ETV Bharat / bharat

ਸਮਝੌਤਾ ਐਕਸਪ੍ਰੈਸ: ਡਰਾਇਵਰ ਭੇਜੋ ਤੇ ਆਪਣੀ ਗੱਡੀ ਲੈ ਜਾਓ: ਪਾਕਿ

ਪਾਕਿਸਤਾਨ ਸਰਕਾਰ ਵੱਲੋਂ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸਰਕਾਰ ਸਾਫ ਸਬਦਾਂ ਵਿੱਚ ਕਿਹਾ ਹੈ ਰਿ ਭਾਰਤ ਤੋਂ ਡਿਪਲੋਮੈਟਿਕ ਰਿਸ਼ਤਿਆਂ ਨੂੰ ਤੋੜਿਆ ਜਾ ਰਿਹਾ ਹੈ। ਪਾਕਿਸਤਾਨ ਰੇਲ ਮੰਤਰਾਲੇ ਨੇ ਭਾਰਤੀ ਰੇਲ ਨੂੰ ਸੁਨੇਹਾ ਭੇਜ ਰੇਲ ਗੱਡੀ ਵਾਪਸ ਲੈ ਜਾਣ ਨੂੰ ਕਿਹਾ ਗਿਆ ਹੈ।

ਫ਼ੋਟੋ
author img

By

Published : Aug 8, 2019, 2:24 PM IST

Updated : Aug 8, 2019, 5:37 PM IST

ਅੰਮ੍ਰਿਤਸਰ: ਭਾਰਤ ਵੱਲੋਂ ਕਸ਼ਮੀਰ ਤੇ ਧਾਰਾ 370 'ਤੇ ਲਏ ਗਏ ਫ਼ੈਸਲੇ ਤੋਂ ਬਾਅਦ ਹੀ ਪਾਕਿਸਤਾਨ ਨਰਾਜ ਨਜ਼ਰ ਆ ਰਿਹਾ ਹੈ। ਭਾਰਤ ਨਾਲ ਡਿਪਲੋਮੈਟਿਕ ਰਿਸ਼ਤਿਆਂ ਨੂੰ ਤੋੜਨ ਮਗਰੋਂ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਹੈ। ਪਾਕਿਸਤਾਨ ਨੇ ਭਾਰਤ ਨੂੰ ਸੁਨੇਹਾ ਭੇਜ ਕਿਹਾ ਹੈ ਕਿ ਭਾਰਤ ਆਪਣਾ ਰੇਲ ਡਰਾਇਵਰ ਭੇਜੋ ਤੇ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈਸ ਵਾਪਸ ਲੈ ਜਾਓ।

  • Pakistan Railways Minister Sheikh Rashid Ahmed: In a decision by the Railways Ministry, Samjhauta Express services have been permanently stopped. It used to ply twice a week. The people who had already purchased their tickets can get their money reimbursed from Lahore DS office. pic.twitter.com/ZVNOTEsQRZ

    — ANI (@ANI) August 8, 2019 " class="align-text-top noRightClick twitterSection" data=" ">

ਪਾਕਿ ਨੇ ਕੀ ਭੇਜਿਆ ਹੈ ਸੁਨੇਹਾ?

ਪਾਕਿਸਤਾਨ ਨੇ ਆਪਣੇ ਰੇਲ ਡਰਾਈਵਰ ਤੇ ਗਾਰਡ ਨੂੰ ਸਮਝੌਤਾ ਐਕਸਪ੍ਰੈਸ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਸਬੰਧ ਵਿੱਚ ਅਟਾਰੀ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਰਵਿੰਦ ਕੁਮਾਰ ਗੁਪਤਾ ਨੇ ਦੱਸਿਆ ਕਿ ਅੱਜ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈਸ ਨੇ ਭਾਰਤ ਆਉਣਾ ਸੀ ਪਰ ਇਸ ਸਬੰਧ ਵਿੱਚ ਪਾਕਿਸਤਾਨ ਵੱਲੋਂ ਇੱਕ ਸੁਨੇਹਾ ਭੇਜਿਆ ਗਿਆ ਹੈ ਕਿ ਭਾਰਤੀ ਰੇਲਵੇ ਆਪਣੇ ਡਰਾਇਵਰ ਅਤੇ ਗਾਰਡ ਭੇਜੇ ਤੇ ਸਮਝੌਤਾ ਐਕਸਪ੍ਰੈਸ ਵਾਪਸ ਲੈ ਜਾਓ।

  • مودی کی سیاست لال چوک سری نگر میں ختم ہوگی،
    جب تک میں وزیر ریلوے ہوں سمجھوتا ایکسپریس نہیں چل سکتی،

    — Sheikh Rashid Ahmad (@ShkhRasheed) August 8, 2019 " class="align-text-top noRightClick twitterSection" data=" ">

ਹੁਣ ਭਾਰਤੀ ਰੇਲ ਕੀ ਕਰੇਗੀ?

ਸੁਪਰਡੈਂਟ ਮੁਤਾਬਕ ਪਾਕਿਸਤਾਨੀ ਰੇਲਵੇ ਨੇ ਸੁਰੱਖਿਆ ਕਾਰਨਾਂ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ। ਅਰਵਿੰਦ ਕੁਮਾਰ ਦੱਸਿਆ ਕਿ ਰੇਲ ਗੱਡੀ ਨੂੰ ਲੈਣ ਲਈ ਉਹ ਭਾਰਤੀ ਰੇਲਵੇ ਡਰਾਇਵਰ ਅਤੇ ਗਾਰਡ ਜਾਣਗੇ ਜਿਨ੍ਹਾਂ ਦੇ ਵੀਜ਼ੇ ਹਨ।

ਹਾਲਾਂਕਿ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਸਮਝੌਤਾ ਐਕਸਪ੍ਰੈਸ ਸੇਵਾਵਾਂ ਨੂੰ ਮੁਅੱਤਲ ਕੀਤੀ ਗਿਆ ਹੈ। ਸੁਪਰਡੈਂਟ ਮੁਤਾਬਕ ਮੌਜੂਦਾ ਸਮੇਂ 'ਤੇ ਰੇਲ ਗੱਡੀ ਵਾਹਗਾ ਸਰਹੱਦ ‘ਤੇ ਖੜ੍ਹੀ ਹੈ, ਜਿੱਥੇ ਚਾਲਕ ਤੇ ਗਾਰਡ ਨਾ ਹੋਣ ਕਾਰਨ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ।

ਵੀਡੀਓ

ਸਮਝੌਤਾ ਐਕਸਪ੍ਰੈਸ ਰੱਦ ਕਰਨ ਦੇ ਕੀ ਹੋ ਸਕਦੇ ਹਨ ਕਾਰਨ?

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਧਾਰਾ 370 ਵਾਲੇ ਫ਼ੈਸਲੇ ਨੂੰ ਲੈ ਕੇ ਪਾਕਿਸਤਾਨ ਘਬਰਾ ਗਿਆ ਹੈ। ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਇਮਰਾਨ ਖ਼ਾਨ ਇਸ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਬੀਤੇ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਨਾਲ ਕਈ ਮੀਟਿੰਗਾਂ ਵੀ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਪਾਕਿਸਤਾਨ ਨੇ ਭਾਰਤ ਨਾਲ ਆਪਣੇ ਕੂਟਨੀਤਕ ਸਬੰਧਾਂ ਨੂੰ ਤੋੜਣ ਦਾ ਫ਼ੈਸਲਾ ਕੀਤਾ। ਪਾਕਿਸਤਾਨ ਨੇ ਕਿਹਾ ਕਿ ਉਹ ਕਸ਼ਮੀਰ ਬਾਰੇ ਭਾਰਤ ਦੇ ਤਾਜ਼ਾ ਫ਼ੈਸਲੇ ਸਬੰਧੀ ਯੂਐਨ ਕੋਲ ਮੁੱਦਾ ਚੁੱਕੇਗਾ।

ਜ਼ਿਕਰਯੋਗ ਹੈ ਕਿ ਹਾਲਹੀ ਵਿੱਚ ਸਮਝੋਤਾ ਐਕਸਪ੍ਰੈਸ ਦੇ ਬਾਹਰੋ 3 ਕਿਲੋਂ 45 ਗ੍ਰਾਮ ਹੈਰੋਇਨ ਸਮੇਤ 2 ਪਾਕਿ ਸਿੱਮ ਵੀ ਬਰਾਮਦ ਹੋਇਆ ਸਨ। ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧ ਵੀ ਖ਼ਤਮ ਕਰ ਲਏ ਹਨ। ਪਾਕਿਸਤਾਨ ਨੇ ਮੁੜ ਤੋਂ ਏਅਰ ਸਪੇਸ ਬੰਦ ਕਰਨ ਦਾ ਫੈਸਲਾ ਲਿਆ ਹੈ। ਪਾਕਿਸਤਾਨ ਨੇ ਭਾਰਤੀ ਫਿਲਮਾਂ 'ਤੇ ਵੀ ਰੋਕ ਲਗਾ ਦਿੱਤੀ ਹੈ।

ਕੀ ਕਰਤਾਰਪੁਰ ਲਾਂਘੇ 'ਤੇ ਵੀ ਪਵੇਗਾ ਫਰਕ?

ਹਾਲਾਂਕਿ ਪਾਕਿਸਤਾਨ ਵੱਲੋਂ ਸਮਝੋਤਾ ਐਕਸਪ੍ਰੈਸ ਤੇ ਦਿੱਤੇ ਬਿਆਨ ਤੋਂ ਪਹਿਲਾਂ ਹੀ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਇਹ ਵੀ ਕਿਹਾ ਸੀ ਕਿ ਪਾਕਿ ਵੱਲੋਂ ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ।

Intro:Body:Conclusion:
Last Updated : Aug 8, 2019, 5:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.