾ ਵੱਖਰਾ ਮਤਲਬ ਸੀ। ਦੇਸ਼ ਵਿਚ ਹੁਨਰ ਦੀ ਘਾਟ ਹੈ ਅਤੇ ਸਰਕਾਰ ਨੇ ਇਸ ਦੇ ਲਈ ਹੁਨਰ ਵਿਕਾਸ ਮੰਤਰਾਲਾ ਵੀ ਖੋਲ੍ਹਿਆ ਹੈ। ਇਸ ਮੰਤਰਾਲੇ ਦਾ ਕੰਮ ਬੱਚਿਆਂ ਨੂੰ ਨੌਕਰੀਆਂ ਦੇ ਮੁਤਾਬਕ ਸਿਖਿਅਤ ਕਰਨਾ ਹੈ।"