ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਐਤਵਾਰ ਨੂੰ ਲੋਕਾਂ ਨੇ ਦੇਸ਼ ਦੇ ਹਰ ਕੋਨੇ ਵਿੱਚ ਜਨਤਾ ਕਰਫਿਊ ਦਾ ਸਮਰਥਨ ਕੀਤਾ। ਲੋਕਾਂ ਨੇ ਡਾਕਟਰਾਂ, ਨਰਸਾਂ, ਮੀਡੀਆ ਕਰਮਚਾਰੀਆਂ, ਸਫ਼ਾਈ ਸੇਵਕਾਂ, ਪੁਲਿਸ, ਫ਼ੌਜ ਦਾ ਤਾੜੀਆਂ, ਥਾਲੀਆਂ ਅਤੇ ਸ਼ੰਖ ਵਜਾ ਕੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਲਈ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ।
-
ये धन्यवाद का नाद है, लेकिन साथ ही एक लंबी लड़ाई में विजय की शुरुआत का भी नाद है। आइए, इसी संकल्प के साथ, इसी संयम के साथ एक लंबी लड़ाई के लिए अपने आप को बंधनों (Social Distancing) में बांध लें। #JantaCurfew
— Narendra Modi (@narendramodi) March 22, 2020 " class="align-text-top noRightClick twitterSection" data="
">ये धन्यवाद का नाद है, लेकिन साथ ही एक लंबी लड़ाई में विजय की शुरुआत का भी नाद है। आइए, इसी संकल्प के साथ, इसी संयम के साथ एक लंबी लड़ाई के लिए अपने आप को बंधनों (Social Distancing) में बांध लें। #JantaCurfew
— Narendra Modi (@narendramodi) March 22, 2020ये धन्यवाद का नाद है, लेकिन साथ ही एक लंबी लड़ाई में विजय की शुरुआत का भी नाद है। आइए, इसी संकल्प के साथ, इसी संयम के साथ एक लंबी लड़ाई के लिए अपने आप को बंधनों (Social Distancing) में बांध लें। #JantaCurfew
— Narendra Modi (@narendramodi) March 22, 2020
ਪੀਐਮ ਮੋਦੀ ਨੇ ਟਵੀਟ ਕੀਤਾ, "ਇਹ ਧੰਨਵਾਦ ਦੀ ਆਵਾਜ਼ ਹੈ ਅਤੇ ਲੰਮੀ ਲੜਾਈ ਵਿੱਚ ਜਿੱਤ ਦੀ ਸ਼ੁਰੂਆਤ ਵੀ ਹੈ। ਆਓ, ਇਸੇ ਟੀਚੇ ਨਾਲ ਸੰਜਮ ਰੱਖ ਕੇ ਆਪਣੇ ਆਪ ਨੂੰ ਇੱਕ ਲੰਮੀ ਲੜਾਈ ਲਈ ਸਮਾਜਿਕ ਦੂਰੀਆਂ 'ਚ ਬੰਨ੍ਹ ਲਓ।"
ਉਨ੍ਹਾਂ ਕਿਹਾ, "ਕੋਰੋਨਾ ਵਾਇਰਸ ਦੀ ਲੜਾਈ ਦੀ ਅਗਵਾਈ ਕਰਨ ਵਾਲੇ ਹਰੇਕ ਵਿਅਕਤੀ ਨੂੰ ਦੇਸ਼ ਨੇ ਇੱਕਮਤ ਹੋ ਕੇ ਧੰਨਵਾਦ ਕੀਤਾ। ਦੇਸ਼ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ।"
ਬਹੁਤ ਸਾਰੇ ਲੋਕਾਂ ਨੇ ਕੋਰੋਨਾ ਦੇ ਹੀਰੋਜ਼ ਦਾ ਧੰਨਵਾਦ ਕਰਨ ਲਈ ਤਾੜੀਆਂ ਅਤੇ ਥਾਲੀ ਵਜਾਈਆਂ। ਲੀਡਰਾਂ, ਮੰਤਰੀਆਂ, ਖਿਡਾਰੀਆਂ, ਬਾਲੀਵੁੱਡ ਸਿਤਾਰਿਆਂ ਸਮੇਤ ਸਾਰੇ ਲੋਕਾਂ ਨੇ ਸ਼ਾਮ 5 ਵਜੇ ਆਪਣੇ-ਆਪਣੇ ਘਰਾਂ 'ਚ ਤਾਲੀਆਂ ਤੇ ਥਾਲੀਆਂ ਵਜਾਈਆਂ। ਸ਼ੰਖਾਂ ਦੀ ਆਵਾਜ਼ ਨਾਲ ਪੂਰਾ ਆਸਮਾਨ ਗੂੰਜ ਉੱਠਿਆ। ਵਿਦੇਸ਼ਾਂ 'ਚ ਵੀ ਰਹਿ ਰਹੇ ਭਾਰਤੀਆਂ ਨੇ ਆਪਣੇ ਘਰਾਂ ਦੀਆਂ ਬਾਲਕਨੀ 'ਚ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।