ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਅਸਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਦੁਨੀਆ ਦੇ ਕਈ ਦੇਸ਼ਾਂ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆ ਦੀ ਗਿਣਤੀ 5 ਹਜ਼ਾਰ ਤੋਂ ਪਾਰ ਹੋ ਗਈ ਹੈ। ਜਦਕਿ ਭਾਰਤ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਕੋਰੋਨਾਵਾਇਰਸ ਦੇ ਚਲਦਿਆਂ ਹੋ ਗਈ ਹੈ।
-
Govt of India: Padma Award ceremony, scheduled to be held on April 3 at Rashtrapati Bhavan, has been postponed. Next date and time to be announced in due course. #Coronavirus pic.twitter.com/UXegUFVJvx
— ANI (@ANI) March 14, 2020 " class="align-text-top noRightClick twitterSection" data="
">Govt of India: Padma Award ceremony, scheduled to be held on April 3 at Rashtrapati Bhavan, has been postponed. Next date and time to be announced in due course. #Coronavirus pic.twitter.com/UXegUFVJvx
— ANI (@ANI) March 14, 2020Govt of India: Padma Award ceremony, scheduled to be held on April 3 at Rashtrapati Bhavan, has been postponed. Next date and time to be announced in due course. #Coronavirus pic.twitter.com/UXegUFVJvx
— ANI (@ANI) March 14, 2020
ਕੋਰੋਨਾ ਦੇ ਵੱਧਦੇ ਅਸਰ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪਦਮ ਐਵਾਰਡ ਸਮਾਗਮ ਨੂੰ ਵੀ ਟਾਲ ਦਿੱਤਾ ਹੈ। ਕੋਰੋਨਾ ਵਾਇਰਸ ਦੇ ਕਾਰਨ ਪਦਮ ਐਵਾਰਡ ਸਮਾਗਮ ਨੂੰ ਫਿਲਹਾਲ ਅੱਗੇ ਕਰ ਦਿੱਤਾ ਹੈ। ਦਰਅਸਲ ਇਹ ਸਮਾਗਮ 3 ਅਪ੍ਰੈਲ ਨੂੰ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲਾ ਸੀ।
ਮਿਲੀ ਜਾਣਕਾਰੀ ਮੁਤਾਬਕ ਇਸ ਸਮਾਗਮ ਦੀ ਨਵੀਂ ਮਿਤੀ ਦਾ ਐਲਾਨ ਕੀਤਾ ਜਾਵੇਗਾ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਕੋਰੋਨਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕਈ ਜ਼ਰੂਰੀ ਕਦਮ ਚੁੱਕੇ ਹਨ। ਇਸ ਸਮੇਂ ਪਦਮ ਐਵਾਰਡ ਨੂੰ ਟਾਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਰਾਸ਼ਟਰਪਤੀ ਭਵਨ ਵਿੱਚ ਆਮ ਲੋਕਾਂ ਦੀ ਐਂਟਰੀ ਉੱਤੇ ਵੀ ਰੋਕ ਲਗਾ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਕੋਰੋਨਾ ਦੇ ਚਲਦਿਆਂ ਖੇਡ ਤੇ ਕਈ ਹੋਰ ਸਮਾਗਮਾਂ ਨੂੰ ਵੀ ਰੱਦ ਜਾ ਅੱਗੇ ਵਧਾ ਦਿੱਤਾ ਗਿਆ ਹੈ।