ਮਹਾਸਮੁੰਦ : ਦੇਸ਼ ਦੀ ਨਦੀਆਂ, ਨਾਲੀਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਪਾਣੀ ਬਚਾਉਣ ਦੀ ਈਟੀਵੀ ਦੀ ਖ਼ਾਸ ਮੁਹਿੰਮ ਦਾ ਕਈ ਲੋਕਾਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ। ਇਸ ਕੜੀ ਵਿੱਚ ਮਹਾਸਮੁੰਦ ਸ਼ਹਿਰ ਦੇ ਲੋਕਾਂ ਵੀ ਜੁੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਮੁਹਿੰਮ ਨਾਲ ਲੋਕ ਜਾਗਰੂਕ ਹੋਣਗੇ ਤਾਂ ਹੀ ਉਹ ਪਾਣੀ ਬਚਾ ਸਕਣਗੇ ਅਤੇ ਨਦੀਆਂ ਨੂੰ ਸਾਫ਼ ਸੁਥਰਾ ਰੱਖ ਸਕਣਗੇ।
ਈਟੀਵੀ ਭਾਰਤ ਦੀ ਨਦੀਆਂ ਦੇ ਮੁੱਦੇ 'ਤੇ "ਨਦੀਆ ਕਿਨਾਰੇ, ਕਿਸ ਦੇ ਸਹਾਰੇ" ਨਾਂਅ ਦੀ ਖ਼ਾਸ ਮੁਹਿੰਮ ਨਾਲ ਕਈ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੀ ਜੁੜ ਰਹੀਆਂ ਹਨ। ਇਸੇ ਕੜੀ ਵਿੱਚ ਸ਼ਹਿਰ ਦੇ ਮਾਤਾ ਕਰਮਾ ਕੰਨਿਆ ਸਕੂਲ ਕਾਲੇਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕ ਸਣੇ, ਸਥਾਨਕ ਸਾਂਸਦ ਇਸ ਮੁਹਿੰਮ ਨਾਲ ਜੁੜੇ।
ਵਾਤਾਵਰਣ ਬਚਾਉਣ ਦੀ ਚੁੱਕੀ ਸੰਹੁ
ਇਸ ਮੁਹਿੰਮ ਦਾ ਸਮਰਥਨ ਕਰਦੇ ਹੋਏ ਵਿਦਿਆਰਥੀਆਂ ਸਣੇ ਅਧਿਆਪਕਾਂ ਨੇ ਵੀ ਵਾਤਾਵਰਣ ਬਚਾਉਣ ਦੀ ਸੁੰਹ ਚੁੱਕੀ। ਉਨ੍ਹਾਂ ਕਿਹਾ ਕਿ ਉਹ ਹੋਰਨਾਂ ਲੋਕਾਂ ਨੂੰ ਵਾਤਾਵਰਣ ਬਚਾਉਣ, ਨਦੀਆਂ ਸਾਫ਼ ਰੱਖਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪਲਾਸਟਿਕ ਕਚਰਾ ਨਾ ਫੈਲਾਉਣ ਲਈ ਜਾਗਰੂਕ ਕਰਣਗੇ। ਇਸ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਰੂਕ ਕਰਕੇ ਉਹ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਆਪਣਾ ਯੋਗਦਾਨ ਪਾਉਣਗੇ।
ਜਾਰੀ ਰਹੇ ਮੁਹਿੰਮ
ਮੁਹਿੰਮ ਨਾਲ ਜੁੜੇ ਲੋਕਾਂ ਨੇ ਈਟੀਵੀ ਭਾਰਤ ਦੀ ਇਸ ਮੁਹਿੰਮ ਦਾ ਖ਼ਾਸ ਸਮਰਥਨ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਜਾਗਰੂਕ ਹੋ ਸਕਣ। ਉਨ੍ਹਾਂ ਨਦੀਆਂ ਦੀ ਸੁਰੱਖਿਆ ਨੂੰ ਇੱਕ ਸ਼ਲਾਘਾ ਯੋਗ ਕੰਮ ਦੱਸਿਆ।