ਲਿਆਕਤਪੁਰ: ਪਾਕਿਸਤਾਨ ਦੇ ਰਹੀਮ ਯਾਰ ਖਾਨ ਨੇੜੇ ਲਿਆਕਤਪੁਰ 'ਚ ਵੀਰਵਾਰ ਸਵੇਰੇ ਇੱਕ ਰੇਲ ਗੱਡੀ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।
ਇਸ ਘਟਨਾ ਵਿੱਚ 73 ਲੋਕਾਂ ਦੀ ਮੌਤ ਹੋ ਗਈ ਜਦਕਿ 13 ਤੋਂ ਵੱਧ ਹੋਰ ਲੋਕ ਜਖ਼ਮੀ ਹਨ। ਜਾਣਕਾਰੀ ਮੁਤਾਬਕ ਇਹ ਹਾਦਸੇ ਉਸ ਵੇਲੇ ਵਾਪਰਿਆ ਜਦੋਂ ਕਰਾਚੀ-ਰਾਵਲਪਿੰਡੀ ਤੇਜ਼ਗਾਮ ਐਕਸਪ੍ਰੈਸ ਲਾਹੌਰ ਤੋਂ ਕਰਾਚੀ ਜਾ ਰਹੀ ਸੀ। ਇਸ ਹਾਦਸੇ ਵਿੱਚ ਰੇਲ ਗੱਡੀ ਦੇ ਤਿੰਨ ਡੱਬਿਆਂ ਨੂੰ ਅੱਗ ਲੱਗ ਗਈ। ਹਾਦਸੇ ਦਾ ਸ਼ਿਕਾਰ ਹੋਏ ਜਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ।
2 ਖਾਣਾ ਪਕਾਉਣ ਵਾਲੇ ਸਟੋਵ ਨਾਲ ਵਾਪਰਿਆ ਹਾਦਸਾ
ਖਬਰਾਂ ਮੁਤਾਬਕ, ਜਦੋਂ ਧਮਾਕਾ ਹੋਇਆ ਤਾਂ ਯਾਤਰੀ ਨਾਸ਼ਤਾ ਬਣਾ ਰਹੇ ਸਨ। ਇਸ ਧਮਾਕੇ ਨਾਲ ਇੱਕ ਕੋਚ ਨੂੰ ਅੱਗ ਲੱਗ ਗਈ। ਇਸ ਅੱਗ ਨਾਲ ਦੋ ਨਾਲ ਲੱਗਦੇ ਕੋਚ ਵੀ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਏ। ਇਸ ਹਾਦਸੇ ਵਿੱਚ ਰੇਲ ਗੱਡੀਆਂ ਦੀਆਂ 1 ਵਪਾਰਕ ਸ਼੍ਰੇਣੀ ਤੇ 2 ਆਰਥਿਕ ਸ਼੍ਰੇਣੀਆਂ ਹਾਦਸਾਗ੍ਰਸਤ ਹੋ ਗਈਆਂ।
ਪਾਕਿ ਰੇਲਵੇ ਮੰਤਰੀ ਸ਼ੇਖ ਰਸ਼ੀਦ ਦਾ ਕਹਿਣਾ ਜ਼ਿਆਦਾਤਰ ਮੌਤਾਂ ਟ੍ਰੇਨ ਤੋਂ ਛਾਲ ਮਾਰ ਕਾਰਨ ਹੋਈ
ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਸ਼ੀਦ ਦੱਸਿਆ ਕਿ ਰੇਲ ਗੱਡੀ ਵਿੱਚ ਦੋ ਖਾਣਾ ਪਕਾਉਣ ਵਾਲੇ ਸਟੋਵ ਨਾਲ ਧਮਾਕਾ ਹੋਇਆ ਹੈ। ਧਮਾਕੇ ਨਾਲ ਕੋਚ ਵਿੱਚ ਪਏ ਖਾਣਾ ਬਣਾਉਣ ਵਾਲੇ ਤੇਲ ਨੂੰ ਅੱਗ ਲੱਗ ਗਈ ਜਿਸ ਨਾਲ ਅੱਗ ਵੱਧ ਗਈ। ਰਸ਼ੀਦ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਟ੍ਰੇਨ ਤੋਂ ਛਾਲ ਮਾਰ ਕਾਰਨ ਹੋਈ ਹੈ।
ਰਸ਼ੀਦ ਨੇ ਕਿਹਾ ਕਿ ਅੱਗ ਨਾਲ ਬੋਗੀਆਂ ਨੂੰ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ। ਪਹੁੰਚਿਆ ਅਤੇ ਉਨ੍ਹਾਂ ਨੂੰ ਬਾਕੀ ਦੀ ਟਰੇਨ ਤੋਂ ਵੱਖ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਅੱਗ ਬੁਝਾ ਦਿੱਤੀ ਗਈ ਹੈ ਤੇ ਬਚਾਅ ਕਾਰਜ ਜਾਰੀ ਹੈ।
ਪਾਕਿ ਪੀਐਮ ਇਮਰਾਨ ਖਾਨ ਨੇ ਦਿੱਤੇ ਵਧੀਆ ਸਹੁਲਤਾਂ ਮੁਹੱਈਆ ਕਰਾਉਣ ਦੇ ਨਿਰਦੇਸ਼
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਇਸ ਹਾਦਸੇ 'ਤੇ ਸ਼ੋਕ ਜ਼ਾਹਰ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਾਦਸਾਗ੍ਰਸਤ ਹੋਏ ਲੋਕਾਂ ਨੂੰ ਸਭ ਤੋਂ ਵਧੀਆ ਪ੍ਰਬੰਧ ਮੁਹੱਈਆ ਕਰਵਾਏ ਜਾਣ।
-
Deeply saddened by the terrible tragedy of the Tezgam train. My condolences go to the victims' families & prayers for the speedy recovery of the injured. I have ordered an immediate inquiry to be completed on an urgent basis.
— Imran Khan (@ImranKhanPTI) October 31, 2019 " class="align-text-top noRightClick twitterSection" data="
">Deeply saddened by the terrible tragedy of the Tezgam train. My condolences go to the victims' families & prayers for the speedy recovery of the injured. I have ordered an immediate inquiry to be completed on an urgent basis.
— Imran Khan (@ImranKhanPTI) October 31, 2019Deeply saddened by the terrible tragedy of the Tezgam train. My condolences go to the victims' families & prayers for the speedy recovery of the injured. I have ordered an immediate inquiry to be completed on an urgent basis.
— Imran Khan (@ImranKhanPTI) October 31, 2019
ਦੱਸਣਯੋਗ ਹੈ ਕਿ ਇਹ ਪਾਕਿਸਤਾਨ ਵਿੱਚ ਇਸ ਸਾਲ ਦਾ ਦੂਜਾ ਵੱਡਾ ਰੇਲ ਹਾਦਸਾ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਹੋਏ ਰੇਲ ਹਾਦਸੇ ਵਿੱਚ 24 ਲੋਕਾਂ ਦੀ ਮੌਤ ਹੋਈ ਸੀ। ਪਹਿਲਾ ਹਾਦਸਾ ਲਾਹੌਰ ਤੋਂ ਕੋਇਟਾ ਜਾਣ ਵਾਲੀ ਅਕਬਰ ਬੁਗਤੀ ਐਕਸਪ੍ਰੈਸ ਵਿੱਚ ਹੋਇਆ ਸੀ।