ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ (ਯੂ.ਐੱਨ.ਜੀ.ਏ.) ਨੂੰ ਸੰਬੋਧਨ ਕੀਤਾ। ਇਸ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਵੱਲੋਂ ਆਪਣੀ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਕੀਤਾ ਤੇ ਅੱਤਵਾਦ ‘ਤੇ ਹਮਲਾ ਕਰਦਿਆਂ ਕਿਹਾ ਕਿ ਇਸ ਦੁਨੀਆ ਨੂੰ ਇਸ ਕੋਹੜ ਨਾਲ ਨਜਿੱਠਣ ਲਈ ਇੱਕਜੁਟ ਹੋਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਅੱਤਵਾਦ ਵਿਰੁੱਧ ਵਿਸ਼ਵ ਨੂੰ ਸੁਚੇਤ ਕਰਨ ਲਈ ਸਾਡੀ ਆਵਾਜ਼ ਵਿੱਚ ਗੰਭੀਰਤਾ ਅਤੇ ਗੁੱਸਾ ਹੈ।
ਮੋਦੀ ਦਾ ਯੂਐਨਜੀਏ ਸੰਬੈਧਨ
ਮੋਦੀ ਨੇ ਕਿਹਾ, ਸਾਡਾ ਮੰਨਣਾ ਹੈ ਕਿ ਇਹ ਕਿਸੇ ਇੱਕ ਦੇਸ਼ ਦਾ ਨਹੀਂ, ਸਗੋਂ ਵਿਸ਼ਵ ਲਈ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਨਾਂਅ 'ਤੇ ਪੁਰੇ ਵਿਸ਼ਵ ਨੂੰ ਵੰਡਿਆ ਹੋਈ ਹੈ। ਇਹ ਉਨ੍ਹਾਂ ਸਿਧਾਂਤਾਂ ਨੂੰ ਠੇਸ ਪਹੁੰਚਾਉਂਦਾ ਹੈ ਜਿਨ੍ਹਾਂ' ਦੇ ਅਧਾਰ ਤੇ ਯੂਐੱਨ ਭਾਵ ਸੰਯੁਕਤ ਰਾਸ਼ਟਰ ਦਾ ਜਨਮ ਹੋਇਆ ਹੈ। ਉਨ੍ਹਾਂ ਕਿਹਾ, ਇਸ ਲਈ ਮਨੁੱਖਤਾ ਦੇ ਲਈ ਪੂਰੇ ਵਿਸ਼ਵ ਨੂੰ ਅੱਤਵਾਦ ਦੇ ਵਿਰੁੱਧ ਇਕਮੁੱਠ ਹੋਣਾ ਮੈਂ ਲਾਜ਼ਮੀ ਸਮਝਦਾ ਹਾਂ।
ਸਾਡਾ ਮੰਤਰ ਹੈ ਜਨ ਭਾਗੀਦਾਰੀ ਨਾਲ ਜਨ ਕਲਿਆਣ: ਮੋਦੀ
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਯੂਐੱਨ ਵਿੱਚ ਆਪਣੇ ਸੰਬੋਧਨ ਦੀ ਸ਼ੁਰੂਆਤ ਨਸਸਕਾਰ ਨਾਲ ਕੀਤੀ ਤੇ ਕਿਹਾ ਕਿ ਇਹ ਸਮਾਂ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ ਇਸ ਸਾਲ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾ ਰਹੇ ਹਾਂ। ਇਸੇ ਸਾਲ ਦੁਨੀਆ ਦਾ ਸਭ ਤੋਂ ਵੱਡੇ ਲੋਕਤੰਤਰ ਦੀਆਂ ਚੋਣਾ ਹੋਇਆ ਤੇ ਮੈਨੂੰ ਫ਼ਤਵਾ ਮਿਲਿਆ ਤੇ ਇਸੇ ਫ਼ਤਵੇ ਕਾਰਨ ਅੱਜ ਮੈਂ ਤੁਹਾਡੇ ਵਿੱਚ ਹਾਂ। ਇਸ ਫ਼ਤਵਾ ਤੋਂ ਨਿਕਲਿਆ ਸੰਦੇਸ਼ ਉਤਸ਼ਾਹਜਨਕ ਹੈ, ਇਸੇ ਕਾਰਨ ਨਵੇਂ ਭਾਰਤ ਵਿੱਚ ਤੇਜ਼ੀ ਨਾਲ ਤਬਦੀਲੀ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪੂਰੇ ਵਿਸ਼ਵ ਨੂੰ ਯੁੱਧ ਨਹੀਂ ਸਗੋਂ ਬੁੱਧ ਦਾ ਸੰਦੇਸ਼ ਦਿੱਤਾ ਹੈ। ਅਸੀਂ ਪੂਰੀ ਦੁਨੀਆ ਦਾ ਖਿਆਲ ਰਖਦੇ ਹਾਂ। ਸਵਾ ਸੌ ਸਾਲ ਪਹਿਲਾਂ, ਭਾਰਤ ਦੇ ਮਹਾਨ ਅਧਿਆਤਮਕ ਗੁਰੂ ਸਵਾਮੀ ਵਿਵੇਕਾਨੰਦ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਵਰਲਡ ਪਾਰਲਿਆਮੈਂਟ ਆੱਫ ਰੀਲੀਜਨ ਦੇ ਦੌਰਾਨ ਵਿਸ਼ਵ ਨੂੰ ਇੱਕ ਸੰਦੇਸ਼ ਦਿੱਤਾ ਸੀ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦਾ ਅੱਜ ਵੀ ਕੌਮਾਂਤਰੀ ਭਾਈਚਾਰੇ ਉਹੀ ਸੰਦੇਸ਼ ਹੈ- ਹਾਰਮਨੀ ਐਂਡ ਪੀਸ ਭਾਵ ਏਕਤਾ ਅਤੇ ਸ਼ਾਂਤੀ ਹੈ।
17 ਮਿੰਟ ਦੇ ਸੰਬੋਧਨ ਵਿਚ ਸ਼ਾਂਤੀ ਅਤੇ ਸਦਭਾਵਨਾ ਦੀਆਂ ਦੱਸਿਆ 10 ਵਿਸ਼ੇਸ਼ ਗੱਲਾਂ
ਪੀਐਮ ਮੋਦੀ ਨੇ ਕਿਹਾ ਕਿ ਜਿਹੜੇ ਵਿਸ਼ੇ ਭਾਰਤ ਚੁੱਕ ਰਿਹਾ ਹੈ, ਜਿਨ੍ਹਾਂ ਨਵੇਂ ਗਲੋਬਲ ਮੰਚਾ ਦੇ ਨਿਰਮਾਣ ਲਈ ਭਾਰਤ ਅਗੇ ਆਇਆ ਹੈ, ਉਸ ਦਾ ਅਧਾਰ ਗਲੋਬਲ ਚੁਣੌਤੀਆਂ, ਗਲੋਬਲ ਵਿਸ਼ੇ ਅਤੇ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨ ਕਰਨਾ ਹੈ। ਮੋਦੀ ਨੇ ਕਿਹਾ ਕਿ ਜਦੋਂ ਇੱਕ ਵਿਕਾਸਸ਼ੀਲ ਦੇਸ਼ ਵਿਸ਼ਵ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਸਫਲਤਾਪੂਰਵਕ ਚਲਾਉਂਦਾ ਹੈ, ਜਿਸ ਵਿੱਚ ਹਰ ਸਾਲ 50 ਕਰੋੜ ਲੋਕਾਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਹ ਪੁਰੇ ਵਿਸ਼ਵ ਲਈ ਮਾਰਗ ਦਰਸ਼ਕ ਦਾ ਕੰਮ ਕਰੇਗਾ।