ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ 5 ਦਿਨਾਂ ਤੋਂ ਵਾਧਾ ਹੋ ਰਿਹਾ ਹੈ ਜਿਸ ਵਿੱਚ ਬੁੱਧਵਾਰ ਨੂੰ ਬ੍ਰੇਕ ਲੱਗ ਗਿਆ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਬਣੀ ਹੋਈ ਸੀ।
ਇਸ ਤੋਂ ਇੱਕ ਦਿਨ ਪਹਿਲਾਂ ਮੰਗਲਵਾਰ ਨੂੰ ਤੇਲ ਦੀਆਂ ਕੰਪਨੀਆਂ ਨੇ ਦਿੱਲੀ, ਮੁੰਬਈ ਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ 10 ਪੈਸੇ ਜਦ ਕਿ ਕਲਕੱਤਾ ਵਿੱਚ 9 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਸੀ। ਹਾਲਾਂਕਿ ਡੀਜ਼ਲ ਦੀਆਂ ਕੀਮਤਾਂ ਵਿੱਚ 6 ਪੈਸੇ ਪ੍ਰੀਤ ਲੀਟਰ ਦਾ ਵਾਧਾ ਕੀਤਾ ਗਿਆ ਸੀ।
ਇੰਡੀਅਨ ਆਇਲ ਵੈਬਸਾਈਟ ਦੇ ਅਨੁਸਾਰ, ਦਿੱਲੀ, ਕਲਕੱਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ. 73.30 ਰੁਪਏ, 76.00 ਰੁਪਏ, 78 97 ਰੁਪਏ ਤੇ 76.18 ਰੁਪਏ ਪ੍ਰਤੀ ਲੀਟਰ 'ਤੇ ਰਹੀਆਂ। ਚਾਰਾਂ ਮਹਾਨਗਰਾਂ ਵਿੱਚ ਡੀਜ਼ਲ ਦੀਆਂ ਕੀਮਤਾਂ ਵੀ ਕ੍ਰਮਵਾਰ 65.79, 68.20 ਰੁਪਏ, 69.01 ਰੁਪਏ ਅਤੇ 69.54 ਰੁਪਏ ਪ੍ਰਤੀ ਲੀਟਰ ਰੱਖੀਆਂ ਗਈਆਂ ਹਨ।
ਕੌਮਾਂਤਰੀ ਵਾਇਦਾ ਮਾਰਕੀਟ ਇੰਟਰਕਾਂਟੀਨੈਨਟਲ ਐਕਸਚੇਂਜ 'ਤੇ ਬ੍ਰੈਂਟ ਕਰੂਡ ਦੇ ਜਨਵਰੀ ਡਲਿਵਰੀ ਸਮਝੌਤੇ ਵਿੱਚ ਬੁੱਧਵਾਰ ਨੂੰ 0.24 ਫ਼ੀਸਦੀ ਦੀ ਗਿਰਾਵਟ ਨਾਲ, ਪ੍ਰਤੀ ਬੈਰਲ 61.91 ਡਾਲਰ' ਤੇ ਕਾਰੋਬਾਰ ਚੱਲ ਰਿਹਾ ਸੀ। ਉੱਥੇ ਹੀ ਨਿਊਯਾਰਕ ਮਰਕੈਂਟਾਈਲ ਐਕਸਚੇਂਜ 'ਤੇ ਅਮਰੀਕੀ ਲਾਈਟ ਕਰੂਡ ਵੈਸਟ ਟੈਕਸਸ ਇੰਟਰਮੀਡੀਏਟ ਦਾ ਦਸੰਬਰ ਦਾ ਇਕਰਾਰਨਾਮਾ 0.12% ਦੀ ਗਿਰਾਵਟ ਦੇ ਨਾਲ 56.73 ਡਾਲਰ ਪ੍ਰਤੀ ਬੈਰਲ' ਤੇ ਰਿਹਾ।