ਜੈਪੂਰ: ਰਾਜਸਥਾਨ ਵਿੱਚ ਜਾਰੀ ਸਿਆਸੀ ਘਮਸਾਣ ਦੇ ਵਿੱਚ ਸੂਬੇ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਕਾਂਗਰਸ ਉੱਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਦਾ ਨੁਕਸਾਨ ਰਾਜਸਥਾਨ ਦੀ ਜਨਤਾ ਨੂੰ ਭੁਗਤਣਾ ਪੈ ਰਿਹ ਹੈ।
ਉਨ੍ਹਾਂ ਕਿਹਾ ਕਿ ਇਹ ਬਦਕਿਸਤਮੀ ਹੈ ਕਿ ਕਾਂਗਰਸ ਦੇ ਆਪਸੀ ਕਲੇਸ਼ ਦਾ ਨੁਕਸਾਨ ਅੱਜ ਰਾਜਸਥਾਨ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਸੂਬੇ ਵਿੱਚ ਕੋਰੋਨਾ ਦੇ ਨਾਲ 500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਕਰੀਬ 28 ਹਜ਼ਾਰ ਲੋਕ ਕੋਰੋਨਾ ਦੀ ਪੌਜ਼ੀਟਿਵ ਹੋ ਚੁੱਕੇ ਹਨ। ਅਜਿਹੇ ਸਮੇਂ ਵਿੱਚ ਜਦੋਂ ਟਿੱਡੀ ਦਲ ਸਾਡੇ ਕਿਸਾਨਾਂ ਦੇ ਖੇਤਾਂ ਉੱਤੇ ਲਗਾਤਾਰ ਹਮਲੇ ਕਰ ਰਿਹਾ ਹੈ। ਸਾਡੀਆਂ ਮਹਿਲਾਵਾਂ ਦੇ ਖਿਲਾਫ਼ ਜੁਰਮ ਦੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ ਤੇ ਬਿਜਲੀ ਦੀ ਸਮੱਸਿਆ ਸਿਖਰਾਂ ਉੱਤੇ ਪਹੁੰਚ ਚੁੱਕੀ ਹੈ।ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਕੁਝ ਹੀ ਸਮੱਸਿਆਵਾਂ ਹਨ ਜੋ ਸਿਰਫ਼ ਮੈਂ ਦੱਸ ਰਹੀ ਹਾਂ।
ਸਾਬਕਾ ਸੀਐਮ ਨੇ ਕਿਹਾ ਕਿ ਕਾਂਗਰਸ ਭਾਜਪਾ ਅਤੇ ਪਾਰਟੀ ਲੀਡਰਾਂ ਉੱਤੇ ਹੀ ਦੋਸ਼ ਮੜਣ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਸਰਕਾਰ ਦੇ ਲਈ ਸਿਰਫ਼ ਤੇ ਸਿਰਫ਼ ਜਨਤਾ ਦਾ ਹਿੱਤ ਜ਼ਰੂਰੀ ਹੋਣਾ ਚਾਹੀਦਾ ਹੈ।
ਦੱਸ ਦਈਏ ਕਿ ਰਾਜਸਥਾਨ ਦੇ ਪਿਛਲੇ ਕਈ ਦਿਨਾਂ ਤੋਂ ਸਚਿਨ ਪਾਇਲਟ ਦੇ ਪਾਰਟੀ ਨਾਲ ਮਤਭੇਦਾਂ ਨੂੰ ਖਤਮ ਕਰਨ ਦੇ ਲਈ ਗਾਂਧੀ ਪਰਿਵਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਇਲਟ ਆਪਣੀ ਗੱਲ ਉੱਤੇ ਅੜੇ ਹੋਏ ਹਨ। ਸਚਿਨ ਪਾਇਲਟ ਸਮੇਤ ਕਾਂਗਰਸ ਦੇ 19 ਵਿਧਾਇਕਾਂ ਨੇ ਸਪੀਕਰ ਸੀਪੀ ਜੋਸ਼ੀ ਦੇ ਵੱਲੋਂ ਮਿਲੇ ਨੋਟਿਸ ਦੇ ਖਿਲਾਫ਼ ਰਾਜਸਥਾਨ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ।
ਹਾਈ ਕੋਰਟ ਵਿੱਚ ਸਚਿਨ ਪਾਇਲਟ ਵੱਲੋਂ ਵਕੀਲ ਹਰੀਸ਼ ਸਾਲਵੇ ਤੇ ਮੁਕੁਲ ਰੋਹਤਗੀ ਪੈਰਵਾਈ ਕਰ ਰਹੇ ਹਨ। ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਦੋਹਰੇ ਬੈਂਚ ਕੋਲ ਭੇਜ ਦਿੱਤਾ ਹੈ। ਸਚਿਨ ਪਾਇਲਟ ਸਮੇਤ 19 ਬਾਗੀ ਵਿਧਾਇਕਾਂ ਉੱਤੇ ਵਿਧਾਨ ਸਭਾ ਸਪੀਕਰ ਸ਼ੁਕਰਵਾਰ ਸ਼ਾਮ 5 ਵਜੇ ਤੱਕ ਕੋਈ ਕਾਰਵਾਈ ਨਹੀਂ ਕਰਨਗੇ। ਉਥੇ ਹੀ ਹਾਈ ਕੋਰਟ ਵਿੱਚ ਇੱਕ ਬੈਂਚ ਵੱਲੋਂ ਮਾਮਲੇ ਦੀ ਸੁਣਵਾਈ ਦੁਪਹਿਰ 1 ਵਜੇ ਹੋਵੇਗੀ। ਵਿਧਾਨ ਸਭਾ ਸਪੀਕਰ ਤੇ ਸਚਿਨ ਪਾਇਲਟ ਪੱਖ ਦੇ ਵਕੀਲਾਂ ਨੇ ਹਾਈ ਕੋਰਟ ਵਿੱਚ ਇੱਕ ਸਹਿਮਤ ਪੱਤਰ ਪੇਸ਼ ਕੀਤਾ ਹੈ।