ETV Bharat / bharat

ਓਵੈਸੀ ਨੇ ਅਨੁਰਾਗ ਠਾਕੁਰ ਦੇ ਬਿਆਨ ਦਾ ਜਵਾਬ, ਕਿਹਾ- ਜਗ੍ਹਾ ਦੱਸੋ, ਅਸੀਂ ਗੋਲੀ ਖਾਣ ਲਈ ਤਿਆਰ ਹਾਂ - owaisi

ਅਨੁਰਾਗ ਠਾਕੁਰ ਵਲੋਂ ਲਗਵਾਏ ਗਏ ਇਨ੍ਹਾਂ ਵਿਵਾਦਤ ਨਾਅਰਿਆਂ ਦੇ ਜਵਾਬ ਵਿੱਚ ਹੀ ਓਵੈਸੀ ਨੇ ਮੋੜਵਾਂ ਜਵਾਬ ਦਿੰਦੇ ਹੋਏ ਆਖਿਆ ਹੈ ਕਿ ਤੁਸੀਂ ਥਾਂ ਤੈਅ ਕਰੋ, ਮੈਂ ਖ਼ੁਦ ਗੋਲੀ ਖਾਣ ਲਈ ਉਥੇ ਆ ਜਾਵਾਂਗਾ।

Owaisi's reply to Anurag Thakur's statement, said- Tell the place, we are ready to take the bullet
ਓਵੈਸੀ ਨੇ ਅਨੁਰਾਗ ਠਾਕੁਰ ਦੇ ਬਿਆਨ ਦਾ ਜਵਾਬ, ਕਿਹਾ- ਜਗ੍ਹਾ ਦੱਸੋ, ਅਸੀਂ ਗੋਲੀ ਖਾਣ ਲਈ ਤਿਆਰ ਹਾਂ
author img

By

Published : Jan 29, 2020, 10:49 AM IST

ਹੈਦਰਾਬਾਦ: ਆਲ ਇੰਡੀਆ ਮਜਲਿਸ-ਏ-ਇਤੇਹਦ-ਉਲ-ਮੁਸਿਲਮੀਨ (ਏ.ਆਈ.ਐੱਮ.ਆਈ.ਐੱਮ) ਦੇ ਮੁੱਖੀ ਤੇ ਲੋਕ ਸਭਾ ਮੈਂਬਰ ਅਸਦੁਦੀਨ ਓਵੈਸੀ ਨੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੂੰ ਚਨੌਤੀ ਦਿੱਤੀ ਹੈ।ਓਵੈਸੀ ਨੇ ਆਖਿਆ ਹੈ ਕਿ ਅਨੁਰਾਗ ਠਾਕੁਰ ਖ਼ੁਦ ਥਾਂ ਤੈਅ ਕਰਨ,ਉਹ ਗੋਲੀ ਖਾਣ ਲਈ ਤਿਆਰ ਹਨ।

ਦਰਅਸਲ, ਓਵੈਸੀ ਅਨੁਰਾਗ ਠਾਕੁਰ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸੀ , ਜਿਸ ਵਿੱਚ ਅਨੁਰਾਗ ਠਾਕੁਰ ਨੇ ਦਿੱਲੀ ਵਿੱਚ ਇੱਕ ਚੋਣਾਵੀਂ ਰੈਲੀ ਵਿੱਚ "ਦੇਸ਼ ਕੇ ਗਦਾਰੋ ਕੋ, ਗੋਲੀ ਮਾਰੋ..." ਵਰਗੀ ਭੜਕਾਊ ਨਾਅਰੇਬਾਜ਼ੀ ਕਾਰਵਾਈ ਸੀ।ਇਸ 'ਤੇ ਓਵੈਸੀ ਨੇ ਕਿਹਾ ਕਿ ਅਨੁਰਾਗ ਠਾਕੁਰ ਥਾਂ ਤੈਅ ਕਰੇ, ਉਹ ਉੱਥੇ ਆ ਕੇ ਗੋਲੀ ਖਾਣ ਲਈ ਤਿਆਰ ਹੈ।
ਓਵੈਸੀ ਨੇ ਆਖਿਆ ਕਿ ਮੈਂ ਤੁਹਾਨੂੰ ਚੁਨੌਤੀ ਦਿੰਦਾ ਹਾਂ ਅਨੁਰਾਗ ਠਾਕੁਰ , ਤੁਸੀਂ ਦੇਸ਼ ਵਿੱਚ ਕੋਈ ਵੀ ਥਾਂ ਦੱਸੋ, ਤੁਸੀਂ ਮੈਂਨੂੰ ਗੋਲੀ ਮਾਰੋਗੇ ਤਾਂ ਮੈਂ ਆਉਣ ਲਈ ਤਿਆਰ ਹਾਂ। ਤੁਹਾਡੇ ਬਿਆਨ ਮੇਰੇ ਦਿਲ ਵਿੱਚ ਡਰ ਪੈਦਾ ਨਹੀਂ ਕਰਦੇ। ਕਿਉਂਕਿ ਸਾਡੀਆਂ ਮਾਤਾਵਾਂ ਤੇ ਭੈਣਾ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਵਿਰੋਧ ਕਰ ਰਹੀਆਂ ਹਨ।ਉਨਾਂ ਦੇਸ਼ ਨੂੰ ਬਚਾਉਣ ਦਾ ਫੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਨੇ ਦਿੱਲੀ ਵਿੱਚ ਭੜਕਾਊ ਨਾਅਰੇ ਲਗਵਾਉਣ ਦੇ ਕਾਰਨ ਅਨੁਰਾਗ ਠਾਕੁਰ ਅਤੇ ਭਾਜਪਾ ਸਾਂਸਦ ਪ੍ਰਵੇਸ਼ ਵਰਮਾ ਨੂੰ ਚੋਣ ਜਾਬਤੇ ਦੀ ਉਲਘੰਣਾ 'ਤੇ ਜਵਾਬ ਤਲਬ ਕੀਤਾ ਹੈ।

ਦੱਸ ਦਈਏ ਕਿ ਸੋਮਵਾਰ ਨੂੰ ਰਿਠਾਲਾ ਵਿਧਾਨ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਸੀ ।ਉਨ੍ਹਾਂ ਦੀ ਰੈਲੀ ਵਿੱਚ ਸਟੇਜ ਤੇ ਭਾਜਪਾ ਸਾਂਸਦ ਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਨੋਜਵਾਨਾਂ ਦਾ ਦੋਸ਼ ਵੇਖ ਉਨ੍ਹਾਂ ਤੋਂ ਵਿਵਾਦਤ ਨਾਅਰੇ ਲਵਾਏ।
ਅਨੁਰਾਗ ਠਾਕੁਰ ਵਲੋਂ ਲਗਵਾਏ ਗਏ ਇਨ੍ਹਾਂ ਵਿਵਾਦਤ ਨਾਅਰਿਆਂ ਦੇ ਜਵਾਬ ਵਿੱਚ ਹੀ ਓਵੈਸੀ ਨੇ ਇਹ ਗੱਲ ਆਖੀ ਹੈ।

Intro:Body:

Harinder 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.