ETV Bharat / bharat

ਕੋਰੋਨਾ ਮਹਾਂਮਾਰੀ ਦੌਰਾਨ ਦੋਸ਼ ਵਾਸੀਆਂ ਦਾ ਪੁਲਿਸ 'ਤੇ ਵਧਿਆ ਭਰੋਸਾ: ਪੀਐੱਮ ਮੋਦੀ

author img

By

Published : Sep 4, 2020, 2:07 PM IST

ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿਖੇ ਆਈਪੀਐਸ ਪ੍ਰੋਬੇਸ਼ਨਰਾਂ ਦੇ ‘ਕਨਵੋਕੇਸ਼ਨ ਪਰੇਡ’ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨ ਅਧਿਕਾਰੀਆਂ ਨਾਲ ਯੋਗਾ ਤੋਂ ਲੈ ਕੇ ਕੋਰੋਨਾ ਸੰਕਟ ਵਿੱਚ ਪੁਲਿਸ ਉੱਤੇ ਲੋਕਾਂ ਦੇ ਵੱਧ ਰਹੇ ਵਿਸ਼ਵਾਸ ਬਾਰੇ ਗੱਲਬਾਤ ਕੀਤੀ।

ਕੋਰੋਨਾ ਮਹਾਂਮਾਰੀ ਦੌਰਾਨ ਦੋਸ਼ ਵਾਸੀਆਂ ਦਾ ਪੁਲਿਸ 'ਤੇ ਵਧਿਆ ਭਰੋਸਾ: ਪੀਐੱਮ ਮੋਦੀ
ਕੋਰੋਨਾ ਮਹਾਂਮਾਰੀ ਦੌਰਾਨ ਦੋਸ਼ ਵਾਸੀਆਂ ਦਾ ਪੁਲਿਸ 'ਤੇ ਵਧਿਆ ਭਰੋਸਾ: ਪੀਐੱਮ ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਵਿੱਚ ਸਥਿਤ ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿਖੇ ਆਈਪੀਐਸ ਪ੍ਰੋਬੇਸ਼ਨਰਾਂ ਦੇ ‘ਕਨਵੋਕੇਸ਼ਨ ਪਰੇਡ’ ਦੌਰਾਨ ਵੀਡੀਓ ਕਾਨਫਰੰਸਿੰਗ ਰਾਹੀਂ ਨੌਜਵਾਨ ਅਧਿਕਾਰੀਆਂ ਨੂੰ ਸੰਬੋਧਤ ਕੀਤਾ। ਇਸ ਦੌਰਾਨ ਪੀਐੱਮ ਮੋਦੀ ਨੇ ਨੌਜਵਾਨ ਅਧਿਕਾਰੀਆਂ ਨਾਲ ਯੋਗਾ ਤੋਂ ਲੈ ਕੇ ਕੋਰੋਨਾ ਸੰਕਟ ਵਿੱਚ ਪੁਲਿਸ ਉੱਤੇ ਲੋਕਾਂ ਦੇ ਵੱਧ ਰਹੇ ਵਿਸ਼ਵਾਸ ਬਾਰੇ ਗੱਲਬਾਤ ਕੀਤੀ।

ਪੀਐੱਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਦਿੱਲੀ ਵਿੱਚ, ਮੈਂ ਨਿਯਮਿਤ ਰੂਪ 'ਚ ਨੌਜਵਾਨ ਆਈਪੀਐਸ ਅਧਿਕਾਰੀਆਂ ਨਾਲ ਗੱਲਬਾਤ ਕਰਦਾ ਹਾਂ ਜੋ ਇੱਥੋਂ ਪੜ੍ਹ ਕੇ ਨਿਕਲ ਚੁੱਕੇ ਹਨ। ਪਰ ਇਸ ਸਾਲ ਕੋਰੋਨਾ ਦੇ ਕਾਰਨ, ਮੈਂ ਆਪ ਸਾਰਿਆਂ ਨਾਲ ਮਿਲਣ 'ਚ ਅਸਮਰੱਥ ਹਾਂ। ਮੈਨੂੰ ਯਕੀਨ ਹੈ ਕਿ ਆਪਣੇ ਕਾਰਜਕਾਲ ਦੌਰਾਨ, ਮੈਂ ਕਿਸੀ ਨਾ ਕਿਸੀ ਬਿੰਦੂ 'ਤੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਮਿਲਾਂਗਾ।"

ਪ੍ਰਧਾਨ ਮੰਤਰੀ ਨੇ ਕਿਹਾ, "ਯੋਗ ਤੇ ਪ੍ਰਾਣਾਯਾਮ ਤਣਾਅ 'ਚ ਕੰਮ ਕਰ ਰਹੇ ਸਾਰੇ ਲੋਕਾਂ ਲਈ ਚੰਗਾ ਹੈ। ਜੇ ਤੁਸੀਂ ਆਪਣੇ ਦਿਲ ਨਾਲ ਕੁਝ ਕਰਦੇ ਹੋ, ਤਾਂ ਤੁਹਾਨੂੰ ਹਮੇਸ਼ਾ ਲਾਭ ਹੁੰਦਾ ਹੈ। ਤੁਸੀਂ ਕਦੇ ਵੀ ਤਣਾਅ ਮਹਿਸੂਸ ਨਹੀਂ ਕਰੋਗੇ ਚਾਹੇ ਕਿਨ੍ਹਾਂ ਵੀ ਕੰਮ ਹੋਵੇ।

ਸਰਦਾਰ ਪਟੇਲ ਅਕੈਡਮੀ 'ਚ ਪਾਸਿੰਗ ਆਊਂਟ ਪਰੇਡ, ਪੀਐਮ ਮੋਦੀ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਪ੍ਰਧਾਨ ਮੰਤਰੀ ਨੇ ਕਿਹਾ, "ਕੋਰੋਨਾ ਮਹਾਂਮਾਰੀ ਦੌਰਾਨ ਪੁਲਿਸ ਵੱਲੋਂ ਕੀਤੇ ਚੰਗੇ ਕੰਮ ਸਦਕਾ, ਲੋਕਾਂ ਨੂੰ ਖਾਕੀ ਵਰਦੀ ਦੇ ਮਨੁੱਖੀ ਚਿਹਰੇ ਦੀ ਇੱਕ ਬਿਹਤਰ ਤਸਵੀਰ ਮਿਲੀ ਹੈ। ਇਸ ਤਰ੍ਹਾਂ ਖਾਕੀ ਵਰਦੀ 'ਤੇ ਲੋਕਾਂ ਦਾ ਵਿਸ਼ਵਾਸ ਵਧੇਗਾ। ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਹਾਨੂੰ ਆਪਣੀ ਵਰਦੀ ਦੇ ਫਾਇਦਿਆਂ ਦੀ ਬਜਾਏ ਆਪਣੀ ਵਰਦੀ 'ਤੇ ਮਾਣ ਹੋਣਾ ਚਾਹੀਦਾ ਹੈ। ਤੁਹਾਨੂੰ ਲੋਕਾਂ ਨੂੰ ਕਦੇ ਵੀ ਆਪਣੀ ਖਾਕੀ ਵਰਦੀ ਦਾ ਸਤਿਕਾਰ ਨਹੀਂ ਗੁਆਉਣਾ ਚਾਹੀਦਾ।"

ਦੱਸਣਯੋਗ ਹੈ ਕਿ ਸਰਦਾਰ ਪਟੇਲ ਨੈਸ਼ਨਲ ਪੁਲਿਸ ਅਕੈਡਮੀ ਵਿਖੇ 28 ਮਹਿਲਾ ਅਫਸਰਾਂ ਸਣੇ 131 ਪ੍ਰੋਬੇਸ਼ਨਰੀ ਆਈਪੀਐਸ ਅਧਿਕਾਰੀਆਂ ਨੇ ਅਕੈਡਮੀ ਵਿੱਚ ਆਪਣਾ 42 ਹਫ਼ਤੇ ਦਾ ਬੇਸਿਕ ਕੋਰਸ ਪਹਿਲੇ ਪੜਾਅ ਦੀ ਸਿਖਲਾਈ ਪੂਰੀ ਕੀਤੀ ਹੈ। ਅੱਜ ਉਨ੍ਹਾਂ ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.