ETV Bharat / bharat

ਭਾਰਤ-ਚੀਨ ਵਿਵਾਦ ਵਿਚਾਲੇ ਪਾਕਿਸਤਾਨ ਦੀ ਭੂਮਿਕਾ

author img

By

Published : Aug 25, 2020, 9:27 AM IST

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਡ੍ਰੀਮ ਪ੍ਰੋਜੈਕਟ ਬੇਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) 'ਚ ਸ਼ਾਮਲ ਹੋਣ ਲਈ ਭਾਰਤ ਨੇ ਇਨਕਾਰ ਕਰ ਦਿੱਤਾ ਸੀ, ਇਸ ਕਾਰਨ ਚੀਨ ਭਾਰਤ ਕੋਲੋਂ ਨਾਖੁਸ਼ ਹੈ। ਚੀਨ, ਇੱਕ ਵਿਸਥਾਰਵਾਦੀ ਦੇਸ਼ ਹੋਣ ਕਰਕੇ, ਬੀਆਰਆਈ ਰਾਹੀਂ ਆਪਣੇ ਪ੍ਰਭਾਵਾਂ ਨੂੰ ਕਈ ਗੁਣਾ ਵੱਧਾ ਲਿਆ ਹੈ ਤੇ ਆਪਣੀ ਤਾਕਤ ਵਿਖਾ ਰਿਹਾ ਹੈ। ਇਸ ਦਾ ਫਾਇਦਾ ਚੁੱਕਦੇ ਹੋਏ ਭਾਰਤ ਨਾਲ ਡੂੰਘੀ ਦੁਸ਼ਮਣੀ ਰੱਖਣ ਵਾਲੇ ਪਾਕਿਸਤਾਨ ਨੇ ਵੀ ਭਾਰਤ ਦੀ ਸਰਹੱਦ 'ਤੇ ਤਣਾਅ ਪੈਦਾ ਕਰ ਦਿੱਤਾ ਹੈ। ਪੜ੍ਹੋ ਪੂਰੀ ਖ਼ਬਰ....

ਭਾਰਤ-ਚੀਨ ਵਿਵਾਦ ਵਿਚਾਲੇ ਪਾਕਿਸਤਾਨ ਦੀ ਭੂਮਿਕਾ
ਭਾਰਤ-ਚੀਨ ਵਿਵਾਦ ਵਿਚਾਲੇ ਪਾਕਿਸਤਾਨ ਦੀ ਭੂਮਿਕਾ

ਹੈਦਰਾਬਾਦ : ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨ ਨੂੰ ਇੱਕ ਮਹਾਂਸ਼ਕਤੀ ਬਣਾਉਣ ਲਈ ਉਤਸੁਕ ਹਨ। ਚੀਨ ਦੀ ਆਰਥਿਕ ਪ੍ਰਗਤੀ ਹੈਰਾਨੀਜਨਕ ਹੈ। ਹੁਣ ਦੁਨੀਆ ਦੇ ਬਹੁਤ ਸਾਰੇ ਦੇਸ਼ ਚੀਨੀ ਉਤਪਾਦਾਂ 'ਤੇ ਨਿਰਭਰ ਕਰਦੇ ਹਨ ਤੇ ਚੀਨ ਦੁਨੀਆ ਦੀਆਂ ਕਈ ਆਰਥਵਿਵਸਥਾਵਾਂ ਨੂੰ ਪਿਛੇ ਛੱਡਦੇ ਹੋਏ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਆਰਥਵਿਵਸਥਾ ਬਣ ਗਿਆ ਹੈ।

ਭਾਰਤ ਨੇ ਬੇਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਕਾਰਨ ਚੀਨ ਭਾਰਤ ਤੋਂ ਨਾਖੁਸ਼ ਹੈ। ਕਿਉਂਕਿ ਬੀਆਰਆਈ ਜੀਨਪਿੰਗ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਏਸ਼ੀਆ, ਅਫਰੀਕਾ, ਯੂਰਪ, ਮੱਧ ਪੂਰਬ ਅਤੇ ਅਮਰੀਕਾ ਤੋਂ ਹੋ ਕੇ ਲੰਘਦਾ ਹੈ। ਚੀਨ, ਇੱਕ ਵਿਸਥਾਰਵਾਦੀ ਦੇਸ਼ ਹੋਣ ਕਰਕੇ, ਬੀ.ਆਰ.ਆਈ. ਰਾਹੀਂ ਆਪਣੇ ਪ੍ਰਭਾਵਾਂ ਨੂੰ ਕਈ ਗੁਣਾ ਵਧਾ ਲਿਆ ਹੈ। ਇਨ੍ਹਾਂ ਹੀ ਨਹੀਂ ਸਗੋਂ ਉਹ ਸ਼੍ਰੀਲੰਕਾ 'ਚ ਹੰਬਨੋਟਟਾ ਬੰਦਰਗਾਹ ਅਤੇ ਪਾਕਿਸਤਾਨ 'ਚ ਗਵਾਦਰ ਬੰਦਰਗਾਹ ਵੀ ਇਸਤੇਮਾਲ ਕਰ ਸਕਦਾ ਹੈ।

ਅਮਰੀਕਾ ਨਾਲ ਬਣ ਰਹੇ ਚੰਗੇ ਰਿਸ਼ਤੇ

ਬੀਆਰਆਈ ਤੋਂ ਇਲਾਵਾ, ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਪ੍ਰਮੁੱਖ ਸੰਸਦ ਮੈਂਬਰ ਮਈ 'ਚ ਤਾਇਵਾਨ ਦੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ 'ਚ ਵਰਚੁਅਲ ਤੌਰ 'ਤੇ ਸ਼ਾਮਲ ਹੋਏ ਸਨ। ਜੂਨ 'ਚ, ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਜੀ -7 ਸੰਮੇਲਨ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇੱਕ ਟੈਲੀਫੋਨ ਚਰਚਾ ਦੌਰਾਨ ਟਰੰਪ ਨੇ ਭਾਰਤ-ਚੀਨ ਸੰਘਰਸ਼ ਬਾਰੇ ਵੀ ਗੱਲਬਾਤ ਕੀਤੀ। ਫੇਰ, ਜੂਨ 'ਚ, ਮੋਦੀ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨਾਲ ਇਕ ਵਰਚੁਅਲ ਸੰਮੇਲਨ ਕੀਤਾ। ਚੀਨ ਤੇ ਆਸਟ੍ਰੇਲੀਆ ਵਿਚਾਲੇ ਸਬੰਧ ਤਣਾਅਪੂਰਨ ਹਨ, ਕਿਉਂਕਿ ਆਸਟ੍ਰੇਲੀਆ ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ। ਚੀਨ ਨੂੰ ਅਹਿਸਾਸ ਹੋਇਆ ਕਿ ਭਾਰਤ ਹੌਲੀ-ਹੌਲੀ ਹੀ ਸਹੀ ਪਰ ਸਥਿਰਤਾ ਨਾਲ ਅਮਰੀਕਾ ਵੱਲ ਵਧ ਰਿਹਾ ਹੈ।

ਚੀਨ ਦਿਖਾ ਰਿਹਾ ਆਪਣੀ ਤਾਕਤ

ਚੀਨ ਨੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕਰਨ ਮਗਰੋਂ ਆਪਣੀ ਫੌਜ ਦੀ ਤਾਕਤ ਨੂੰ ਵੀ ਵਿਖਾਉਣਾ ਚਾਹੁੰਦਾ ਹੈ। ਇਸ ਲਈ ਦੱਖਣੀ ਚੀਨ ਸਾਗਰ 'ਚ ਆਪਣੀ ਤਾਕਤ ਦਿਖਾਉਣ ਤੋਂ ਇਲਾਵਾ ਤਾਈਵਾਨ, ਵੀਅਤਨਾਮ ਅਤੇ ਜਾਪਾਨ ਨੂੰ ਧਮਕੀ ਦਿੱਤੀ। ਭਾਰਤ ਦਾ ਅਪਮਾਨ ਕਰਨ ਦੇ ਇਰਾਦੇ ਨਾਲ ਭਾਰਤੀ ਖ਼ੇਤਰ 'ਚ ਦਾਖਲ ਹੋ ਗਿਆ ਅਤੇ ਕੁਝ ਇਲਾਕਿਆਂ 'ਚ ਕਬਜ਼ਾ ਕਰ ਲਿਆ। ਪੀਐਲਏ ਬਲਾਂ ਨੇ ਗਲਵਾਨ ਘਾਟੀ 'ਚ ਘਿਰਾਓ ਕੀਤਾ। ਕਈ ਕਮਾਂਡਰ ਪੱਧਰੀ ਬੈਠਕਾਂ ਤੇ ਅਜੀਤ ਡੋਭਾਲ ਦੇ ਪੱਧਰ ਤੋਂ ਆਪਣੇ ਚੀਨੀ ਹਮਰੁਤਬਾ ਕਮਾਂਡਰਾਂ ਨਾਲ ਕਈ ਚਰਚਾਵਾਂ ਮਗਰੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ ਫੈਸਲਾ ਲਿਆ। ਇਸ ਫੈਸਲੇ ਦੇ ਮੁਤਾਬਕ ਦੋਵੇਂ ਦੇਸ਼ ਦੀਆਂ ਫੌਜਾਂ ਆਪਣੇ ਜੱਦੀ ਸਥਾਨਾਂ ਤੋਂ ਪਿੱਛੇ ਹੱਟ ਜਾਣਗੀਆਂ। ਚੀਨੀ ਫੌਜ ਕੁਝ ਖੇਤਰਾਂ 'ਚ ਪਿੱਛੇ ਹੱਟ ਗਈ, ਪਰ ਫੌਜੀ ਇਕੱਠ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਚੀਨ ਨੇ ਕੁਝ ਇਲਾਕਿਆਂ ਨੂੰ ਕੰਟਰੋਲ ਕੀਤਾ ਜਿਥੇ ਭਾਰਤੀ ਫੌਜ ਗਸ਼ਤ ਕਰਦੀ ਸੀ।

ਪਾਕਿਸਤਾਨ ਨੇ ਕੀਤੀ ਘੁਸਪੈਠ ਦੀ ਕੋਸ਼ਿਸ਼

ਇਸ ਵਿਚਾਲੇ ਭਾਰਤ ਨਾਲ ਡੂੱਘੀ ਦੁਸ਼ਮਨੀ ਰੱਖਣ ਵਾਲੇ ਪਾਕਿਸਤਾਨ ਨੇ ਵੀ ਭਾਰਤ ਦੀ ਸਰਹੱਦ 'ਤੇ ਤਣਾਅ ਪੈਦਾ ਕਰ ਦਿੱਤਾ ਹੈ। ਪਾਕਿਸਤਾਨ ਨੇ ਕਈ ਥਾਵਾਂ ਉੱਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਭਾਰੀ ਹਥਿਆਰਾਂ ਦਾ ਵੀ ਇਸਤੇਮਾਲ ਕੀਤਾ। ਦੱਸਣਯੋਗ ਹੈ ਕਿ ਪਾਕਿਸਤਾਨ ਚੀਨ ਦੇ ਕਈ ਅਹਿਸਾਨਾਂ ਦਾ ਲਾਭ ਚੁੱਕਦਾ ਹੈ। ਇਸੇ ਸਾਲ ਜੂਨ 'ਚ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਇੱਕ ਪਾਕਿਸਤਾਨੀ ਡ੍ਰੋਨ ਨੂੰ ਖ਼ਤਮ ਕਰ ਦਿੱਤਾ। ਇਹ ਡ੍ਰੋਨ ਇੰਟਰ ਸਰਵਸੀਜ਼ ਇੰਟੈਲੀਜੈਂਸ (ਆਈਐਸਐਈ) ਦੇ ਸਮਰਥਕ ਅੱਤਵਾਦੀਆਂ ਲਈ ਹਥਿਆਰ ਤੇ ਗੋਲਾਬਾਰੂਦ ਲੈ ਜਾ ਰਿਹਾ ਸੀ। ਖ਼ਬਰਾਂ ਦੇ ਮੁਤਾਬਕ, ਜੂਨ ਵਿੱਚ ਕਰੀਬ 150 ਵਾਰ ਜੰਗਬੰਦੀ ਦੀ ਉਲੰਘਣਾ ਹੋਈ ਹੈ। ਪਾਕਿਸਤਾਨ ਨੇ ਭਾਰੀ ਗੋਲਾਬਾਰੀ ਦੀ ਆੜ 'ਚ ਅੱਤਵਾਦੀਆਂ ਨੂੰ ਘੁਸਪੈਠ ਕਰਵਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ।

ਇਸ ਵਿਚਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 4 ਅਗਸਤ2020 ਨੂੰ ਪਕਿਸਤਾਨ ਦਾ ਇੱਕ ਨਵਾਂ ਰਾਜਨੀਤਕ ਨਕਸ਼ਾ ਜਾਰੀ ਕੀਤਾ। ਇਸ 'ਚ ਪਾਕਿਸਤਾਨ ਦੇ ਹਿੱਸੇ ਦੇ ਤੌਰ 'ਤੇ ਜੰਮੂ ਕਸ਼ਮੀਰ ਤੇ ਗੁਜਰਾਤ ਦੇ ਜੂਨਾਗਫ਼ ਨੂੰ ਵਿਖਾਇਆ ਗਿਆ। ਇਮਰਾਨ ਖ਼ਾਨ ਨੇ ਇਸ ਦੇ ਲਈ 4 ਅਗਸਤ ਨੂੰ ਇਸ ਲਈ ਚੁਣਿਆ, ਕਿਉਂਕਿ ਇਹ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਦੀ ਪਹਿਲੀ ਸਾਲਗਿਰਹ ਤੋਂ ਇੱਕ ਦਿਨ ਪਹਿਲੇ ਦਾ ਸਮਾਂ ਸੀ। ਧਾਰਾ 370 ਹਟਾਏ ਜਾਣ ਨਾਲ ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਖ਼ਤਮ ਹੋ ਗਈ ਹੈ ਤੇ ਇਹ ਲੱਦਾਖ ਤੇ ਜੰਮੂ ਕਸ਼ਮੀਰ 'ਚ ਵੰਡਿਆ ਗਿਆ ਹੈ। ਦੋਹਾਂ 'ਚ ਸਿੱਧੇ ਤੌਰ 'ਤੇ ਕੇਂਦਰ ਸਰਕਾਰ ਦਾ ਸ਼ਾਸਨ ਹੈ।

ਪਾਕਿਸਤਾਨ ਨੇ ਜਾਰੀ ਕੀਤਾ ਨਵਾਂ ਨਕਸ਼ਾ

ਇਮਰਾਨ ਖ਼ਾਨ ਸਰਕਾਰ ਨੇ ਪਾਕਿਸਤਾਨ ਦੀ ਜਨਤਾ ਨੂੰ ਸੰਤੁਸ਼ਟ ਕਰਨ ਲਈ ਇੱਕ ਨਕਸ਼ਾ ਜਾਰੀ ਕੀਤਾ ਹੈ। ਪਾਕਿਸਤਾਨ ਦੀ ਜਨਤਾ ਮੌਜੂਦਾ ਸਰਕਾਰ ਦੀ ਬਹੁਤ ਆਲੋਚਨਾ ਕਰ ਰਹੀ ਸੀ, ਕਿਉਂਕਿ ਉਥੇ ਦੀ ਸਰਕਾਰ ਧਾਰਾ 370 ਨੂੰ ਰੱਦ ਕਰਨ ਵੇਲੇ ਭਾਰਤ ਵਿਰੁੱਧ ਕੋਈ ਸਖ਼ਤ ਕਾਰਵਾਈ ਕਰਨ 'ਚ ਅਸਫਲ ਰਹੀ ਸੀ। ਇਸਲਾਮਾਬਾਦ ਨੇ ਅਨੁਮਾਨ ਲਗਾਇਆ ਕਿ ਭਾਰਤ ਦੀ ਧਾਰਾ 370 ਨੂੰ ਰੱਦ ਕਰਨ ਦੀ ਕਾਰਵਾਈ ਦਾ ਸਹੀ ਜਵਾਬ ਮੌਜੂਦਾ ਰਾਜਨੀਤੀ ਨਕਸ਼ਾ ਹੈ। ਇਮਰਾਨ ਖ਼ਾਨ ਨੇ ਇਹ ਵੀ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਮੰਜੂਰ ਕੀਤਾ ਗਿਆ ਨਵਾਂ ਨਕਸ਼ਾ ਸਕੂਲ ਪਾਠਕ੍ਰਮ ਦਾ ਹਿੱਸਾ ਹੋਵੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਨਵੇਂ ਨਕਸ਼ੇ ਦੇ ਮੁੱਦੇ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ‘ਬੇਮਿਸਾਲ ਕਦਮ’ ਕਰਾਰ ਦਿੱਤਾ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਬਿਆਨ 'ਚ ਕਿਹਾ ਗਿਆ ਹੈ ਕਿ ਜੋ ਭਾਰਤ ਦੇ ਗੁਜਰਾਤ ਸੂਬੇ ਅਤੇ ਸਾਡੇ ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਨਹੀਂ ਹਨ ਦੇ ਖ਼ੇਤਰੀ ਦਾਅਵੇ, ਇੱਕ ਰਾਜਨੀਤਿਕ ਮੂਰਖਤਾ ਹੈ, ਹਾਸੋਹੀਣੇ ਦਾਅਵਿਆਂ ਦੀ ਨਾ ਤਾਂ ਕਨੂੰਨੀ ਜਾਇਜ਼ਤਾ ਹੈ ਅਤੇ ਨਾ ਹੀ ਅੰਤਰਰਾਸ਼ਟਰੀ ਭਰੋਸਾ।

ਪਾਕਿਸਤਾਨ 5 ਅਗਸਤ ਤੇ ਉਸ ਤੋਂ ਬਾਅਦ ਕਸ਼ਮੀਰ 'ਚ ਕੁੱਝ ਵੱਡੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣਾ ਚਾਹੁੰਦਾ ਸੀ, ਪਰ ਉਹ ਅਜਿਹਾ ਕਰਨ 'ਚ ਅਸਫਲ ਰਿਹਾ। ਕਿਉਂਕਿ ਭਾਰਤੀ ਸੁਰੱਖਿਆ ਬਲਾਂ ਨੇ ਜੈੱਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ, ਅੰਸਾਰੀ ਗਜਾਵਤੂਲ ਅਤੇ ਹਿਜ਼ਬੁਲ ਮੁਜਾਹਿਦੀਨ ਦੇ ਚੋਟੀ ਦੇ ਕਮਾਂਡਰਾਂ ਸਣੇ ਆਪ੍ਰੇਸ਼ਨ 'ਆਲ-ਆਉਟ' ਅਤੇ 'ਕੋਰਡਨ ਐਂਡ ਸਰਚ' ਅਭਿਆਨ ਦੇ ਤਹਿਤ ਵੱਡੀ ਗਿਣਤੀ 'ਚ ਅੱਤਵਾਦੀਆਂ ਨੂੰ ਮਾਰ ਮੁਕਾਇਆ। ਰਿਪੋਰਟ ਦੇ ਮੁਤਾਬਕ, ਆਈਐਸਆਈ ਦੇ ਸਿਖਲਾਈ ਪ੍ਰਾਪਤ 300 ਅੱਤਵਾਦੀ ਭਾਰਤ-ਪਾਕਿਸਤਾਨ ਸਰਹੱਦ 'ਤੇ ਘੁਸਪੈਠ ਦਾ ਇੰਤਜ਼ਾਰ ਕਰ ਰਹੇ ਹਨ, ਹਾਲਾਂਕਿ ਉਹ ਭਾਰਤੀ ਸੁਰੱਖਿਆ ਬਲਾਂ ਦੀ ਸਖ਼ਤ ਨਿਗਰਾਨੀ ਕਾਰਨ ਘੁਸਪੈਠ ਕਰਨ 'ਚ ਨਾਕਾਮਯਾਬ ਰਹੇ।

ਪਾਕਿਸਤਾਨ ਨੇ ਭਾਰਤ ਦੇ ਖਿਲਾਫ ਨਕਸ਼ਾ ਜਾਰੀ ਕਰਕੇ ਚੀਨ ਨੂੰ ਖੁਸ਼ ਕਰ ਦਿੱਤਾ। ਕਿਉਂਕਿ ਭਾਰਤ ਤੇ ਚੀਨ ਦੋਹਾਂ ਦੀਆਂ ਫੌਜਾਂ ਸਰਹੱਦਾਂ ‘ਤੇ ਟਕਰਾਅ ਦੀ ਸਥਿਤੀ 'ਚ ਹਨ। 15-16 ਜੁਲਾਈ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ 'ਚ ਝੜਪ ਹੋਈ। ਇਸ 'ਚ ਇੱਕ ਕਰਨਲ ਸਣੇ 20 ਭਾਰਤੀ ਜਵਾਨ ਸ਼ਹੀਦ ਹੋਏ। ਹਾਲਾਂਕਿ ਚੀਨ ਨੇ ਇਹ ਅੰਕੜੇ ਜ਼ਾਹਰ ਨਹੀਂ ਕੀਤੇ, ਪਰ ਸੂਤਰਾਂ ਦੇ ਮੁਤਾਬਕ ਪੀਐਲਏ ਨੇ ਇੱਕ ਅਧਿਕਾਰੀ ਸਣੇ 40 ਤੋਂ ਵੱਧ ਸੈਨਿਕ ਗੁਆ ਦਿੱਤੇ।

ਪਾਕਿਸਤਾਨ ਨੇ ਨੇਪਾਲ ਦੀ ਹੀ ਨਕਲ ਕੀਤੀ। ਕਿਉਂਕਿ ਨੇਪਾਲ ਨੇ ਚੀਨ ਦੇ ਇਸ਼ਾਰੇ 'ਤੇ ਇੱਕ ਨਕਸ਼ਾ ਜਾਰੀ ਕੀਤਾ, ਜਿਸ 'ਚ ਭਾਰਤੀ ਲੀਮਪਿਆਧੁਰਾ, ਲਿਪੁਲੇਕ ਅਤੇ ਕਾਲਾਪਾਨੀ ਨੂੰ ਨੇਪਾਲ ਦਾ ਹਿੱਸਾ ਦਿਖਾਇਆ ਗਿਆ ਸੀ। ਇਸਲਾਮਾਬਾਦ ਨੇ ਨਕਸ਼ੇ 'ਚ ਸ਼ੈਕਸਗਾਮ ਵੈਲੀ ਅਤੇ ਅਕਸਾਈ ਚਿਨ ਨਹੀਂ ਹੈ, ਕਿਉਂਕਿ ਇਹ ਖ਼ੇਤਰ ਚੀਨੀ ਕਬਜ਼ੇ ਹੇਠ ਹਨ।

ਇਸਲਾਮਾਬਾਦ ਨੂੰ ਹਾਲਾਂਕਿ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਸਾਊਦੀ ਅਰਬ, ਯੂਏਈ, ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਅਤੇ ਚੀਨ ਦੇ ਕਰਜ਼ੇ ਦੀ ਮਦਦ ਉੱਤੇ ਚੱਲ ਰਿਹਾ ਹੈ। ਆਈਐਮਐਫ ਤੋਂ ਮਨਜ਼ੂਰ ਕਰਜ਼ਾ ਮੁਸੀਬਤ ਵਿੱਚ ਹੈ, ਕਿਉਂਕਿ ਆਈਐਮਐਫ ਦੀ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਗ੍ਰੇ ਸੂਚੀ 'ਚ ਹੈ ਅਤੇ ਉਹ ਇਸ ਨੂੰ " ਬਲੈਕ ਲਿਸਟ " ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਤੱਕ ਕਿ ਪਾਕਿਸਤਾਨ ਅੱਤਵਾਦੀ ਸੰਗਠਨਾਂ ਦੀ ਸਹਾਇਤਾ ਅਤੇ ਰੋਕ ਲਗਾਉਣ ਨੂੰ ਯਕੀਨੀ ਨਹੀਂ ਬਣਾਉਂਦਾ।

ਚੀਨ ਕਰ ਸਕਦਾ ਹੈ ਕਬਜ਼ਾ

ਚੀਨ ਵਿਸਥਾਰਵਾਦੀ ਦੇਸ਼ ਹੈ। ਜੇਕਰ ਪਾਕਿਸਤਾਨ ਕਰਜ਼ਾ ਮੋੜਨ ਵਿਚ ਅਸਫਲ ਰਹਿੰਦਾ ਹੈ, ਤਾਂ ਚੀਨ ਉਸ ਦੀ ਅਚੱਲ ਸੰਪਤੀਆਂ 'ਤੇ ਕਬਜ਼ਾ ਕਰ ਸਕਦਾ ਹੈ। ਇਸ ਵਿੱਚ ਗਵਾਦਰ ਪੋਰਟ, ਬਲੋਚਿਸਤਾਨ ਦੇ ਖਣਿਜ ਸਰੋਤ ਅਤੇ ਗਿਲਗਿਤ ਅਤੇ ਬਾਲਟਿਸਤਾਨ ਦੀ ਕਾਸ਼ਤ ਯੋਗ ਜ਼ਮੀਨ ਸ਼ਾਮਲ ਹੋ ਸਕਦੀ ਹੈ।

ਭਾਰਤ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ 'ਚ ਚੀਨ ਅਸਫਲ ਹੋ ਗਿਆ ਅਤੇ ਦਿੱਲੀ ਨੇ ਸਪੱਸ਼ਟ ਕਰ ਦਿੱਤਾ ਕਿ ਬੀਜਿੰਗ ਨੂੰ ਅਪ੍ਰੈਲ 2020 ਦੀ ਆਪਣੇ ਪਹਿਲਾ ਵਾਲੀ ਸਥਿਤੀ 'ਚ ਵਾਪਸ ਆਉਣਾ ਪਏਗਾ। ਭਾਰਤ ਨੇ ਨਾ ਮਹਿਜ਼ ਆਪਣੀ ਫੌਜ ਨੂੰ ਤਾਇਨਾਤ ਕੀਤਾ, ਬਲਕਿ ਅੱਗੇ ਦੇ ਖੇਤਰਾਂ 'ਚ ਹਵਾਈ ਫੌਜ ਦੇ ਜਹਾਜ਼ ਵੀ ਤਾਇਨਾਤ ਕੀਤੇ ਗਏ। ਭਾਰਤ ਦੀ ਅਪੀਲ 'ਤੇ ਫ੍ਰਾਂਸ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ ਪੰਜ ਰਾਫੇਲ ਲੜਾਕੂ ਜਹਾਜ਼ਾਂ ਦੀ ਡਿਲਵਰੀ ਦੇ ਦਿੱਤੀ। ਸੰਯੁਕਤ ਰਾਜ, ਵੀਅਤਨਾਮ, ਜਾਪਾਨ, ਆਸਟ੍ਰੇਲੀਆ, ਯੂਕੇ ਅਤੇ ਤਾਈਵਾਨ ਸਣੇ ਕਈ ਦੇਸ਼ਾਂ ਨੇ ਭਾਰਤ ਨੂੰ ਆਪਣਾ ਸਮਰਥਨ ਦਿੱਤਾ ਹੈ। ਇਸ ਲਈ ਚੀਨ ਪੂਰੀ ਤਰ੍ਹਾਂ ਵਾਪਸ ਜਾਣ ਤੋਂ ਪਹਿਲਾਂ ਕੁਝ ਹੋਰ ਸਮਾਂ ਲੈ ਸਕਦਾ ਹੈ, ਪਰ ਹੱਟ ਜਾਵੇਗਾ। ਵਿਸ਼ਲੇਸ਼ਕ ਇਹ ਵੀ ਦਾਅਵਾ ਕਰਦੇ ਹਨ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੇਸ਼ ਵਿਚ ਭਾਰੀ ਅਸੰਤੁਸ਼ਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਦਾ ਧਿਆਨ ਰੋਜ਼ ਦੀਆਂ ਮੁਸ਼ਕਲਾਂ ਤੋਂ ਹਟਾਉਣ ਲਈ ਭਾਰਤ 'ਤੇ ਹਮਲਾ ਕੀਤਾ।

ਚੀਨ ਨਿਰਣਾਇਕ ਯੁੱਧ 'ਤੇ ਨਹੀਂ ਜਾਵੇਗਾ

ਸ਼ੁਰੂਆਤ 'ਚ ਇਮਰਾਨ ਖ਼ਾਨ ਨੇ ਸੋਚਿਆ ਕਿ ਭਾਰਤ ਚੀਨ ਦੇ ਅਧੀਨ ਹੋ ਜਾਵੇਗਾ ਤੇ ਉਨ੍ਹਾਂ ਨੂੰ ਘਰੇਲੂ ਸਮਰਥਨ ਮਿਲੇਗਾ, ਪਰ ਚੀਨ ਅਤੇ ਪਾਕਿਸਤਾਨ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਨੂੰ ਸਮਰਥਨ ਮਿਲਣ ਦੀ ਉਮੀਂਦ ਨਹੀਂ ਸੀ। ਹੁਣ ਲਗਭਾਗ ਇਹ ਤੈਅ ਹੋ ਗਿਆ ਹੈ ਕਿ ਚੀਨ ਨਿਰਾਣਾਇਕ ਯੁੱਧ ਲਈ ਨਹੀਂ ਜਾਵੇਗਾ। ਚੀਨ ਤੇ ਭਾਰਤ ਦੋਵੇਂ ਆਪਣੀਆਂ ਤਾਕਤਾਂ ਵਾਪਸ ਲੈ ਲੈਣਗੇ।

ਜਦੋਂ ਧਾਰਾ 370 ਖਤਮ ਕੀਤੀ ਗਈ ਤਾਂ ਪਾਕਿਸਤਾਨ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਨੂੰ ਬਦਨਾਮ ਕਰਨ 'ਚ ਅਸਫਲ ਰਿਹਾ। ਇਸ ਲਈ ਇਸਲਾਮਾਬਾਦ ਨੂੰ ਦੇਸ਼ 'ਚ ਅੰਦਰੂਨੀ ਅਸਹਿਮਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਨਾਲ, ਭਾਰਤ ਅਤੇ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਧਿਆਨ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਬਲੋਚਿਸਤਾਨ 'ਚ ਕਈ ਵੱਖਵਾਦੀ ਸੰਗਠਨ ਹਨ ਅਤੇ ਹਾਲ ਹੀ 'ਚ ਬਲੋਚ ਅਤੇ ਸਿੰਧੀ ਰਾਸ਼ਟਰਵਾਦੀ ਆਪਸ ਵਿੱਚ ਮਿਲ ਗਏ ਹਨ। ਇਸ ਲਈ ਪਾਕਿਸਤਾਨ ਨੂੰ ਭਾਰਤ ਵਿਰੁੱਧ ਚੀਨ ਦੀ ਹਮਾਇਤ ਕਰਨ ਦੀ ਬਜਾਏ ਆਪਣੀ ਆਰਥਿਕ ਅਤੇ ਅਮਨ-ਕਾਨੂੰਨ ਦੀ ਸਥਿਤੀ 'ਚ ਸੁਧਾਰ ਕਰਨਾ ਚਾਹੀਦਾ ਹੈ।

(ਜੈ ਕੁਮਾਰ ਵਰਮਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.