ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਮਾਲੇਗਾਓੁ ਬਲਾਸਟ ਦੀ ਦੋਸ਼ੀ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਭੋਪਾਲ ਸੀਟ ਤੋਂ ਬੀਜੇਪੀ ਦੀ ਟਿਕਟ 'ਤੇ ਚੋਣਾਂ ਲੜ ਰਹੀ ਹੈ। ਬੀਜੇਪੀ ਦੇ ਇਸ ਫ਼ੈਸਲੇ 'ਤੇ ਵਿਰੋਧੀ ਧਿਰ ਜਿੱਥੇ ਇੱਕ ਪਾਸੇ ਹਮਲਾਵਰ ਹਨ, ਉੱਥੇ ਹੀ ਬੀਜੇਪੀ ਆਪਣੇ ਫ਼ੈਸਲੇ ਦੇ ਬਚਾਅ ਵਿੱਚ ਹਨ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭੋਪਾਲ ਲੋਕ ਸਭਾ ਸੀਟ ਤੋਂ ਸਾਧਵੀ ਪ੍ਰੱਗਿਆ ਸਿੰਘ ਨੂੰ ਟਿਕਟ ਦੇਣ ਦੇ ਫ਼ੈਸਲੇ ਦਾ ਵੀ ਬਚਾਅ ਕੀਤਾ ਤੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਲਈ 'ਪ੍ਰਤੀਕ' ਹੈ ਜਿਨ੍ਹਾਂ ਨੇ ਹਿੰਦੂਆਂ ਨੂੰ ਅੱਤਵਾਦੀ ਦੱਸਿਆ ਸੀ। ਪੀਐਮ ਮੋਦੀ ਨੇ ਕਿਹਾ ਕਿ ਪ੍ਰੱਗਿਆ ਉੱਥੇ ਕਾਂਗਰਸ ਨੂੰ ਕਰੜੀ ਚੁਣੌਤੀ ਦੇਵੇਗੀ। ਪ੍ਰੱਗਿਆ ਨੂੰ ਮੱਧ ਪ੍ਰਦੇਸ਼ ਦੀ ਭੋਪਾਲ ਸੀਟ ਤੋਂ ਕਾਂਗਰਸ ਨੇਤਾ ਦਿਗਵਿਜੈ ਸਿੰਘ ਵਿਰੁੱਧ ਚੁਣਾਵੀਂ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਪ੍ਰਧਾਨਮੰਤਰੀ ਨੇ ਭਗਵਾ ਅੱਤਵਾਦ ਸਬੰਧੀ ਟਿੱਪਣਿਆਂ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆ ਕਿਹਾ ਕਿ, "(ਪ੍ਰੱਗਿਆ ਨੂੰ ਉਤਾਰਨ ਦਾ) ਫ਼ੈਸਲਾ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਹੈ, ਜਿਨ੍ਹਾਂ ਨੇ ਪੂਰੇ ਧਰਮ ਤੇ ਸੰਸਕ੍ਰਿਤੀ ਨੂੰ ਅੱਤਵਾਦ ਨਾਲ ਜੋੜਿਆ। ਦੱਸ ਦਈਏ ਕਿ ਇੱਕ ਨਿਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਪੀਐਮ ਮੋਦੀ ਨੇ ਇਹ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਮੁੰਬਈ 26/11 ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਬਾਰੇ ਦਿੱਤੇ ਆਪਣੇ ਵਿਵਾਦਤ ਬਿਆਨ 'ਤੇ ਚਾਰੋਂ ਪਾਸੇ ਆਲੋਚਨਾ ਨਾਲ ਘਿਰੇ ਜਾਮ ਤੋਂ ਬਾਅਦ ਸਾਧਵੀ ਪ੍ਰੱਗਿਆ ਨੇ ਖੁੱਲ੍ਹੇ ਮੰਚ ' ਤੇ ਮੁਾਫ਼ੀ ਮੰਗਦੇ ਹੋਏ ਆਪਣਾ ਬਿਆਨ ਵਾਪਸ ਲੈ ਲਿਆ। ਦੱਸਣਯੋਗ ਹੈ ਕਿ ਸਾਧਵੀ ਪ੍ਰੱਗਿਆ ਨੇ ਕਿਹਾ ਸੀ ਕਿ ਹੇਮੰਤ ਕਰਕਰੇ ਦੀ ਅੱਤਵਾਦੀਆਂ ਵੱਲੋਂ ਕੀਤੀ ਹੱਤਿਆ ਉਸ ਦੇ ਕਰਮਾਂ ਦੀ ਸਜ਼ਾ ਹੈ, ਜੋ ਉਸਨੇ ਮੈਨੂੰ ਗਲਤ ਤਰੀਕੇ ਨਾਲ ਫਸਾ ਕੇ ਕੀਤੀ। ਉਨ੍ਹਾਂ ਕਿਹਾ ਸੀ ਕਿ ਉਸ ਨੂੰ ਸੰਨਿਆਸੀ ਅਤੇ ਸੰਤਾਂ ਦਾ ਸ਼ਰਾਪ ਲੱਗਿਆ ਅਤੇ 26/11 ਅੱਤਵਾਦੀ ਹਮਲੇ 'ਚ ਉਸ ਦੀ ਮੌਤ ਹੋ ਗਈ।
ਸਾਧਵੀ ਪ੍ਰੱਗਿਆ ਦੇ ਚੋਣਾਂ ਲੜਣ 'ਤੇ ਬੋਲੇ ਪੀਐਮ ਮੋਦੀ - ਨਿਊ ਦਿੱਲੀ
ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੇ ਚੋਣਾਂ ਲੜਣ 'ਤੇ ਬੋਲੇ ਪੀਐਮ ਮੋਦੀ, ਕਿਹਾ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਹੈ, ਜਿਨ੍ਹਾਂ ਨੇ ਪੂਰੇ ਧਰਮ ਤੇ ਸੰਸਕ੍ਰਿਤੀ ਨੂੰ ਅੱਤਵਾਦ ਨਾਲ ਜੋੜਿਆ।
ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਵਿੱਚ ਮਾਲੇਗਾਓੁ ਬਲਾਸਟ ਦੀ ਦੋਸ਼ੀ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਭੋਪਾਲ ਸੀਟ ਤੋਂ ਬੀਜੇਪੀ ਦੀ ਟਿਕਟ 'ਤੇ ਚੋਣਾਂ ਲੜ ਰਹੀ ਹੈ। ਬੀਜੇਪੀ ਦੇ ਇਸ ਫ਼ੈਸਲੇ 'ਤੇ ਵਿਰੋਧੀ ਧਿਰ ਜਿੱਥੇ ਇੱਕ ਪਾਸੇ ਹਮਲਾਵਰ ਹਨ, ਉੱਥੇ ਹੀ ਬੀਜੇਪੀ ਆਪਣੇ ਫ਼ੈਸਲੇ ਦੇ ਬਚਾਅ ਵਿੱਚ ਹਨ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਭੋਪਾਲ ਲੋਕ ਸਭਾ ਸੀਟ ਤੋਂ ਸਾਧਵੀ ਪ੍ਰੱਗਿਆ ਸਿੰਘ ਨੂੰ ਟਿਕਟ ਦੇਣ ਦੇ ਫ਼ੈਸਲੇ ਦਾ ਵੀ ਬਚਾਅ ਕੀਤਾ ਤੇ ਕਿਹਾ ਕਿ ਉਹ ਉਨ੍ਹਾਂ ਲੋਕਾਂ ਲਈ 'ਪ੍ਰਤੀਕ' ਹੈ ਜਿਨ੍ਹਾਂ ਨੇ ਹਿੰਦੂਆਂ ਨੂੰ ਅੱਤਵਾਦੀ ਦੱਸਿਆ ਸੀ। ਪੀਐਮ ਮੋਦੀ ਨੇ ਕਿਹਾ ਕਿ ਪ੍ਰੱਗਿਆ ਉੱਥੇ ਕਾਂਗਰਸ ਨੂੰ ਕਰੜੀ ਚੁਣੌਤੀ ਦੇਵੇਗੀ। ਪ੍ਰੱਗਿਆ ਨੂੰ ਮੱਧ ਪ੍ਰਦੇਸ਼ ਦੀ ਭੋਪਾਲ ਸੀਟ ਤੋਂ ਕਾਂਗਰਸ ਨੇਤਾ ਦਿਗਵਿਜੈ ਸਿੰਘ ਵਿਰੁੱਧ ਚੁਣਾਵੀਂ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਪ੍ਰਧਾਨਮੰਤਰੀ ਨੇ ਭਗਵਾ ਅੱਤਵਾਦ ਸਬੰਧੀ ਟਿੱਪਣਿਆਂ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆ ਕਿਹਾ ਕਿ, "(ਪ੍ਰੱਗਿਆ ਨੂੰ ਉਤਾਰਨ ਦਾ) ਫ਼ੈਸਲਾ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਹੈ, ਜਿਨ੍ਹਾਂ ਨੇ ਪੂਰੇ ਧਰਮ ਤੇ ਸੰਸਕ੍ਰਿਤੀ ਨੂੰ ਅੱਤਵਾਦ ਨਾਲ ਜੋੜਿਆ। ਦੱਸ ਦਈਏ ਕਿ ਇੱਕ ਨਿਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਪੀਐਮ ਮੋਦੀ ਨੇ ਇਹ ਗੱਲ ਕਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਮੁੰਬਈ 26/11 ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਬਾਰੇ ਦਿੱਤੇ ਆਪਣੇ ਵਿਵਾਦਤ ਬਿਆਨ 'ਤੇ ਚਾਰੋਂ ਪਾਸੇ ਆਲੋਚਨਾ ਨਾਲ ਘਿਰੇ ਜਾਮ ਤੋਂ ਬਾਅਦ ਸਾਧਵੀ ਪ੍ਰੱਗਿਆ ਨੇ ਖੁੱਲ੍ਹੇ ਮੰਚ ' ਤੇ ਮੁਾਫ਼ੀ ਮੰਗਦੇ ਹੋਏ ਆਪਣਾ ਬਿਆਨ ਵਾਪਸ ਲੈ ਲਿਆ। ਦੱਸਣਯੋਗ ਹੈ ਕਿ ਸਾਧਵੀ ਪ੍ਰੱਗਿਆ ਨੇ ਕਿਹਾ ਸੀ ਕਿ ਹੇਮੰਤ ਕਰਕਰੇ ਦੀ ਅੱਤਵਾਦੀਆਂ ਵੱਲੋਂ ਕੀਤੀ ਹੱਤਿਆ ਉਸ ਦੇ ਕਰਮਾਂ ਦੀ ਸਜ਼ਾ ਹੈ, ਜੋ ਉਸਨੇ ਮੈਨੂੰ ਗਲਤ ਤਰੀਕੇ ਨਾਲ ਫਸਾ ਕੇ ਕੀਤੀ। ਉਨ੍ਹਾਂ ਕਿਹਾ ਸੀ ਕਿ ਉਸ ਨੂੰ ਸੰਨਿਆਸੀ ਅਤੇ ਸੰਤਾਂ ਦਾ ਸ਼ਰਾਪ ਲੱਗਿਆ ਅਤੇ 26/11 ਅੱਤਵਾਦੀ ਹਮਲੇ 'ਚ ਉਸ ਦੀ ਮੌਤ ਹੋ ਗਈ।
PM Modi on Sadhvi Pragya
Conclusion: