ਨਵੀਂ ਦਿੱਲੀ: ਕਸ਼ਮੀਰੀ ਗੇਟ ਖੇਤਰ 'ਚ ਸ਼ਰਾਬ ਦੇ ਠੇਕੇ ਦੇ ਬਾਹਰ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ। ਦੱਸ ਦਈਏ ਕਿ ਲਗਭਗ ਡੇਢ ਮਹੀਨੇ ਬਾਅਦ ਸਰਕਾਰ ਨੇ ਕਈ ਥਾਵਾਂ 'ਤੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ, ਜਿਸ ਕਾਰਨ ਠੇਕਿਆਂ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ।
ਸ਼ਰਾਬ ਦੇ ਠੇਕਿਆਂ ਦੇ ਬਾਹਰ ਲੰਬੀਆਂ ਕਤਾਰਾਂ ਸਿਰਫ਼ ਦਿੱਲੀ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਨ। ਲੋਕਾਂ ਨੇ ਠੇਕੇ ਖੁੱਲ੍ਹਣ 'ਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਮਾਜਿਕ ਦੂਰੀ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਰਾਜਧਾਨੀ ਵਿੱਚ ਵੀ ਵੱਖ-ਵੱਖ ਇਲਾਕਿਆਂ ਵਿੱਚ ਲੰਬੀਆਂ ਲਾਈਨਾਂ ਵੇਖੀਆਂ ਗਈਆਂ।
ਇਹ ਵੀ ਪੜ੍ਹੋ: ਕੋਵਿਡ-19: ਦੁਨੀਆ ਭਰ 'ਚ ਮਰੀਜ਼ਾਂ ਦੀ ਗਿਣਤੀ 35 ਲੱਖ ਤੋਂ ਪਾਰ, 2 ਲੱਖ 47 ਹਜ਼ਾਰ ਮੌਤਾਂ
ਕਸ਼ਮੀਰੀ ਗੇਟ ਅਤੇ ਮੋਰੀ ਗੇਟ ਖੇਤਰਾਂ ਵਿੱਚ 2 ਕਿਲੋਮੀਟਰ ਲੰਬੀ ਲਾਈਨ ਤੋਂ ਬਾਅਦ ਭੀੜ ਵਧਣੀ ਸ਼ੁਰੂ ਹੋ ਗਈ, ਜਿਸ ਕਾਰਨ ਸਮਾਜਕ ਦੂਰੀਆਂ ਦਾ ਉਲੰਘਣ ਸ਼ੁਰੂ ਹੋ ਗਿਆ। ਪੁਲਿਸ ਨੇ ਮੌਕੇ ‘ਤੇ ਸਥਿਤੀ ਨੂੰ ਕਾਬੂ ਕਰਨ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ ਅਤੇ ਠੇਕੇ ਵੀ ਬੰਦ ਕਰਵਾ ਦਿੱਤੇ ਗਏ।