ਹੈਦਰਾਬਾਦ: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹੈਦਰਾਬਾਦ ਵਿੱਚ ਸ਼੍ਰੀ ਰਾਮ ਚੰਦਰ ਮਿਸ਼ਨ ਦੇ ਨਵੇਂ ਗਲੋਬਲ ਹੈੱਡਕੁਆਰਟਰ ਕਾਨ੍ਹਾ ਸ਼ਾਂਤੀ ਵਨਮ ਦਾ ਉਦਘਾਟਨ ਕੀਤਾ ਹੈ।
ਇਸ ਦੌਰਾਨ ਰਾਸ਼ਟਰਪਤੀ ਨੇ ਦੁਨੀਆ ਦੇ ਸਭ ਤੋਂ ਵੱਡੇ ਹਾਰਟਫੁਲਨੇਸ ਮੈਡੀਟੇਸ਼ਨ ਸੈਂਟਰ ਦੀ ਮੌਜੂਦਗੀ ਵਿੱਚ 40 ਹਜ਼ਾਰ ਡਾਕਟਰਾਂ ਨੂੰ ਸੰਬੋਧਿਤ ਕੀਤਾ। ਪ੍ਰੋਗਰਾਮ ਵਿੱਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਵੀ ਮੌਜੂਦ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਉਹ ਸ਼੍ਰੀ ਰਾਮ ਚੰਦਰ ਮਿਸ਼ਨ ਦੇ ਸੰਸਥਾਪਕ ਲਾਲ ਜੀ ਗੁਰੂ ਜੀ ਦੀ 75 ਵੀਂ ਜਯੰਤੀ 'ਤੇ ਆ ਕੇ ਖੁਸ਼ ਹਨ।
ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਉਸਨੂੰ ਯਾਦ ਹੈ ਕਿ ਚਾਰੀ ਜੀ ਨੇ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ ਤਾਂ ਉਸ ਸਮੇਂ ਇਥੇ ਮੈਡੀਟੇਸ਼ਨ ਕਰਨ ਵਾਲੇ 40 ਲੋਕ ਸਨ ਤੇ ਅੱਜ ਮਿਲੀਅਨ ਹਨ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਪੱਧਰੀ ਮੈਡੀਟੇਸ਼ਨ ਕੇਂਦਰ ਹੈ।
ਇਹ ਵੀ ਪੜੋ: ਨਿਰਭਯਾ ਮਾਮਲਾ : ਦਿੱਲੀ ਹਾਈਕੋਰਟ 'ਚ ਕੇਂਦਰ ਸਰਕਾਰ ਦੀ ਚੁਣੌਤੀ, ਵਿਸ਼ੇਸ਼ ਸੁਣਵਾਈ ਅੱਜ
ਰਾਮਨਾਥ ਕੋਵਿੰਦ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਵਿਸ਼ਵ ਦੇ ਇਕ ਲੱਖ ਤੋਂ ਵੱਧ ਲੋਕ ਇਸ ਮੈਡੀਟੇਸ਼ਨ ਕੇਂਦਰ ਦਾ ਦੌਰਾ ਕਰ ਚੁੱਕੇ ਹਨ। ਇਹ ਮਿਸ਼ਨ ਧਾਰਮਿਕ ਤਾਕਤ ਦੇ ਵਿਸ਼ਵ ਦੇ 150 ਦੇਸ਼ਾਂ ਵਿਚ ਫੈਲਿਆ ਹੋਇਆ ਹੈ।