ਨਵੀਂ ਦਿੱਲੀ: ਪਾਕਿਸਤਾਨ ਮੁੜ ਭਾਰਤ 'ਚ ਘੁਸਪੈਠ ਦੀ ਤਿਆਰੀ ਕਰ ਰਿਹਾ ਹੈ। ਭਾਰਤ-ਪਾਕਿ ਸਰਹੱਦ ਤੋਂ ਪਾਰ ਘੁਸਪੈਠ ਲਈ ਲਾਂਚ ਪੈਡ 'ਤੇ ਲਗਭਗ 400 ਅੱਤਵਾਦੀਆਂ ਨੂੰ ਤਿਆਰ ਕੀਤਾ ਗਿਆ ਹੈ।
ਘੁਸਪੈਠ ਲਈ ਲਾਂਚ ਪੈਡ 'ਤੇ ਤਿਆਰ ਕੀਤੇ 400 ਅੱਤਵਾਦੀ
ਕੰਟਰੋਲ ਰੇਖਾ ਦੇ ਪਾਰ ਲਗਭਗ 400 ਅੱਤਵਾਦੀ 'ਲਾਂਚ ਪੈਡ' ਹਨ ਤੇ ਠੰਢ ਦੌਰਾਨ ਜੰਮੂ-ਕਸ਼ਮੀਰ 'ਚ ਘੁਸਪੈਠ ਕਰਨ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਘੁਸਪੈਠ ਰੋਕੂ ਗਾਰਡ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਰਹੇ ਹਨ। ਸੁਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ," ਜੰਮੂ-ਕਸ਼ਮੀਰ ਵਿਖੇ ਭਾਰਤ-ਪਾਕਿ ਕੰਟਰੋਲ ਲਾਈਨ 'ਤੇ ਠੰਢ 'ਚ ਅੱਤਵਾਦੀਆਂ ਵੱਲੋਂ ਭਾਰਤ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ ਵੱਧ ਜਾਂਦੀਆਂ ਹਨ। ਠੰਢ ਵੱਧਣ ਨਾਲ ਭਾਰੀ ਬਰਫਬਾਰੀ ਕਾਰਨ ਸਰਹੱਦ ਨਾਲ ਲੱਗਦੇ ਪਹਾੜੀ ਖੇਤਰ ਬਰਫ ਨਾਲ ਢੱਕੇ ਹੋਏ ਹਨ। ਅਜਿਹੇ 'ਚ ਪਾਕਿਸਤਾਨ ਵੱਲੋਂ ਅੱਤਵਾਦੀ ਭਾਰਤ ਦੀ ਸਰਹੱਦ 'ਤੇ ਘੁਸਪੈਠ ਕਰਨ ਦੀ ਤਿਆਰੀ 'ਚ ਹਨ।"
ਉਨ੍ਹਾਂ ਕਿਹਾ ਕਿ 2020 'ਚ 44 ਅੱਤਵਾਦੀਆਂ ਵੱਲੋਂ ਘੁਸਪੈਠ ਹੋਣ ਦੀਆਂ ਖਬਰਾਂ ਆਈਆਂ ਸਨ। ਜਦੋਂ ਕਿ ਸਾਲ 2019 'ਚ ਇਹ ਗਿਣਤੀ 141 ਤੇ 2018 'ਚ 143 ਸੀ। ਅਧਿਕਾਰੀ ਨੇ ਦੱਸਿਆ, “ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ ਐਲਓਸੀ ਦੇ ਵੱਖੋ ਵੱਖਰੇ ਲਾਂਚ ਪੈਡਾਂ 'ਤੇ 300 ਤੋਂ 415 ਅੱਤਵਾਦੀ ਹਨ। ਜੋ ਕਿ ਹਿੰਸਾ ਦੇ ਜ਼ਰੀਏ ਸ਼ਾਂਤੀ ਨੂੰ ਭੰਗ ਕਰਨ ਲਈ ਜੰਮੂ-ਕਸ਼ਮੀਰ 'ਚ ਘੁਸਪੈਠ ਕਰਨ ਲਈ ਤਿਆਰ ਹਨ।"