ETV Bharat / bharat

ਪਤੰਜਲੀ ਦਾ ਦਾਅਵਾ: ਕੋਰੋਨਿਲ ਦਵਾਈ 'ਚ ਹੈ ਕੋਵਿਡ 19 ਨਾਲ ਲੜਨ ਦੀ ਸਮਰੱਥਾ

author img

By

Published : Jun 23, 2020, 11:48 AM IST

Updated : Jun 23, 2020, 12:54 PM IST

ਪਤੰਜਲੀ ਆਯੁਰਵੈਦਿਕ ਦਵਾਈਆਂ ਵੱਲੋਂ ਪਤੰਜਲੀ ਯੋਗੀਪੀਠ ਅੱਜ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਤੇ ਰੈਡਮਾਇਜਡ ਪਲੇਸਬੋ ਨਿਯੰਤਰਿਤ ਕਲੀਨਿਕਲ ਟਰਾਇਲ ਦੇ ਨਤੀਜਿਆਂ ਦਾ ਖੁਲਾਸਾ ਕਰੇਗੀ। ਪਤੰਜਲੀ ਦਾ ਦਾਅਵਾ ਹੈ ਕਿ ਆਯੁਰਵੈਦਿਕ ਡਰੱਗ ਕੋਰੋਨਿਲ ਕੋਵਿਡ -19 ਨਾਲ ਲੜਨ ਦੇ ਸਮਰੱਥ ਹੈ। ਪਤੰਜਲੀ ਦਾ ਦਾਅਵਾ: ਕੋਰੋਨਿਲ ਦਵਾਈ 'ਚ ਹੈ ਕੋਵਿਡ 19 ਨਾਲ ਲੜਨ ਦੀ ਸਮਰੱਥਾ

ਪਤੰਜਲੀ ਯੋਗੀਪੀਠ ਨੇ ਕੋਰੋਨਾ ਵਾਇਰਸ ਦੀ ਬਣਾਈ ਦਵਾਈਪਤੰਜਲੀ ਯੋਗੀਪੀਠ ਨੇ ਕੋਰੋਨਾ ਵਾਇਰਸ ਦੀ ਬਣਾਈ ਦਵਾਈ
ਪਤੰਜਲੀ ਯੋਗੀਪੀਠ ਨੇ ਕੋਰੋਨਾ ਵਾਇਰਸ ਦੀ ਬਣਾਈ ਦਵਾਈ

ਦੇਹਰਾਦੂਨ: ਵਿਸ਼ਵ-ਵਿਆਪੀ ਮਹਾਂਮਾਰੀ ਦੇ ਰੂਪ ਵਿੱਚ ਪੈਰ ਪਸਾਰ ਚੁੱਕੇ ਕੋਰੋਨਾ ਵਾਇਰਸ ਦੇ ਇਲਾਜ਼ ਲੱਭਣ ਲਈ ਅਣਗਿਣਤ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਪਤੰਜਲੀ ਯੋਗਪੀਠ ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ 'ਕੋਰੋਨਾਈਲ' ਲਾਂਚ ਕਰ ਦਿੱਤੀ ਹੈ।

ਪਤੰਜਲੀ ਆਯੁਰਵੇਦ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਤੇ ਕਰਵਾਏ ਗਏ ਨਿਯੰਤਰਣ ਕਲੀਨਿਕਲ ਟਰਾਇਲ ਦੇ ਨਤੀਜੇ ਸਕਾਰਾਤਮਕ ਸਾਹਮਣੇ ਆਏ ਹਨ ਅਤੇ ਇਹ ਪੂਰੀ ਤਰ੍ਹਾਂ ਕਲੀਨਿਕਲ ਖੋਜ ਦਾ ਅਧਾਰ ਹੈ। ਅਜਿਹੀ ਸਥਿਤੀ ਵਿੱਚ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਅੱਜ ਦੁਪਹਿਰ 1 ਵਜੇ ਇਸ ਬਾਰੇ ਪ੍ਰੈਸ ਗੱਲਬਾਤ ਕਰਨਗੇ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਪਹਿਲਾ ਦਾਅਵਾ ਪਤੰਜਲੀ ਯੋਗਪੀਠ ਨੇ ਕੀਤਾ ਹੈ। ਅਜਿਹੀ ਸਥਿਤੀ ਵਿੱਚ ਆਚਾਰੀਆ ਬਾਲਾਕ੍ਰਿਸ਼ਨ ਅੱਜ ਦੁਪਹਿਰ 1 ਵਜੇ ਹਰਿਦੁਆਰ ਵਿੱਚ ਕੋਰੋਨਾ ਦੀ ਆਯੁਰਵੈਦਿਕ ਦਵਾਈ ਕੋਰੋਨਿਲ ਨੂੰ ਲਾਂਚ ਕਰਨਗੇ। ਇਸ ਮੌਕੇ ਬਾਬਾ ਰਾਮਦੇਵ ਵੀ ਮੌਜੂਦ ਰਹਿਣਗੇ।

ਆਚਾਰੀਆ ਬਾਲਕ੍ਰਿਸ਼ਨ ਨੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ 'ਚ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ‘ਸਾਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕੋਰੋਨਾ ਦੀ ਪਹਿਲੀ ਆਯੁਰਵੈਦਿਕ ਦਵਾਈ ਕੋਰੋਨਿਲ ਦੇ ਪੂਰੇ ਵਿਗਿਆਨਕ ਦਸਤਾਵੇਜ਼ ਨਾਲ ਦੁਪਹਿਰ 1 ਵਜੇ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ।'

ਇਸ ਦੇ ਨਾਲ ਹੀ ਟਰਾਇਲ ਵਿੱਚ ਸ਼ਾਮਲ ਵਿਗਿਆਨੀਆਂ, ਖੋਜਕਰਤਾਵਾਂ ਅਤੇ ਡਾਕਟਰਾਂ ਦੀ ਟੀਮ ਵੀ ਇਸ ਮੌਕੇ ਹਾਜ਼ਰ ਹੋਵੇਗੀ। ਜਾਣਕਾਰੀ ਦੇ ਅਨੁਸਾਰ ਇਹ ਖੋਜ ਪਤੰਜਲੀ ਰਿਸਰਚ ਇੰਸਟੀਚਿਉਟ (ਪੀਆਰਆਈ), ਹਰਿਦੁਆਰ ਅਤੇ ਨੈਸ਼ਨਲ ਇੰਸਟੀਚਿਉਟ ਆਫ ਮੈਡੀਕਲ ਸਾਇੰਸ (ਨਿਮਜ਼) ਜੈਪੁਰ ਨੇ ਸਾਂਝੇ ਤੌਰ 'ਤੇ ਕੀਤੀ ਹੈ। ਜਦਕਿ, ਡਰੱਗ ਦਿਵਿਆ ਫਾਰਮੇਸੀ, ਹਰਿਦੁਆਰ ਅਤੇ ਪਤੰਜਲੀ ਆਯੁਰਵੈਦ ਲਿਮਟਿਡ, ਹਰਿਦੁਆਰ ਵੱਲੋਂ ਤਿਆਰ ਕੀਤੀ ਜਾ ਰਹੀ ਹੈ।

Last Updated : Jun 23, 2020, 12:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.