ਸ੍ਰੀਨਗਰ: ਪਾਕਿਸਤਾਨ ਫ਼ੌਜ ਨੇ ਜੰਮੂ-ਕਸ਼ਮੀਰ ਦੇ ਬਾਲਾਕੋਟ ਵਿੱਚ ਕੰਟਰੋਲ ਰੇਖਾ 'ਤੇ ਗੋਲ਼ੀਬੰਦੀ ਦਾ ਉਲੰਘਣ ਕਰਦੇ ਹੋਏ ਭਾਰਤੀ ਸੀਮਾ 'ਤੇ ਗੋਲ਼ੀਬਾਰੀ ਕੀਤੀ ਜਿਸ ਵਿੱਚ ਫ਼ੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ।
ਜ਼ਿਲ੍ਹੇ ਦੇ ਬਿਸਾਊ ਥਾਣੇ ਇਲਾਕੇ ਦੇ ਕੋਲਿੰਡਾ ਪਿੰਡ ਦਾ ਰਹਿਣ ਵਾਲਾ 22 ਸਾਲਾ ਜਵਾਨ ਮੋਹਸਿਨ ਖ਼ਾਨ ਜੰਮੂ-ਕਸ਼ਮੀਰ ਦੇ ਨੌਸ਼ੇਰਾ ਵਿੱਚ ਤੈਨਾਤ ਸੀ। ਮੋਹਸਿਨ ਦਾ ਭਰਾ ਅਮਜਦ ਖ਼ਾਨ ਵੀ ਜੰਮੂ-ਕਸ਼ਮੀਰ ਵਿੱਚ ਹੀ ਤੈਨਾਤ ਹੈ। ਈਦ-ਉਲ-ਜੁਹਾ ਦੇ ਦਿਨ ਬੇਟੇ ਦੀ ਸ਼ਹਾਦਤ ਦੇ ਬਾਰੇ ਅਜੇ ਤੱਕ ਉਨ੍ਹਾਂ ਦੀ ਮਾਂ ਬਲਕੇਸ਼ ਬਾਨੋ ਅਤੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀ ਗਈ। ਹਾਲਾਂਕਿ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਇਸ ਦੀ ਜਾਣਕਾਰੀ ਹੈ ਜਿਸ ਤੋਂ ਬਾਅਦ ਪਿੰਡ ਦਾ ਮਾਹੌਲ ਗ਼ਮਗੀਨ ਬਣਿਆ ਹੋਇਆ ਹੈ।
ਹਿਸਾਰ ਦੇ ਰਾਹ ਆ ਰਿਹਾ ਪਾਰਥਿਵ ਸਰੀਰ
ਜਾਣਕਾਰੀ ਮੁਤਾਬਕ, ਜੰਮੂ-ਕਸ਼ਮੀਰ ਤੋਂ ਹਵਾਈ ਰਾਹ ਰਾਹੀਂ ਸ਼ਹੀਦ ਦਾ ਪਾਰਥਿਵ ਸਰੀਰ ਚੰਡੀਗੜ੍ਹ ਪਹੁੰਚਿਆ ਅਤੇ ਉੱਥੋਂ ਸੜਕ ਰਾਹੀਂ ਹਿਸਾਰ ਹੁੰਦੇ ਹੋਏ ਦੁਪਿਹਰ ਤੱਕ ਸ਼ਹੀਦ ਦੇ ਪਿੰਡ ਕੋਲਿੰਡਾ ਪਹੁੰਚਣ ਦੀ ਸੰਭਾਵਨਾ ਹੈ। ਜਿੱਥੇ ਪੂਰੇ ਰਾਜਸੀ ਸਨਮਾਨਾਂ ਨਾਲ ਉਸ ਦਾ ਸਰੀਰ ਸੁਪਰਦ-ਏ-ਖ਼ਾਕ ਕੀਤਾ ਜਾਵੇਗਾ।
ਤਿਉਹਾਰ ਦੇ ਮੌਕੇ ਚੁੱਲ੍ਹੇ ਪਏ ਠੰਢੇ
ਈਦ ਉਲ ਜੁਹਾ ਦਾ ਤਿਉਹਾਰ ਹੋਣ ਦੇ ਬਾਵਜੂਦ ਵੀ ਪਿੰਡ ਦੇ ਲਾਲ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਬਣ ਗਿਆ ਹੈ। ਇਸ ਦੌਰਾਨ ਕਿਸੇ ਵੀ ਪਰਿਵਾਰ ਦੇ ਘਰ ਵਿੱਚ ਚੁੱਲ੍ਹਾ ਨਹੀਂ ਬਲਿਆ।