ETV Bharat / bharat

ਪ੍ਰਧਾਨ ਮੰਤਰੀ ਮੋਦੀ ਦੀ ਅਪੀਲ- ਲੋਕਲ ਖਿਡੌਣਿਆਂ ਲਈ ਵੋਕਲ ਹੋਣ ਦਾ ਸਮਾਂ - ਰੇਡੀਓ ਪ੍ਰੋਗਰਾਮ

ਪੀਐੱਮ ਮੋਦੀ ਨੇ ਕਿਹਾ, ‘ਹੁਣ ਸਾਰਿਆਂ ਲਈ ਸਥਾਨਕ ਖਿਡੌਣਿਆਂ ਲਈ ਵੋਕਲ ਹੋਣ ਦਾ ਸਮਾਂ ਆ ਗਿਆ ਹੈ। ਆਓ, ਅਸੀਂ ਆਪਣੇ ਨੌਜਵਾਨਾਂ ਲਈ ਵਧੀਆ ਕਿਸਮ ਦੇ ਖਿਡੌਣੇ ਬਣਾਉਂਦੇ ਹਾਂ। ਖਿਡੌਣਾ ਉਹ ਹੋਣਾ ਚਾਹੀਦਾ ਹੈ ਜਿਸ ਦੀ ਮੌਜੂਦਗੀ ਵਿੱਚ ਬਚਪਨ ਵਿੱਚ ਫੁੱਲ ਖਿੜ ਆਵੇ।

ਪ੍ਰਧਾਨ ਮੰਤਰੀ ਮੋਦੀ ਦੀ ਅਪੀਲ-  ਲੋਕਲ ਖਿਡੌਣਿਆਂ ਲਈ ਵੋਕਲ ਹੋਣ ਦਾ ਸਮਾਂ

author img

By

Published : Aug 30, 2020, 12:18 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 68ਵੇਂ ਸੰਸਕਰਣ ਵਿੱਚ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਪੀਐੱਮ ਮੋਦੀ ਨੇ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਗਣੇਸ਼ ਉਤਸਵ ਦੀ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ, 'ਓਨਮ ਇੱਕ ਅੰਤਰਰਾਸ਼ਟਰੀ ਤਿਉਹਾਰ ਬਣਦਾ ਜਾ ਰਿਹਾ ਹੈ। ਇਹ ਪੇਂਡੂ ਆਰਥਿਕਤਾ ਲਈ ਸਹੀ ਸਮਾਂ ਹੈ। ਸਾਡੇ ਅੰਨਦਾਤਾ ਨੂੰ ਸਾਡਾ ਨਮਨ। ਸਾਡੇ ਕਿਸਾਨਾਂ ਨੇ ਕੋਰੋਨਾ ਦੇ ਇਸ ਮੁਸ਼ਕਲ ਸਮੇਂ 'ਚ ਵੀ ਆਪਣੀ ਯੋਗਤਾ ਨੂੰ ਸਾਬਤ ਕੀਤਾ ਹੈ।

ਫਸਲ ਦੀ ਬਿਜਾਈ 'ਚ ਵਾਧਾ

ਪੀਐੱਮ ਮੋਦੀ ਨੇ ਕਿਹਾ, ‘ਇਸ ਵਾਰ ਸਾਉਣੀ ਦੀ ਫਸਲ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 7 ਫੀਸਦੀ ਵੱਧ ਰਹੀ ਹੈ। ਇਸ ਲਈ ਮੈਂ ਦੇਸ਼ ਦੇ ਕਿਸਾਨਾਂ ਨੂੰ ਵਧਾਈ ਦਿੰਦਾ ਹਾਂ। ਬਰਨਾ ਦੀ ਸ਼ੁਰੂਆਤ ਵੇਲੇ, ਸਾਡੇ ਆਦਿਵਾਸੀ ਭੈਣ-ਭਰਾ ਵਿਸ਼ਾਲ ਢੰਗ ਨਾਲ ਪੂਜਾ ਅਰਚਨਾ ਕਰਦੇ ਹਨ ਅਤੇ ਇਸ ਦੇ ਅੰਤ ਵਿੱਚ, ਗਾਣੇ, ਸੰਗੀਤ ਅਤੇ ਡਾਂਸ ਨਾਲ ਆਦਿਵਾਸੀ ਪਰੰਪਰਾ ਦੇ ਪ੍ਰੋਗਰਾਮ ਵੀ ਹੁੰਦੇ ਹਨ।'

60-ਘੰਟੇ ਬਰਨਾ

ਬਿਹਾਰ ਦੇ ਪੱਛਮੀ ਚੰਪਾਰਨ ਵਿੱਚ, ਪਿਛਲੇ ਕਈ ਦਹਾਕਿਆਂ ਤੋਂ ਥਾਰੂ ਆਦਿਵਾਸੀ ਸਮਾਜ ਦੇ ਲੋਕ 60 ਘੰਟਿਆਂ ਦੇ ਲੌਕਡਾਊਨ ਜਾਂ ਉਨ੍ਹਾਂ ਦੇ ਸ਼ਬਦਾਂ ਵਿੱਚ ਕਹਿਏ ਤਾਂ, '60-ਘੰਟੇ ਬਰਨਾ' ਦਾ ਪਾਲਣ ਕਰ ਰਹੇ ਹਨ। ਕੁਦਰਤ ਦੀ ਰੱਖਿਆ ਲਈ ਬਰਨਾ ਨੂੰ ਥਾਰੂ ਸਮਾਜ ਨੇ ਆਪਣੀ ਪਰੰਪਰਾ ਦਾ ਹਿੱਸਾ ਬਣਾ ਲਿਆ ਹੈ ਅਤੇ ਸਦੀਆਂ ਤੋਂ ਬਣਾਇਆ ਗਿਆ ਹੈ।

ਪੀਐੱਮ ਮੋਦੀ ਨੇ ਕਿਹਾ, 'ਕੋਰੋਨਾ ਦੇ ਇਸ ਦੌਰ ਵਿੱਚ ਦੇਸ਼ ਕਈ ਮੋਰਚਿਆਂ 'ਤੇ ਇਕੱਠੇ ਲੜ ਰਿਹਾ ਹੈ ਪਰ ਇਸ ਦੇ ਨਾਲ ਹੀ ਕਈ ਵਾਰ ਇਹ ਪ੍ਰਸ਼ਨ ਆਉਂਦਾ ਹੈ ਕਿ ਘਰਾਂ ਵਿੱਚ ਇੰਨੇ ਲੰਬੇ ਸਮੇਂ ਤੱਕ ਰਹਿਣ ਕਾਰਨ, ਮੇਰੇ ਛੋਟੇ ਬੱਚਿਆਂ ਦਾ ਸਮਾਂ ਕਿਵੇਂ ਲੰਘੇਗਾ। ਇਸ ਲਈ ਮੈਂ ਗਾਂਧੀਨਗਰ ਦੀ ਚਿਲਡਰਨ ਯੂਨੀਵਰਸਿਟੀ ਜੋ ਵਿਸ਼ਵ ਵਿੱਚ ਇੱਕ ਵੱਖ ਤਰ੍ਹਾਂ ਦਾ ਪ੍ਰਯੋਗ ਹੈ, ਭਾਰਤ ਸਰਕਾਰ ਦੇ ਹੋਰ ਮੰਤਰਾਲਿਆਂ ਨਾਲ ਮਿਲਕੇ, ਅਸੀਂ ਬੱਚਿਆਂ ਲਈ ਕੀ ਕਰ ਸਕਦੇ ਹਾਂ, ਇਸ ਬਾਰੇ ਵਿਚਾਰ ਵਟਾਂਦਰਾ ਕੀਤਾ'

ਖਿਡੌਣੇ ਬਣਾਉਂਦੇ ਹਨ ਇਛਾਵਾਂ

ਪੀਐੱਮ ਮੋਦੀ ਨੇ ਕਿਹਾ, 'ਸਾਡੀ ਸੋਚ ਦਾ ਵਿਸ਼ਾ ਸੀ-ਖਿਡੌਣੇ ਅਤੇ ਖ਼ਾਸਕਰ ਭਾਰਤੀ ਖਿਡੌਣੇ। ਅਸੀਂ ਇਸ ਗੱਲ 'ਤੇ ਵਿਚਾਰ ਕੀਤਾ ਕਿ ਭਾਰਤ ਦੇ ਬੱਚਿਆਂ ਨੂੰ ਨਵੇਂ ਖਿਡੌਣੇ ਕਿਵੇਂ ਮਿਲਣ, ਭਾਰਤ ਨੂੰ ਖਿਡੌਣਿਆਂ ਦੇ ਉਤਪਾਦਨ ਦਾ ਬਹੁਤ ਵੱਡਾ ਕੇਂਦਰ ਕਿਵੇਂ ਬਣਾਇਆ ਜਾਵੇ। ਜਿਥੇ ਖਿਡੌਣੇ ਗਤੀਵਿਧੀਆਂ ਨੂੰ ਵਧਾਉਣ ਜਾ ਰਹੇ ਹਨ, ਉਥੇ ਖਿਡੌਣੇ ਸਾਡੀ ਇੱਛਾਵਾਂ ਨੂੰ ਵੀ ਉਡਾਣ ਦਿੰਦੇ ਹਨ। ਖਿਡੌਣੇ ਨਾ ਸਿਰਫ਼ ਇਛਾਵਾਂ ਬਣਾਉਂਦੇ ਹਨ, ਖਿਡੌਣੇ ਮਨ ਨੂੰ ਵੀ ਬਣਾਉਂਦੇ ਹਨ ਅਤੇ ਇੱਕ ਉਦੇਸ਼ ਵੀ ਬਣਾਉਂਦੇ ਹਨ।'

ਖਿਡੌਣਾ ਉਹ, ਜੋ ਅਧੂਰਾ ਹੈ

ਪੀਐੱਮ ਮੋਦੀ ਨੇ ਕਿਹਾ, ‘ਮੈਂ ਕਿਧਰੇ ਪੜ੍ਹਿਆ ਹੈ ਕਿ ਖਿਡੌਣਿਆਂ ਦੇ ਸੰਬੰਧ ਵਿੱਚ, ਗੁਰਦੇਵ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਸਭ ਤੋਂ ਵਧੀਆ ਖਿਡੌਣਾ ਉਹ, ਜੋ ਅਧੂਰਾ ਹੈ। ਅਜਿਹਾ ਖਿਡੌਣਾ, ਜਿਹੜਾ ਅਧੂਰਾ ਹੈ ਅਤੇ ਬੱਚੇ ਮਿਲ ਕੇ ਇਸ ਨੂੰ ਖੇਡ ਵਿੱਚ ਪੂਰਾ ਕਰਦੇ ਹਨ। ਇੱਕ ਤਰ੍ਹਾਂ ਨਾਲ, ਬਾਕੀ ਬੱਚਿਆਂ ਤੋਂ ਵਿਤਕਰੇ ਦੀ ਭਾਵਨਾ ਉਸਦੇ ਮਨ ਵਿੱਚ ਬੈਠ ਗਈ। ਮਹਿੰਗੇ ਖਿਡੌਣਿਆਂ ਵਿੱਚ ਬਣਾਉਣ ਲਈ ਕੁਝ ਨਹੀਂ ਸੀ, ਸਿੱਖਣ ਲਈ ਕੁਝ ਨਹੀਂ ਸੀ। ਯਾਨੀ, ਇੱਕ ਆਕਰਸ਼ਕ ਖਿਡੌਣਾ ਇੱਕ ਸ਼ਾਨਦਾਰ ਬੱਚੇ ਦੀ ਇਛਾਵਾਂ ਨੂੰ ਕੀਤੇ ਦਬਾ ਦਿੰਦਾ ਹੈ। ਇਸ ਖਿਡੌਣੇ ਨੇ ਦੌਲਤ ਦਾ ਪ੍ਰਦਰਸ਼ਨ ਕੀਤਾ, ਪਰ ਬੱਚੇ ਦੀ ਸਿਰਜਣਾਤਮਕ ਦੀ ਭਾਵਨਾ ਨੂੰ ਵਧਾਉਣ 'ਚ ਰੋਕ ਲਾ ਦਿੱਤੀ। ਖਿਡੌਣਾ ਤਾਂ ਆ ਗਿਆ, ਪਰ ਖੇਡ ਖ਼ਤਮ ਹੋ ਗਿਆ ਅਤੇ ਬੱਚੇ ਦਾ ਖਿੜਨਾ ਵੀ ਕੀਤੇ ਖ਼ਤਮ ਹੋ ਗਿਆ।'

ਭਾਰਤ ਦੇ ਕੁਝ ਖੇਤਰ ਖਿਡੌਣਿਆਂ ਦੇ ਕੇਂਦਰ ਵਜੋਂ ਵਿਕਸਤ

ਪੀਐੱਮ ਮੋਦੀ ਨੇ ਕਿਹਾ, ‘ਬੱਚਿਆਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ‘ਤੇ ਖਿਡੌਣਿਆਂ ਦੇ ਪ੍ਰਭਾਵ ਨੂੰ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਬਹੁਤ ਧਿਆਨ ਦਿੱਤਾ ਗਿਆ ਹੈ। ਖੇਡਾਂ ਵਿੱਚ ਸਿੱਖਣਾ, ਖਿਡੌਣੇ ਬਣਾਉਣਾ ਸਿੱਖਣਾ, ਜਿੱਥੇ ਖਿਡੌਣੇ ਬਣਾਏ ਜਾਂਦੇ ਹਨ, ਉਨ੍ਹਾਂ ਸਾਰਿਆਂ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਗਿਆ ਹੈ। ਸਥਾਨਕ ਖਿਡੌਣਿਆਂ ਦੀ ਸਾਡੇ ਦੇਸ਼ ਵਿੱਚ ਬਹੁਤ ਅਮੀਰ ਪਰੰਪਰਾ ਹੈ। ਇੱਥੇ ਬਹੁਤ ਸਾਰੇ ਪ੍ਰਤਿਭਾਵਾਨ ਅਤੇ ਕੁਸ਼ਲ ਕਾਰੀਗਰ ਹਨ ਜੋ ਚੰਗੇ ਖਿਡੌਣੇ ਬਣਾਉਣ ਵਿੱਚ ਮਾਹਰ ਹਨ। ਭਾਰਤ ਦੇ ਕੁਝ ਖੇਤਰ ਖਿਡੌਣਿਆਂ ਦੇ ਕੇਂਦਰ ਵਜੋਂ ਵਿਕਸਤ ਹੋ ਰਹੇ ਹਨ। ਜਿਵੇਂ ਕਰਨਾਟਕ ਦੇ ਰਾਮਨਗਰਮ ਵਿਚ ਚੰਨਾਪੱਟਨਾ, ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਵਿੱਚ ਕੋਂਡਾਪੱਲੀ, ਤਾਮਿਲਨਾਡੂ ਵਿੱਚ ਤੰਜੌਰ, ਅਸਾਮ ਵਿੱਚ ਧੁਬਰੀ, ਉੱਤਰ ਪ੍ਰਦੇਸ਼ ਦੇ ਵਾਰਾਣਸੀ- ਅਜਿਹੀਆਂ ਕਈ ਥਾਵਾਂ ਹਨ।

ਖਿਡੌਣਿਆਂ ਲਈ ਵੋਕਲ ਹੋਣ ਦਾ ਸਮਾਂ

ਪੀਐੱਮ ਮੋਦੀ ਨੇ ਕਿਹਾ, ‘ਹੁਣ ਸਾਰਿਆਂ ਲਈ ਸਥਾਨਕ ਖਿਡੌਣਿਆਂ ਲਈ ਵੋਕਲ ਹੋਣ ਦਾ ਸਮਾਂ ਆ ਗਿਆ ਹੈ। ਆਓ, ਅਸੀਂ ਆਪਣੇ ਨੌਜਵਾਨਾਂ ਲਈ ਵਧੀਆ ਕਿਸਮ ਦੇ ਖਿਡੌਣੇ ਬਣਾਉਂਦੇ ਹਾਂ। ਖਿਡੌਣਾ ਉਹ ਹੋਣਾ ਚਾਹੀਦਾ ਹੈ ਜਿਸਦੀ ਮੌਜੂਦਗੀ ਵਿੱਚ ਬਚਪਨ ਵਿੱਚ ਫੁੱਲ ਖਿੜ ਆਵੇ। ਅਸੀਂ ਖਿਡੌਣੇ ਬਣਾਉਂਦੇ ਹਾਂ ਜੋ ਵਾਤਾਵਰਣ ਦੇ ਅਨੁਕੂਲ ਵੀ ਹੁੰਦੇ ਹਨ। ਸਾਡੇ ਦੇਸ਼ ਕੋਲ ਬਹੁਤ ਸਾਰੇ ਵਿਚਾਰ ਹਨ, ਬਹੁਤ ਸਾਰੀਆਂ ਧਾਰਨਾਵਾਂ ਹਨ, ਸਾਡੇ ਕੋਲ ਬਹੁਤ ਅਮੀਰ ਇਤਿਹਾਸ ਹੈ। ਕੀ ਅਸੀਂ ਉਨ੍ਹਾਂ 'ਤੇ ਖੇਡਾਂ ਬਣਾ ਸਕਦੇ ਹਾਂ? ਮੈਂ ਦੇਸ਼ ਦੇ ਨੌਜਵਾਨ ਪ੍ਰਤਿਭਾ ਨੂੰ ਕਹਿੰਦਾ ਹਾਂ, ਤੁਸੀਂ, ਭਾਰਤ ਵਿੱਚ ਵੀ ਖੇਡਾਂ ਬਣਾਓ। ਕਿਹਾ ਵੀ ਜਾਂਦਾ ਹੈ- Let the games begin ! ਤਾਂ ਆਓ ਗੇਮ ਸ਼ੁਰੂ ਕਰੀਏ।'

ETV Bharat Logo

Copyright © 2025 Ushodaya Enterprises Pvt. Ltd., All Rights Reserved.