ਨਵੀਂ ਦਿੱਲੀ: ਨਿਜ਼ਾਮੂਦੀਨ ਮਰਕਜ਼ ਤੋਂ ਕੱਢੇ ਗਏ 2 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੁਆਰੰਟੀਨ ਸੈਂਟਰ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਉੱਤਰੀ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਦੱਸਿਆ ਕਿ ਤਬਲੀਗੀ ਜਮਾਤ ਦੇ 167 ਲੋਕ ਬੀਤੇ ਦਿਨ ਰਾਤ 9 ਵਜੇ ਦੇ ਕਰੀਬ ਬੱਸਾਂ ਵਿੱਚ ਤੁਗਲਕਾਬਾਦ ਕੁਆਰੰਟੀਨ ਕੇਂਦਰ ਪਹੁੰਚੇ ਸਨ। ਜਿਨ੍ਹਾਂ ਵਿੱਚੋਂ ਕੁੱਝ ਨੂੰ ਡੀਜ਼ਲ ਸ਼ੈੱਡ ਟ੍ਰੇਨਿੰਗ ਹੌਸਟਲ ਤੇ ਬਾਕੀਆਂ ਨੂੰ ਆਰਪੀਐਫ ਬੈਰਕ ਕੁਆਰੰਟੀਨ ਕੇਂਦਰ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਲੋਕ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਪਰੇਸ਼ਾਨ ਕਰ ਰਹੇ ਹਨ, ਜੋ ਕਿ ਕੁਆਰੰਟੀਨ ਸੈਂਟਰ ਵਿੱਚ ਉਨ੍ਹਾਂ ਦਾ ਇਲਾਜ ਕਰ ਰਹੇ ਹਨ।
ਦੀਪਕ ਕੁਮਾਰ ਮੁਤਾਬਕ ਇਹ ਸਾਰੇ ਲੋਕ ਵੱਖ-ਵੱਖ ਕੇਂਦਰਾਂ ਵਿੱਚ ਥੁੱਕ ਰਹੇ ਹਨ। ਇਸ ਦੇ ਨਾਲ, ਉਹ ਡਾਕਟਰਾਂ ਅਤੇ ਕਰਮਚਾਰੀਆਂ 'ਤੇ ਥੁੱਕ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕਰਮਿਤ ਜਾਂ ਸ਼ੱਕੀ ਲੋਕਾਂ ਦੇ ਥੁੱਕਣ ਨਾਲ ਇਸ ਦੇ ਲਾਗ ਦੇ ਫੈਲਣ ਦਾ ਜੋਖਮ ਕਈ ਗੁਣਾ ਵੱਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਸਾਰੇ ਖਾਣ ਪੀਣ ਦੀਆਂ ਬੇਲੋੜੀਆਂ ਚੀਜ਼ਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੇ ਇਲਾਜ ਵਿਚ ਸ਼ਾਮਲ ਡਾਕਟਰਾਂ ਅਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਟਾਫ ਨਾਲ ਬਦਸਲੂਕੀ ਕਰ ਰਹੇ ਹਨ। ਉਹ ਸਾਰੇ ਕੁਆਰੰਟੀਨ ਸੈਂਟਰ ਵਿਚ ਥਾਂ ਤੇ ਥੁੱਕ ਰਹੇ ਹਨ।