ਅਹਿਮਦਾਬਾਦ: ਗਾਂਧੀ ਜੈਯੰਤੀ ਮੌਕੇ ਸਾਬਰਮਤੀ ਰਿਵਰਫ੍ਰੰਟ 'ਤੇ ਕਰਵਾਏ ਗਏ 'ਸਵੱਛ ਭਾਰਤ ਦਿਵਸ' ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ 150 ਵੀਂ ਜੈਯੰਤੀ ਦੇ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ 150 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਅੱਜ ਦਿਹਾਤੀ ਭਾਰਤ ਦੇ ਕਈ ਪਿੰਡਾਂ ਨੇ ਆਪਣੇ ਆਪ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਕੀਤਾ ਹੈ। ਪੀਐਮ ਮੋਦੀ ਨੇ ਕਿਹਾ ਕਿ ‘ਸਵੱਛ ਭਾਰਤ ਮਿਸ਼ਨ’ ਰਾਹੀਂ ਇਸ ਟੀਚੇ ਦੀ ਪ੍ਰਾਪਤੀ ਕਰਨ ਲਈ ਸਵੈ-ਪ੍ਰੇਰਣਾ, ਸਵੈ-ਇੱਛਾ ਸ਼ਕਤੀ ਅਤੇ ਸਹਿਯੋਗ ਦੀ ਵਰਤੋਂ ਕੀਤੀ ਗਈ ਹੈ।'
ਪੀਐਮ ਮੋਦੀ ਨੇ ਕਿਹਾ ਕਿ, 'ਦੇਸ਼ ਦੇ ਸਾਰੇ ਸਰਪੰਚਾਂ, ਨਗਰਪਾਲਿਕਾ ਅਤੇ ਮਹਾਨਗਰਪਾਲਿਕਾ ਦੇ ਸੰਚਾਲਕ, ਸਫ਼ਾਈ ਸੇਵਕਾਂ ਤੇ ਹੋਰਨਾਂ ਭਾਗੀਦਰਾਂ ਨੇ ਲਗਾਤਾਰ 5 ਸਾਲਾਂ ਤੋਂ ਸ਼ਰਧਾ ਭਾਵਨਾ ਸਤਿਕਾਰਯੋਗ ਬਾਪੂ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਮੈਂ ਤੁਹਾਨੂੰ ਸਭ ਨੂੰ ਸਤਿਕਾਰਯੋਗ ਨਮਨ ਕਰਨਾ ਚਾਹੁੰਦਾ ਹਾਂ।'
ਉਨ੍ਹਾਂ ਕਿਹਾ ਕਿ, 'ਪੂਰਾ ਵਿਸ਼ਵ ਨੇ ਬਾਪੂ ਦੇ ਜਨਮ ਦਿਹਾੜੇ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ। ਕੁਝ ਦਿਨ ਪਹਿਲਾਂ, ਸੰਯੁਕਤ ਰਾਸ਼ਟਰ ਨੇ ਇੱਕ ਡਾਕ ਟਿਕਟ ਜਾਰੀ ਕਰਕੇ, ਇਸ ਵਿਸ਼ੇਸ਼ ਮੌਕੇ ਨੂੰ ਯਾਦਗਾਰੀ ਬਣਾਇਆ ਅਤੇ ਹੁਣ ਇੱਥੇ ਵੀ (ਅਹਿਮਦਾਬਾਦ) ਇੱਕ ਡਾਕ ਟਿਕਟ ਅਤੇ ਸਿੱਕਾ ਜਾਰੀ ਕੀਤਾ ਗਿਆ ਹੈ।'
-
Prime Minister @narendramodi releases 6 commemorative postal stamps and a commemorative Rs. 150 coins on the occasion of Mahatma Gandhi's 150th birth anniversary. #MannMeinBapu pic.twitter.com/47b11VHmIL
— BJP (@BJP4India) October 2, 2019 " class="align-text-top noRightClick twitterSection" data="
">Prime Minister @narendramodi releases 6 commemorative postal stamps and a commemorative Rs. 150 coins on the occasion of Mahatma Gandhi's 150th birth anniversary. #MannMeinBapu pic.twitter.com/47b11VHmIL
— BJP (@BJP4India) October 2, 2019Prime Minister @narendramodi releases 6 commemorative postal stamps and a commemorative Rs. 150 coins on the occasion of Mahatma Gandhi's 150th birth anniversary. #MannMeinBapu pic.twitter.com/47b11VHmIL
— BJP (@BJP4India) October 2, 2019
ਇਹ ਵੀ ਪੜ੍ਹੋ: ਇਹ ਮੇਰਾ ਪੰਜਾਬ: ਇਸ ਗੁਰੂਘਰ ਵਿੱਚ ਇਸ਼ਨਾਨ ਕਰਨ ਨਾਲ਼ ਹੁੰਦਾ ਕੋਹੜ ਦਾ ਦੁੱਖ ਦੂਰ
ਪੀਐਮ ਮੋਦੀ ਨੇ ਕਿਹਾ ਕਿ, '5 ਸਾਲ ਪਹਿਲਾਂ, ਜਦੋਂ ਮੈਂ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਨੂੰ ਸਵੱਛ ਭਾਰਤ ਲਈ ਬੁਲਾਇਆ ਸੀ, ਉਦੋਂ ਸਾਡੇ ਕੋਲ ਸਿਰਫ ਜਨਤਕ ਵਿਸ਼ਵਾਸ ਅਤੇ ਬਾਪੂ ਦਾ ਅਮਰ ਸੰਦੇਸ਼ ਸੀ। ਅੱਜ ਪੂਰਾ ਵਿਸ਼ਵ ਸਾਨੂੰ ਇਸ ਲਈ ਸਨਮਾਨਿਤ ਕਰ ਰਿਹਾ ਹੈ। 60 ਮਹੀਨਿਆਂ ਵਿੱਚ 60 ਕਰੋੜ ਤੋਂ ਵੱਧ ਆਬਾਦੀ ਨੂੰ ਪਖਾਨਿਆਂ ਦੀ ਸਹੂਲਤ ਦੇਣਾ, 11 ਕਰੋੜ ਤੋਂ ਵੱਧ ਪਖਾਨਿਆਂ ਦੀ ਉਸਾਰੀ, ਇਹ ਸੁਣ ਕੇ ਦੁਨੀਆ ਹੈਰਾਨ ਹੈ।'