ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਤੋਂ ਪਹਿਲਾਂ ਆਪਣੇ ਸੰਸਦੀ ਖੇਤਰ ਵਾਰਾਣਸੀ ਨੂੰ ਲਗਭਗ 640 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਤੋਹਫ਼ਾ ਦੇਣਗੇ। ਪ੍ਰਧਾਨ ਮੰਤਰੀ ਮੋਦੀ ਦੇ ਵਰਚੁਅਲ ਮਾਧਿਅਮ ਰਾਹੀਂ ਕੀਤੇ ਜਾ ਰਹੇ ਇਸ ਪ੍ਰੋਗਰਾਮ ਨੂੰ ਲੈ ਕੇ ਕਾਸ਼ੀ ਦੇ ਲੋਕ ਅਤੇ ਭਾਜਪਾ ਵਰਕਰ ਬਹੁਤ ਉਤਸ਼ਾਹਿਤ ਹਨ। ਸਾਰੇ ਆਪਣੇ ਸੰਸਦ ਮੈਂਬਰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦੇਣਾ ਚਾਹੁੰਦੇ ਹਨ। ਇਸ ਦੇ ਮੱਦੇਨਜ਼ਰ 6 ਥਾਵਾਂ 'ਤੇ ਇਸ ਪ੍ਰੋਗਰਾਮ ਨੂੰ ਵੇਖਣ ਦੇ ਪ੍ਰਬੰਧ ਕੀਤੇ ਗਏ ਹਨ।
-
वाराणसी की विकास यात्रा में कल एक महत्वपूर्ण अध्याय जुड़ने वाला है। सुबह 10.30 बजे वीडियो कॉन्फ्रेंसिंग के माध्यम से कई परियोजनाओं का उद्घाटन और शिलान्यास करूंगा। इनमें कृषि एवं पर्यटन के साथ बुनियादी सुविधाओं से जुड़े अन्य प्रोजेक्ट भी शामिल हैं। https://t.co/NNGSpr7ObU
— Narendra Modi (@narendramodi) November 8, 2020 " class="align-text-top noRightClick twitterSection" data="
">वाराणसी की विकास यात्रा में कल एक महत्वपूर्ण अध्याय जुड़ने वाला है। सुबह 10.30 बजे वीडियो कॉन्फ्रेंसिंग के माध्यम से कई परियोजनाओं का उद्घाटन और शिलान्यास करूंगा। इनमें कृषि एवं पर्यटन के साथ बुनियादी सुविधाओं से जुड़े अन्य प्रोजेक्ट भी शामिल हैं। https://t.co/NNGSpr7ObU
— Narendra Modi (@narendramodi) November 8, 2020वाराणसी की विकास यात्रा में कल एक महत्वपूर्ण अध्याय जुड़ने वाला है। सुबह 10.30 बजे वीडियो कॉन्फ्रेंसिंग के माध्यम से कई परियोजनाओं का उद्घाटन और शिलान्यास करूंगा। इनमें कृषि एवं पर्यटन के साथ बुनियादी सुविधाओं से जुड़े अन्य प्रोजेक्ट भी शामिल हैं। https://t.co/NNGSpr7ObU
— Narendra Modi (@narendramodi) November 8, 2020
6 ਥਾਵਾਂ 'ਤੇ ਦਿਖਾਇਆ ਜਾਵੇਗਾ ਪ੍ਰੋਗਰਾਮ
ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਕਮਿਸ਼ਨਰੇਟ ਆਡੀਟੋਰੀਅਮ, ਸਰਕਟ ਹਾਊਸ, ਦਸ਼ਾਸ਼ਮੇਧ ਘਾਟ, ਸ਼ੁਲਤਾਨਕੇਸ਼ਵਰ ਐਡ ਬੜਾ ਲਾਲਪੁਰ ਸਥਿਤ ਪੰਡਤ ਦੀਨਦਿਆਲ ਉਪਾਧਿਆ ਹਸਤਕਲਾ ਸਕੂਲ ਅਤੇ ਬਾਬਤਪੁਰ ਦੀ ਚੋਣ ਕੀਤੀ ਗਈ ਹੈ। ਇਸ ਵਿੱਚ ਰਾਜ ਸਰਕਾਰ ਦੇ ਮੰਤਰੀ, ਲੋਕ ਨੁਮਾਇੰਦੇ ਅਤੇ ਵਰਕਰ ਸਮਾਜਕ ਦੂਰੀਆਂ ਅਤੇ ਮਾਸਕ ਲਗਾ ਕੇ ਸ਼ਾਮਲ ਹੋਣਗੇ। ਇਨ੍ਹਾਂ ਵਿਚੋਂ ਕੁਝ ਯੋਜਨਾਵਾਂ ਰੱਖੀਆਂ ਗਈਆਂ ਹਨ ਤੇ ਕੁਝ ਦਾ ਨੀਂਵ ਪੱਥਰ ਰੱਖਣਾ ਅਜੇ ਬਾਕੀ ਹੈ।
ਤਿੰਨ ਪ੍ਰਾਜੈਕਟਾਂ ਲਈ ਦਿੱਤੇ ਜਾਣਗੇ 640 ਕਰੋੜ ਰੁਪਏ
ਭਾਰਤੀ ਜਨਤਾ ਪਾਰਟੀ ਕਾਸ਼ੀ ਖੇਤਰ ਦੇ ਪ੍ਰਧਾਨ ਮਹੇਸ਼ ਚੰਦ ਸ੍ਰੀਵਾਸਤਵ ਨੇ ਸਰਕਟ ਹਾਊਸ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਨੂੰ ਵਿਸਥਾਰ ਨਾਲ ਸਾਂਝਾ ਕੀਤਾ। ਮਹੇਸ਼ ਚੰਦ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਰਚੁਅਲ ਮਾਧਿਅਮ ਪ੍ਰੋਗਰਾਮ ਰਾਹੀਂ ਦੀਵਾਲੀ ਦੇ ਸ਼ੁੱਭ ਅਵਸਰ ‘ਤੇ ਆਪਣੇ ਸੰਸਦੀ ਖੇਤਰ ਦੇ ਲੋਕਾਂ ਨੂੰ 640 ਕਰੋੜ ਰੁਪਏ ਦੇ 30 ਪ੍ਰਾਜੈਕਟਾਂ ਦਾ ਤੋਹਫ਼ਾ ਦੇਣਗੇ। ਇਸ ਵਿੱਚ 219 ਕਰੋੜ ਦੇ 16 ਪ੍ਰਾਜੈਕਟਾਂ ਦਾ ਉਦਘਾਟਨ ਅਤੇ 394 ਕਰੋੜ ਰੁਪਏ ਦੇ 14 ਪ੍ਰਾਜੈਕਟਾਂ ਦਾ ਨੀਂਹ ਪੱਥਰ ਸ਼ਾਮਲ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਕਾਸ਼ੀ ਨਾਲ ਗੂੜ੍ਹੀ ਸਾਂਝ
ਖੇਤਰੀ ਪ੍ਰਧਾਨ ਮਹੇਸ਼ ਚੰਦ ਸ੍ਰੀਵਾਸਤਵ ਨੇ ਕਿਹਾ ਕਿ ਸਾਲ 2014 ਤੋਂ ਪਹਿਲਾਂ ਦੀ ਕਾਸ਼ੀ ਅਤੇ 2020 ਦੀ ਕਾਸ਼ੀ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਜਦੋਂ ਤੋਂ 2014 ਵਿੱਚ ਪ੍ਰਧਾਨ ਮੰਤਰੀ ਮੋਦੀ ਵਾਰਾਣਸੀ ਦੇ ਸੰਸਦ ਮੈਂਬਰ ਬਣੇ ਹਨ, ਉਦੋਂ ਤੋਂ ਉਨ੍ਹਾਂ ਦੀ ਕਾਸ਼ੀ ਦੇ ਲੋਕਾਂ ਨਾਲ ਗੂੜ੍ਹੀ ਸਾਂਝ ਰਹੀ ਹੈ। ਇਸ ਦੇ ਨਤੀਜੇ ਵਜੋਂ, ਰੁੱਝੇ ਹੋਣ ਦੇ ਬਾਅਦ ਵੀ, ਉਹ ਹਰ ਤਿੰਨ ਮਹੀਨਿਆਂ ਵਿੱਚ ਇੱਕ ਵਾਰ ਕਾਸ਼ੀ ਆਉਂਦੇ ਹਨ। ਹਰ ਫੇਰੀ ਵਿੱਚ ਪ੍ਰਧਾਨ ਮੰਤਰੀ ਮੋਦੀ ਆਪਣੇ ਸੰਸਦੀ ਹਲਕੇ ਦੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਤੋਹਫ਼ਾ ਦਿੰਦੇ ਹਨ।