ETV Bharat / bharat

ਬਜਟ ਤੋਂ ਬਾਅਦ ਠੱਗਿਆ ਮਹਿਸੂਸ ਕਰ ਰਹੇ ਨੇ ਆਮ ਲੋਕ - hike

ਬਜਟ ਪੇਸ਼ ਹੋਣ ਤੋਂ ਬਾਅਦ ਆਮ ਲੋਕ ਇਸ ਨੂੰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਮੰਨ ਰਹੇ ਹਨ। ਲੋਕਾਂ ਦੇ ਮੁਤਾਬਕ ਸਰਕਾਰ ਦੇ ਇਸ ਬਜਟ ਨੇ ਨਿਰਾਸ਼ ਕੀਤਾ ਹੈ।

ਫ਼ੋਟੋ
author img

By

Published : Jul 5, 2019, 7:07 PM IST

Updated : Jul 5, 2019, 7:14 PM IST

ਨਵੀਂ ਦਿੱਲੀ: ਦੂਜੀ ਵਾਰ ਸਰਕਾਰ ਆਉਣ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਤੇ ਦੇਸ਼ ਭਰ ਦੇ ਲੋਕਾਂ 'ਚ ਨਿਰਾਸ਼ਾ ਦਿਖਾਈ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਬਜਟ ਤੋਂ ਬਹੁਤ ਉਮੀਦਾਂ ਸੀ ਪਰ ਕੁੱਝ ਨਹੀਂ ਮਿਲਿਆ। ਸਰਕਾਰ ਨੇ ਚੋਣਾਂ ਤੋਂ ਪਹਿਲਾ ਸਭ ਤੋਂ ਵੱਡਾ ਵਾਅਦਾ ਦੇਸ਼ ਦੇ ਕਿਸਾਨਾਂ ਨਾਲ ਕੀਤਾ ਸੀ ਜਿਸ ਕਰਕੇ ਕਿਸਾਨਾਂ ਨੂੰ ਵੀ ਇਹ ਉਮੀਦ ਸੀ ਕਿ ਸਰਕਾਰ ਇਸ ਬਜਟ ਵਿੱਚ ਉਨ੍ਹਾਂ ਦੀ ਵੀ ਸਾਰ ਲਏਗੀ ਪਰ ਕਿਸਾਨਾਂ ਮੁਤਾਬਿਕ ਇਹ ਬਜਟ ਪੇਸ਼ ਕਰਕੇ ਸਰਕਾਰ ਵੱਲੋਂ ਉਨ੍ਹਾਂ ਨੂੰ ਝਟਕਾ ਦਿੱਤਾ ਗਿਆ ਹੈ।

ਬਜਟ 2019 : ਇਸ ਵਾਰ ਬ੍ਰੀਫਕੇਸ ਦੀ ਬਜਾਇ ਲਾਲ ਰੰਗ ਦੇ ਕੱਪੜੇ 'ਚ ਆਇਆ ਬਜਟ

ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਕਰਜ਼ੇ ਮੁਆਫੀ ਨੂੰ ਲੈ ਕੇ ਸਰਕਾਰ ਕੋਈ ਫ਼ੈਸਲਾ ਲਏਗੀ। ਸਰਕਾਰ ਨੇ ਬਜਟ 'ਚ ਇੱਕ ਰੁਪਏ ਡੀਜ਼ਲ ਤੇ ਇੱਕ ਰੁਪਏ ਪੈਟਰੋਲ ਮਹਿੰਗਾ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਬਜਟ 'ਚ ਕਿਹਾ ਹੈ ਕਿ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨਾ ਹੈ। ਉਹ ਜ਼ਿੰਮੇਵਾਰੀ ਸਾਡੇ 'ਤੇ ਆਉਣੀ ਹੈ ਕਿਉਂਕਿ ਕਿਸਾਨਾਂ ਨੇ ਝੋਨਾ ਲਾ ਲਿਆ ਹੈ ਤੇ ਉਸ ਤੋਂ ਬਾਅਦ ਪਰਾਲੀ ਜਲਾਈ ਜਾਵੇਗੀ ਪ੍ਰਦੂਸ਼ਣ ਦਾ ਹੱਲ ਕਿੱਥੇ ਹੋਵੇਗਾ?

ਬਜਟ 2019 'ਚ ਰੇਲਵੇ ਨੂੰ ਮਿਲੀਆਂ ਕੀ-ਕੀ ਸੌਗਾਤਾਂ

ਉਧਰ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਬੰਸਲ ਨੇ ਇਸ ਨੂੰ ਆਮ ਲੋਕਾਂ ਦੇ ਹੱਕ ਦਾ ਨਹੀਂ ਮੰਨਿਆ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ‘ਚ ਨਹੀਂ ਲਿਆਂਦਾ ਗਿਆ ਹੈ, ਜਿਸ ਨਾਲ ਤੇਲ ਵਪਾਰੀਆਂ ਨੂੰ ਝਟਕਾ ਲੱਗਾ ਹੈ।

Last Updated : Jul 5, 2019, 7:14 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.