ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਵੈੱਬਸਾਈਟ ਨਾਲ ਜੁੜਿਆ ਟਵਿੱਟਰ ਖਾਤਾ ਵੀਰਵਾਰ ਨੂੰ ਹੈਕ ਹੋ ਗਿਆ ਹੈ। ਹੈਕ ਕਰਨ ਵਾਲਿਆਂ ਨੇ ਕ੍ਰਿਪਟੋਕਰੰਸੀ ਦੀ ਮੰਗ ਕਰਦਿਆਂ ਝੂਠੇ ਟਵੀਟ ਕੀਤੇ ਹਨ, ਜੋ ਹੁਣ ਮਿਟਾ ਦਿੱਤੇ ਗਏ ਹਨ।
ਪ੍ਰਧਾਨ ਮੰਤਰੀ ਮੋਦੀ ਦੇ ਟਵਿੱਟਰ ਖਾਤੇ ਉੱਤੇ 2.5 ਮਿਲੀਅਨ ਫੌਲੋਅਰਜ਼ ਹਨ। ਟਵਿੱਟਰ 'ਤੇ ਸਾਂਝੇ ਕੀਤੇ ਸੰਦੇਸ਼ ਵਿੱਚ ਲਿਖਿਆ ਹੈ, "ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਕੋਵਿਡ-19 ਲਈ ਪ੍ਰਧਾਨ ਮੰਤਰੀ ਮੋਦੀ ਰਾਹਤ ਫੰਡ ਵਿਚ ਦਾਨ ਕਰੋ।"
ਇਕ ਹੋਰ ਟਵੀਟ ਵਿੱਚ ਹੈਕਰ ਨੇ ਲਿਖਿਆ ਹੈ, "ਇਹ ਖਾਤਾ ਜੌਨ ਵਿਕ (hckindia@tutanota.com) ਨੇ ਹੈਕ ਕਰ ਲਿਆ ਹੈ, ਅਸੀਂ ਪੇਟੀਐਮ ਮਾਲ ਨੂੰ ਹੈਕ ਨਹੀਂ ਕੀਤਾ ਹੈ।" ਹਾਲਾਂਕਿ ਇਹ ਟਵੀਟ ਹੁਣ ਹਟਾ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ 16 ਜੂਨ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ, ਟੇਸਲਾ ਦੇ ਸੀਈਓ ਐਲੋਨ ਮਸਕ, ਮਾਈਕਰੋਸੌਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਅਤੇ ਐਪਲ ਦੇ ਕਈ ਨੂੰ ਹਾਈ ਪ੍ਰੋਫਾਈਲ ਟਵਿੱਟਰ ਖਾਤੇ ਇਕੋ ਸਮੇਂ ਹੈਕ ਕੀਤੇ ਗਏ ਸਨ ਜੋ ਕਿ ਇਕ ਕ੍ਰਿਪਟੋਕਰੰਸੀ ਘੁਟਾਲਾ ਸੀ।