ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਜਾਰਜ ਫਰਨਾਂਡਿਸ ਦੇ ਨਾਲ ਹੀ ਮਸ਼ਹੂਰ ਓਲੰਪੀਅਨ ਮੁੱਕੇਬਾਜ਼ ਮੈਰੀ ਕਾਮ ਨੂੰ ਗਣਤੰਤਰ ਦਿਵਸ ਮੌਕੇ ਪਦਮ ਵਿਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵਾਰ 7 ਸਖ਼ਸ਼ੀਅਤਾਂ ਨੂੰ ਪਦਮ ਵਿਭੂਸ਼ਣ, 16 ਨੂੰ ਪਦਮ ਭੂਸ਼ਣ ਅਤੇ 118 ਨੂੰ ਪਦਮ ਸ਼੍ਰੀ ਅਵਾਰਡ ਨਾਲ ਨਿਵਾਜਿਆ ਗਿਆ।
ਇਨ੍ਹਾਂ ਨੂੰ ਮਿਲਿਆ ਪਦਮ ਵਿਭੂਸ਼ਣ ਅਵਾਰਡ
ਪਦਮ ਵਿਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤੀਆਂ ਸਖ਼ਸ਼ੀਅਤਾਂ ਵਿੱਚ ਜਾਰਜ ਫਰਨਾਂਡਿਸ(ਮਰਨ ਤੋਂ ਬਾਅਦ), ਅਰੁਣ ਜੇਤਲੀ(ਮਰਨ ਤੋਂ ਬਾਅਦ), ਮਾਰੀਸ਼ਸ ਦੇ ਸਾਬਕਾ ਪ੍ਰਧਾਨ ਮੰਤਰੀ ਅਨਿਰੁੱਧ ਜਗਨਨਾਥ, ਮੈਰੀ ਕਾਮ, ਛੱਨੂ ਲਾਲ ਮਿਸ਼ਰਾ, ਸੁਸ਼ਮਾ ਸਵਰਾਜ(ਮਰਨ ਤੋਂ ਬਾਅਦ), ਅਤੇ ਸ੍ਰੀ ਵਿਸ਼ਵੇਸ਼ਤੀਰਥ ਸਵਾਮੀ ਜੀ, ਸ੍ਰੀ ਪੇਜਾਵਰ ਅਧੋਕਸ਼ਜਾ ਮਠ ਅਡੂਪੀ(ਮਰਨ ਤੋਂ ਬਾਅਦ) ਸ਼ਾਮਲ ਹੈ।
ਇਨ੍ਹਾਂ ਨੂੰ ਮਿਲਿਆ ਪਦਮ ਭੂਸ਼ਣ ਅਵਾਰਡ
ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤੀਆਂ ਸਖ਼ਸ਼ੀਅਤਾਂ ਵਿੱਚ ਐੱਮ. ਮੁਮਤਾਜ਼ ਅਲੀ, ਮੁਅੱਜ਼ਮ ਅਲੀ(ਮਰਨ ਤੋਂ ਬਾਅਦ), ਮੁਜ਼ੱਫਰ ਹੁਸੈਨ ਬੇਗ, ਅਜੈ ਚੱਕਰਵਰਤੀ, ਮਨੋਜ ਦਾਸ, ਬਲਕ੍ਰਿਸ਼ਨ ਦੋਸ਼ੀ, ਕ੍ਰਿਸ਼ਣਅੱਮਲ ਜਗਨਨਾਥ, ਨਾਗਾਲੈਂਡ ਦੇ ਸਾਬਕਾ ਮੁੱਖ ਮੰਤਰੀ ਐਸ.ਸੀ. ਜਮੀਰ, ਉੱਤਰਾਖੰਡ ਦੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸਮਾਜ ਸੇਵਕ ਡਾ. ਅਨਿਲ ਪ੍ਰਕਾਸ਼ ਜੋਸ਼ੀ, ਸ਼ੇਰਿੰਗ ਲੈਂਡਲ, ਉੱਘੇ ਉਦਯੋਗਪਤੀ ਆਨੰਦ ਮਹਿੰਦਰਾ, ਨੀਲਕੰਥ ਰਾਮਕ੍ਰਿਸ਼ਨ ਮਾਧਵ ਮੈਨਨ(ਮਰਨ ਤੋਂ ਬਾਅਦ), ਸਾਬਕਾ ਕੇਂਦਰੀ ਮੰਤਰੀ ਮਨੋਹਰ ਪਾਰੀਕਰ(ਮਰਨ ਤੋਂ ਬਾਅਦ), ਪ੍ਰੋ. ਜਗਦੀਸ਼ ਸੇਠ, ਓਲੰਪੀਅਨ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਉਦਯੋਗਪਤੀ ਵੇਨੂ ਸ਼੍ਰੀਨਿਵਾਸਨ ਸ਼ਾਮਿਲ ਹਨ।
ਇਨ੍ਹਾਂ ਨੂੰ ਮਿਲਿਆ ਪਦਮ ਸ਼੍ਰੀ ਅਵਾਰਡ
ਪਦਮ ਸ਼੍ਰੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਅਦਨਾਨ ਸਾਮੀ, ਕਰਨ ਜੌਹਰ, ਕੰਗਣਾ ਰਨੌਤ, ਏਕਤਾ ਕਪੂਰ, ਸੁਰੇਸ਼ ਵਾਡਕਰ, ਉਦਯੋਗਪਤੀ ਭਾਰਤ ਗੋਇੰਕਾ, ਹਾਕੀ ਖਿਡਾਰੀ ਜੀਤੂ ਰਾਏ ਅਤੇ ਗਣਿਤ ਵਿਗਿਆਨੀ ਵਾਸਿਤਾ ਨਾਰਾਇਣ ਸਿੰਘ(ਮਰਨ ਤੋਂ ਬਾਅਦ), ਜਗਦੀਸ਼ ਲਾਲ ਅਹੂਜਾ, ਮੁਹੰਮਦ ਸ਼ਰੀਫ, ਜਾਵੇਦ ਅਹਿਮਦ ਟਾਕ, ਤੁਲਸੀ ਗੋਡਾ, ਸੱਤਿਆਨਾਰਾਇਣ ਮੁੰਦਯੂਰ, ਅਬਦੁੱਲ ਜੱਬਾਰ, ਉਸ਼ਾ ਚੌਮਾਰ, ਪੋਪਟਰਾਵ ਪਵਾਰ, ਹਰੇਕਾਲਾ ਹਜ਼ੱਬਾ, ਅਰੁਣੋਦਯ ਮੰਡਲ, ਰਾਧੋਮੋਹਨ ਅਤੇ ਸਾਬਰਮਤੀ, ਕੁਸ਼ਲ ਕੋਨਵਾਰ ਸ਼ਰਮਾ, ਤ੍ਰਿਨੀਤੀ ਸਾਵੋ, ਰਵੀਕਨਨ, ਸ. ਰਾਮਕ੍ਰਿਸ਼ਨਨ, ਸੁੰਦਰਮ ਵਰਮਾ, ਮੁੰਨਾ ਮਾਸਟਰ, ਯੋਗੀ ਆਰੀਅਨ, ਰਾਹੀਬਾਈ ਸੋਮਾ ਪੋਪੇਰਾ, ਹਿੰਮਤ ਰਾਮ ਭਾਂਭੂ, ਮੋਜ਼ੀਕਿਲ ਪੰਕਜਾਕਸ਼ੀ ਦੇ ਨਾਮ ਸ਼ਾਮਲ ਹਨ।
ਇਸ ਵਾਰ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 118 ਮਸ਼ਹੂਰ ਹਸਤੀਆਂ ਨੂੰ ਪਦਮ ਸ਼੍ਰੀ ਦੇਣ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿੱਚ ਲੰਗਰ ਬਾਬਾ ਦੇ ਨਾਮ ਨਾਲ ਪ੍ਰਸਿੱਧ ਜਗਦੀਸ਼ ਲਾਲ ਅਹੂਜਾ, 21,000 ਲਾਵਾਰਿਸ ਲਾਸ਼ਾਂ ਦਾ ਸੰਸਕਾਰ ਕਰਨ ਵਾਲੇ ਮੁਹੰਮਦ ਸ਼ਰੀਫ਼, ਕਸ਼ਮੀਰ ਵਿੱਚ ਅਪਾਹਜ ਬੱਚਿਆਂ ਲਈ ਕੰਮ ਕਰਨ ਵਾਲੇ ਜਾਵੇਦ ਅਹਿਮਦ ਟਾਕ।
ਇਸ ਦੇ ਨਾਲ ਹੀ ਭੋਪਾਲ ਗੈਸ ਪੀੜਤਾਂ ਨਾਲ ਲੜਨ ਵਾਲੇ 1984 ਦੇ ਕਾਰਕੁਨ ਅਬਦੁੱਲ ਜੱਬਰ ਨੂੰ ਮਰੇ ਜਾਣ ਤੋਂ ਬਾਅਦ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਅਬਦੁੱਲ ਜੱਬਰ ਦੀ 14 ਨਵੰਬਰ 2019 ਨੂੰ ਮੌਤ ਹੋ ਗਈ ਸੀ।