ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਦੋ ਦਿਨਾਂ ਦੌਰੇ ਲਈ ਸਾਊਦੀ ਅਰਬ ਲਈ ਰਵਾਨਾ ਹੋਣਗੇ। ਇਸ ਦੌਰਾਨ, ਦੋਵਾਂ ਦੇਸ਼ਾਂ ਦਰਮਿਆਨ ਊਰਜਾ ਅਤੇ ਵਿੱਤ ਸਮੇਤ ਕਈ ਦੁਵੱਲੀ ਮੁੱਦਿਆਂ 'ਤੇ ਵਿਚਾਰ ਵਟਾਂਦਰੇ ਦੀ ਉਮੀਦ ਹੈ। ਸਾਊਦੀ ਕਿੰਗ ਸਲਮਾਨ ਬਿਨ ਅਬਦੁਲਾਜ਼ੀਜ਼ ਅਲ ਸਊਦ ਦੇ ਸੱਦੇ 'ਤੇ ਮੋਦੀ ਪੀਐਮ ਉੱਥੇ ਜਾ ਰਹੇ ਹਨ।
ਵਿਦੇਸ਼ ਮੰਤਰਾਲੇ ਦੇ ਸਕੱਤਰ (ਆਰਥਿਕ ਮਾਮਲੇ) ਟੀਐਸ ਤਿਰਮੂਰਤੀ ਨੇ ਕਿਹਾ ਕਿ ਮੋਦੀ ਸਾਊਦੀ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਗੱਲਬਾਤ ਕਰਨਗੇ।
ਵਿਦੇਸ਼ ਮੰਤਰਾਲੇ ਅਨੁਸਾਰ, ਯਾਤਰਾ ਦੌਰਾਨ, ਮੋਦੀ ਉੱਥੇ ਰੁਪੇ ਕਾਰਡ ਵੀ ਲਾਂਚ ਕਰਨਗੇ। ਉਹ ਰਿਆਦ ਵਿਚ ਫਿਊਚਰ ਇਨਵੈਸਟਮੈਂਟ ਇਨੀਸ਼ੀਏਟਿਵ (ਐਫ਼ਆਈਆਈ) ਫੋਰਮ ਦੇ ਤੀਜੇ ਸੈਸ਼ਨ ਵਿੱਚ ਵੀ ਹਿੱਸਾ ਲੈਣਗੇ। ਪੀਐਮ ਮੋਦੀ ਮੰਗਲਵਾਰ ਨੂੰ ਸੈਸ਼ਨ ਨੂੰ ਵੀ ਸੰਬੋਧਨ ਕਰਨਗੇ। ਐਫ਼ਆਈਆਈ ਨੂੰ 'ਦਾਵੋਸ ਇਨ ਦਾ ਡੇਜ਼ਰਟ' ਵੀ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ 2017 ਵਿੱਚ ਰਿਆਦ ਵਲੋਂ ਇਸ ਖੇਤਰ ਵਿੱਚ ਸੰਭਾਵਿਤ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਕੀਤੀ ਗਈ ਸੀ।
ਦਸੰਬਰ ਵਿੱਚ ਦੋਹਾਂ ਦੇਸ਼ਾਂ ਦੀ ਨੇਵੀ ਵਿਚਾਲੇ ਸਾਂਝੇ ਯੁੱਧ ਅਭਿਆਸ ਦੀ ਉਮੀਦ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੰਗਲਵਾਰ ਨੂੰ ਰਿਆਦ ਵਿੱਚ ਕੁਝ ਸਾਊਦੀ ਮੰਤਰੀਆਂ ਨਾਲ ਵੀ ਮੁਲਾਕਾਤ ਕਰਨਗੇ। ਟੀ ਐਸ ਤਿਰਮੂਰਤੀ ਨੇ ਕਿਹਾ ਕਿ ਰਣਨੀਤਕ ਭਾਈਵਾਲੀ ਪ੍ਰੀਸ਼ਦ ਨਾਲ ਇਕ ਸਮਝੌਤੇ 'ਤੇ ਵੀ ਦਸਤਖ਼ਤ ਕੀਤੇ ਜਾਣਗੇ। ਸਾਊਦੀ ਅਰਬ ਦੇ ਰਾਜਾ ਪ੍ਰਿੰਸ ਨਾਲ ਵੱਖਰੀ ਵਫ਼ਦ ਪੱਧਰੀ ਗੱਲਬਾਤ ਵੀ ਹੋਵੇਗੀ। ਦੋਵਾਂ ਸਮੁੰਦਰੀ ਫੌਜਾਂ ਵਿਚਾਲੇ ਸੰਯੁਕਤ ਜਲ ਸੈਨਾ ਦੀ ਅਭਿਆਸ ਵੀ ਇਸ ਸਾਲ ਦਸੰਬਰ ਵਿਚ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਰੌਸ਼ਨਾਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਵੇਖੋ ਵੀਡੀਓ
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ ਕਥਿਤ ਤੌਰ 'ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਹਵਾਲਾ ਦਿੰਦੇ ਹੋਏ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਊਦੀ ਅਰਬ ਦੌਰੇ ਲਈ ਆਪਣਾ ਹਵਾਈ ਖੇਤਰ ਦੀ ਵਰਤੋਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।