ETV Bharat / bharat

ਰਾਜਸਥਾਨ ਤੋਂ ਸੰਗਰੂਰ ਆ ਰਹੇ ਟਰੱਕ ਵਿੱਚੋਂ ਡੋਡਾ ਪੋਸਤ ਬਰਾਮਦ, 2 ਕਾਬੂ - poppy recovered punjab

ਰਾਜਸਥਾਨ ਪੁਲਿਸ ਨੇ ਨਾਕੇ ਦੌਰਾਨ ਟਰੱਕ ਵਿੱਚ ਕੇਲਿਆਂ ਦੀ ਆੜ ਵਿੱਚ ਡੋਡਾ ਪੋਸਤ ਪੰਜਾਬ ਲੈ ਕੇ ਆਉਣ ਵਾਲੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਨੇ ਮੰਨਿਆਂ ਕਿ ਉਹ ਇਸ ਨੂੰ ਸੰਗਰੂਰ ਲੈ ਕੇ ਜਾ ਰਹੇ ਸਨ।

ਰਾਜਸਥਾਨ ਪੁਲਿਸ
ਰਾਜਸਥਾਨ ਪੁਲਿਸ
author img

By

Published : Jul 24, 2020, 4:44 PM IST

ਚੁਰੂ/ ਰਾਜਸਥਾਨ: ਨੈਸ਼ਨਲ ਹਾਈਵੇ 52 ਤੇ ਦੁਧਵਾਖਾਰਾ ਥਾਣੇ ਦੀ ਪੁਲਿਸ ਨੇ ਜਾਂਚ ਦੌਰਾਨ ਕੇਲਿਆਂ ਦੀ ਆੜ ਵਿੱਚ ਡੋਡਾ ਪੋਸਤ ਲੈ ਕੇ ਆ ਰਹੇ ਪੰਜਾਬ ਨੰਬਰ ਦੇ ਇੱਕ ਟਰੱਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ, ਸਥਾਨਕ ਪੁਲਿਸ ਨੇ ਐਨਐਚ 52 'ਤੇ ਨਾਕਾ ਲਾਇਆ ਹੋਇਆ ਸੀ ਜਿਸ ਦੌਰਾਨ ਪੁਲਿਸ ਨੇ ਚੁਰੂ ਤੋਂ ਰਾਜਗੜ੍ਹ ਵੱਲ ਜਾ ਰਹੇ ਟਰੱਕ ਦੀ ਰੋਕ ਕੇ ਤਲਾਸ਼ੀ ਲਈ ਤਾਂ ਪਤਾ ਲੱਗਿਆ ਕਿ ਟਰੱਕ ਵਿੱਚ ਕੱਚੇ ਕੇਲਿਆਂ ਦੀ ਆੜ ਵਿੱਚ ਡੋਡਾ ਪੋਸਤ ਦੀ ਤਸਕਰੀ ਕੀਤੀ ਜਾ ਰਹੀ ਹੈ।

ਨਸ਼ਾ ਲਿਆਉਣ ਵਾਲਾ ਟਰੱਕ
ਨਸ਼ਾ ਲਿਆਉਣ ਵਾਲਾ ਟਰੱਕ

ਪੁਲਿਸ ਨੇ ਇਸ ਦੌਰਾਨ ਜਗਜੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਪੰਜਾਬ ਦੇ ਰਹਿਣ ਵਾਲੇ ਹਨ। ਪੁਲਿਸ ਦੀ ਜਾਂਚ ਦੌਰਾਨ ਇਨ੍ਹਾਂ ਨੇ ਕਬੂਲ ਕੀਤਾ ਕਿ ਉਹ ਇਹ ਨਸ਼ਾ ਸੰਗਰੂਰ ਲੈ ਕੇ ਜਾ ਰਹੇ ਸਨ। ਪੁਲਿਸ ਨੇ ਇਨ੍ਹਾਂ ਉੱਤੇ ਐਨਡੀਪੀਐਸ (ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ, 1985) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਮੁਤਾਬਕ, ਜ਼ਬਤ ਕੀਤੇ ਡੋਡਾ ਪੋਸਤ ਦੀ ਬਜ਼ਾਰੀ ਕੀਮਤ 1 ਲੱਖ 20 ਹਜ਼ਾਰ ਦੱਸੀ ਜਾ ਰਹੀ ਹੈ।

ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਸਥਾਨਕ ਪੁਲਿਸ ਦਵਾਈਆਂ ਅਤੇ ਧਾਗਿਆਂ ਦੀ ਆੜ ਵਿੱਚ ਤਸਕਰੀ ਕਰਨ ਵਾਲੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.