ETV Bharat / bharat

ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚੇਗੀ ਕੇਂਦਰ ਸਰਕਾਰ, ਜਾਰੀ ਕੀਤੇ ਦਸਤਾਵੇਜ਼

ਕੇਂਦਰ ਸਰਕਾਰ ਨੇ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ ਜਿਸ ਦੇ ਲਈ ਨਿਲਾਮੀ ਦਸਤਾਵੇਜ਼ ਵੀ ਜਾਰੀ ਕਰ ਦਿੱਤੇ ਹਨ।

air india
ਫ਼ੋਟੋ
author img

By

Published : Jan 27, 2020, 9:42 AM IST

Updated : Jan 27, 2020, 10:57 AM IST

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ ਜਿਸ ਦੇ ਲਈ ਨਿਲਾਮੀ ਦਸਤਾਵੇਜ਼ ਵੀ ਜਾਰੀ ਕਰ ਦਿੱਤੇ ਹਨ। ਦਸਤਾਵੇਜ਼ਾਂ ਮੁਤਾਬਕ ਏਅਰ ਇੰਡੀਆ ਆਪਣੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈਸ ਵਿੱਚ 100% ਹਿੱਸੇਦਾਰੀ ਅਤੇ ਇੱਕ ਸਾਂਝੇ ਉੱਦਮ ਏਅਰ ਇੰਡੀਆ ਐਸਏਟੀਐਸ ਦੀ ਵੀ 50% ਹਿੱਸੇਦਾਰੀ ਵੇਚੇਗੀ। ਇਸ ਤੋਂ ਇਲਾਵਾ, ਨਿਲਾਮੀ ਵਿੱਚ ਏਅਰ ਲਾਈਨ ਦੇ ਪ੍ਰਬੰਧਕੀ ਨਿਯੰਤਰਣ ਨੂੰ ਵੀ ਨਿਰਧਾਰਤ ਕੀਤਾ ਜਾਵੇਗਾ।

ਫ਼ੋਟੋ
ਫ਼ੋਟੋ

ਕੇਂਦਰ ਸਰਕਾਰ ਨੇ ਏਅਰ ਇੰਡੀਆ 'ਚ ਆਪਣੀ ਹਿੱਸੇਦਾਰੀ ਨੂੰ ਵੇਚਣ ਲਈ ਨਿਲਾਮੀ ਕੀਤੀ ਜਾਵੇਗੀ। ਇਸ 'ਚ ਨਿਲਾਮੀ ਕਰਨ ਦੀ ਆਖਰੀ ਤਾਰੀਕ 17 ਮਾਰਚ 2020 ਰੱਖੀ ਗਈ ਹੈ।

ਦੱਸ ਦਈਏ ਕਿ ਕੁੱਝ ਸਮੇਂ ਤੋਂ ਏਅਰ ਇੰਡੀਆ 'ਤੇ ਕਰਜਾ ਵੱਧਦਾ ਜਾ ਰਿਹਾ ਸੀ। ਏਅਰ ਇੰਡੀਆ ਦੀ ਦੇਣਦਾਰੀ ਵੱਧ ਕੇ 80,000 ਕਰੋੜ ਰੁਪਏ ਤੋਂ ਵੀ ਵੱਧ ਗਈ ਸੀ। ਇਸ ਦੌਰਾਨ ਪਿਛਲੇ ਸਾਲ ਹੀ ਏਅਰ ਇੰਡੀਆ ਨੂੰ 22 ਤੋਂ 25 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

ਦਰਅਸਲ ਏਅਰ ਇੰਡੀਆ ਦੇ ਕਰਜ਼ੇ ਨੂੰ ਧਿਆਨ 'ਚ ਰੱਖਦੇ ਹੋਏ ਮੰਤਰੀ ਮੰਡਲ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ, ਜਿਸ 'ਚ ਏਅਰ ਇੰਡੀਆ ਦੀ ਹਿੱਸੇਦਾਰੀ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ ਗਈ ਸੀ।

Intro:Body:

Slug :

Conclusion:
Last Updated : Jan 27, 2020, 10:57 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.