ETV Bharat / bharat

'ਵੈਸ਼ਨਵ ਜਨ' ਦੀ ਖ਼ਾਸ ਪੇਸ਼ਕਸ਼ ਉੱਤੇ ਪੀਐਮ ਨੇ ਰਾਮੋਜੀ ਰਾਓ ਦੀ ਕੀਤੀ ਪ੍ਰਸ਼ੰਸਾ

ਈਟੀਵੀ ਭਾਰਤ ਨੇ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦੇ ਮਨਪਸੰਦ ਭਜਨ ਵੈਸ਼ਨਵ ਜਨ ਦੇ ਸੰਗੀਤਮਈ ਵੀਡੀਓ ਨੂੰ ਉਨ੍ਹਾਂ ਦੀ 150ਵੀਂ ਜੈਯੰਤੀ ਮੌਕੇ ਵਿਖਾਇਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਇਕ ਸਮਾਗਮ ਵਿੱਚ ਈਟੀਵੀ ਭਾਰਤ ਵੱਲੋਂ ਤਿਆਰ ਇਸ ਵੀਡੀਓ ਨੂੰ ਵਿਖਾਇਆ। ਉਨ੍ਹਾਂ ਨੇ ਇਸ ਪ੍ਰੋਗਰਾਮ ਵਿਚ ਇਸ ਦੀ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਦੇ ਯਤਨਾਂ ਨੂੰ ਪ੍ਰੇਰਣਾਦਾਇਕ ਦੱਸਿਆ।

'ਵੈਸ਼ਨਵ ਜਨ' ਦੀ ਖ਼ਾਸ ਪੇਸ਼ਕਸ਼ ਉੱਤੇ ਪੀਐਮ ਨੇ ਰਾਮੋਜੀ ਰਾਓ ਦੀ ਕੀਤੀ ਪ੍ਰਸ਼ੰਸਾ
author img

By

Published : Oct 21, 2019, 7:23 PM IST

Updated : Oct 21, 2019, 7:44 PM IST

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ਉੱਤੇ ਸਥਿਤ ਪ੍ਰੋਗਰਾਮ ਦੌਰਾਨ ਈਟੀਵੀ ਭਾਰਤ ਵੱਲੋਂ ਤਿਆਰ ਕੀਤੇ ਗਏ ਮਹਾਤਮਾ ਗਾਂਧੀ ਜੀ ਦਾ ਮਨਪਸੰਦ ਭਜਨ ਵੈਸ਼ਨਵ ਜਨ ਨੂੰ ਵਿਖਾਇਆ। ਉਨ੍ਹਾਂ ਗਾਂਧੀ ਜੀ ਨੇ ਆਦਰਸ਼ਾਂ ਨੂੰ ਹਰ ਕਿਸੇ ਤੱਕ ਪਹੁੰਚਾਉਣ ਲਈ ਈਟੀਵੀ ਭਾਰਤ ਦੀ ਸ਼ਲਾਘਾ ਕੀਤੀ ਸੀ।

'ਵੈਸ਼ਨਵ ਜਨ' ਦੀ ਖ਼ਾਸ ਪੇਸ਼ਕਸ਼ ਉੱਤੇ ਪੀਐਮ ਨੇ ਰਾਮੋਜੀ ਰਾਓ ਦੀ ਕੀਤੀ ਪ੍ਰਸ਼ੰਸਾ

ਰਾਮੋਜੀ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨੇ ਈਟੀਵੀ ਭਾਰਤ ਵੱਲੋਂ ਬਣਾਏ ਗਏ ਬਾਪੂ ਦੇ ਮਨਪਸੰਦ ਭਜਨ ਦੀ ਸੰਗੀਤਮਈ ਵੀਡੀਓ ਨੂੰ 150ਵੀਂ ਜੈਯੰਤੀ ਮੌਕੇ ਲਾਂਚ ਕੀਤਾ ਸੀ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਇਸੇ ਨੂੰ ਵਿਖਾਇਆ।

ਪ੍ਰਧਾਨ ਮੰਤਰੀ ਨੇ ਇਸ ਕੋਸ਼ਿਸ਼ ਦੇ ਲਈ ਰਾਮੋਜੀ ਰਾਓ ਦੀ ਕਾਫ਼ੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਮੋਜੀ ਰਾਓ ਉਮਰ ਵਿੱਚ ਉਨ੍ਹਾਂ ਤੋਂ ਵੱਡੇ ਹਨ ਪਰ ਉਨ੍ਹਾਂ ਅੰਦਰ ਜਜ਼ਬਾ ਬਹੁਤ ਜ਼ਿਆਦਾ ਹੈ। ਉਹ ਇਸ ਭਜਨ ਦੀ ਵਿਸ਼ੇਸ਼ ਪੇਸ਼ਕਾਰੀ ਨੂੰ ਲੈ ਕੇ ਵਾਰ-ਵਾਰ ਮਿਲਣ ਦੀ ਕੋਸ਼ਿਸ਼ ਕਰਦੇ ਸਨ ਅਤੇ ਆਖਰ ਵਿੱਚ ਉਨ੍ਹਾਂ ਜਿਵੇਂ ਦੇਸ਼ ਦੇ ਵਧੀਆ ਕਲਾਕਾਰਾਂ ਨਾਲ ਮਿਲ ਕੇ ਭਜਨ ਦੀ ਖ਼ਾਸ ਪੇਸ਼ਕਾਰੀ ਦਿੱਤੀ ਹੈ ਉਹ ਸੱਚਮੁੱਚ ਸ਼ਲਾਘਾ ਯੋਗ ਹੈ।

ਪੀਐਮ ਮੋਦੀ ਨੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਵੱਖ-ਵੱਖ ਖੇਤਰਾਂ ਦੇ ਕਲਾਕਾਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਹੋਰ ਫੈਲਾਉਣ ਦੀ ਅਪੀਲ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਈਟੀਵੀ ਭਾਰਤ ਦੀ ਪ੍ਰਸ਼ੰਸਾ ਕਰਦਿਆਂ ਉੱਥੇ ਮੌਜੂਦ ਸਾਰੇ ਲੋਕਾਂ ਨੂੰ ਈਟੀਵੀ ਵੱਲੋਂ ਤਿਆਰ ਕੀਤੀ ਸੰਗੀਤਮਈ ਵੀਡੀਓ ਵਿਖਾਈ।

ਇਸ ਤੋਂ ਪਹਿਲਾਂ ਵੀ ਪੀਐਮ ਮੋਦੀ ਈਟੀਵੀ ਭਾਰਤ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਸੀ @Eenadu_Hindi ਤੁਹਾਡਾ ਬਹੁਤ-ਬਹੁਤ ਧੰਨਵਾਦ। ਮਹਾਤਮਾ ਗਾਂਧੀ ਦੇ ਸੁਪਨੇ ਮੁਤਾਬਰ ਸਵੱਛ ਭਾਰਤ ਮੁਹਿੰਮ ਵਿੱਚ ਜਾਗਰੂਕਤਾ ਫੈਲਾਉਣ ਵਿਚ ਮੀਡੀਆ ਜਗਤ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਹੁਣ ਬਾਰੀ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨਾ ਹੈ।

ਇਸ ਪ੍ਰੋਗਰਾਮ ਦੌਰਾਨ ਗਾਂਧੀ ਜੀ ਦੇ ਆਦਰਸ਼ਾਂ ਨੂੰ ਦੁਨੀਆਂ ਤੱਕ ਪਹੁੰਚਾਉਣ ਵਾਲੀਆਂ ਚਾਰ ਵੀਡੀਓ ਵਿਖਾਈਆਂ ਦਿਸ ਵਿੱਚ ਈਟੀਵੀ ਭਾਰਤ ਦੀ ਪੇਸ਼ਕਸ਼ ਸ਼ਾਮਲ ਸੀ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਤਾਰਕ ਮਹਿਤਾ ਸਮੂਹ, ਰਾਜ ਕੁਮਾਰ ਹਿਰਾਨੀ, ਸੰਸਕ੍ਰਿਤੀ ਮੰਤਰਾਲੇ ਅਤੇ ਭਾਰਤ ਸਰਕਾਰ ਦੁਆਰਾ ਤਿਆਰ ਕੀਤੀ ਵੀਡੀਓ ਨੂੰ ਵੀ ਦਿਖਾਇਆ। ਇਨ੍ਹਾਂ ਸਾਰੀਆਂ ਵੀਡੀਓ ਨੂੰ ਵਿਖਾਉਣ ਪਿੱਛੇ ਮਕਸਦ ਸੀ ਗਾਂਧੀ ਜੀ ਦੇ ਆਦਰਸ਼ਾਂ ਨੂੰ ਉਤਸ਼ਾਹਿਤ ਕਰਨਾ।

ਈਟੀਵੀ ਭਾਰਤ ਗਾਂਧੀ ਦੇ ਮਨਪਸੰਦ ਭਜਨ (ਵੈਸ਼ਨਵ ਜਨ ਤੋ ਤੇਨੇ ਕਹੀਏ, ਜੇ ਪੀਡ ਪਰਾਈ ਜਾਨੇ ਰੇ, ਪਰ ਦੁਖੇ ਉਪਕਾਰ ਕਰੇ ਤੋ ਯੇ, ਮਨ ਅਭਿਮਾਨ ਨਾ ਆਨੇ ਰੇ) ਰਾਹੀਂ ਦੇਸ਼ ਭਰ ਵਿਚ ਏਕਤਾ ਦਾ ਸੰਦੇਸ਼ ਫੈਲਾਉਣ ਵਿਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਈਟੀਵੀ ਭਾਰਤ ਨੇ 15ਵੀਂ ਸਦੀ ਦੇ ਗੁਜਰਾਤੀ ਕਵੀ ਨਰਸਿੰਘ ਮਹਿਤਾ ਦੁਆਰਾ ਰਚੇ ਭਜਨ ਨੂੰ ਆਪਣਾ ਮਾਧਿਅਮ ਚੁਣਿਆ।

ਉਨ੍ਹਾਂ ਦੀ ਕਵਿਤਾ ਵੈਸ਼ਨਵ ਦੇ ਜੀਵਨ ਅਤੇ ਆਦਰਸ਼ਾਂ ਨੂੰ ਖੂਬਸੂਰਤੀ ਨਾਲ ਦਰਸਾਉਂਦੀ ਹੈ। ਨਰਸਿਮਹਾ ਮਹਿਤਾ ਨੇ ਸੰਸਾਰਿਕ ਜੀਵਨ ਤਿਆਗ ਦਿੱਤਾ ਸੀ। ਬਾਅਦ ਵਿਚ ਉਹ ਭਗਤੀ ਅੰਦੋਲਨ ਦੀ ਪ੍ਰਮੁੱਖ ਸ਼ਕਤੀ ਬਣ ਗਏ ਸਨ। ਇਕ ਡਿਜੀਟਲ ਪਲੇਟਫਾਰਮ ਵਜੋਂ ਈਟੀਵੀ ਭਾਰਤ ਹਰ ਭਾਰਤੀ ਦੀਆਂ ਸਫਲਤਾਵਾਂ ਅਤੇ ਪ੍ਰਾਪਤੀਆਂ ਨੂੰ ਸਾਹਮਣੇ ਲੈ ਕੇ ਆਉਂਦਾ ਹੈ। ਅਸੀਂ ਨਰਸਿੰਘ ਮਹਿਤਾ ਦੀਆਂ ਰਚਨਾਵਾਂ ਵਿਚ ਆਮ ਆਦਮੀ ਦੇ ਯਤਨਾਂ ਅਤੇ ਦਾਰੂਨ ਦੀ ਸਥਿਤੀ ਨੂੰ ਪ੍ਰਮੁੱਖਤਾ ਨਾਲ ਦਰਸਾਉਣ ਵਿੱਚ ਦੂਜਿਆਂ ਤੋਂ ਬਹੁਤ ਅੱਗੇ ਹਾਂ।

Intro:Body:

Title *:

Conclusion:
Last Updated : Oct 21, 2019, 7:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.