ਚਮੋਲੀ/ਉੱਤਰਾਖੰਡ: ਇਸ ਵੇਲੇ ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ ਵੀ ਕੋਰੋਨਾ ਸੰਕਟ ਨਾਲ ਜੂਝ ਰਿਹਾ ਹੈ। ਇਸ ਦੇ ਚੱਲਦਿਆਂ ਇਸ ਦਾ ਅਸਰ ਹਰ ਥਾਂ ਵੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਯਾਤਰਾ ਪ੍ਰਬੰਧਾਂ 'ਤੇ ਵੀ ਹੋ ਰਿਹਾ ਹੈ। ਅਜਿਹੇ ਵਿੱਚ ਹੇਮਕੁੰਟ ਸਾਹਿਬ ਯਾਤਰਾ ਲਈ ਰਾਹ ਵਿੱਚੋਂ ਬਰਫ਼ ਹਟਾਉਣ ਦਾ ਕੰਮ ਅਜੇ ਸ਼ੁਰੂ ਨਹੀਂ ਕੀਤਾ ਗਿਆ ਹੈ।
ਬਰਫ਼ ਹਟਾਉਣ ਦਾ ਕੰਮ ਫ਼ੌਜ ਅਤੇ ਹੇਮਕੁੰਟ ਸਾਹਿਬ ਟਰੱਸਟ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਯਾਤਰਾ ਮਾਰਗ ਤੋਂ ਬਰਫ਼ ਹਟਾਉਣ ਦਾ ਕੰਮ ਆਮ ਤੌਰ 'ਤੇ ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਵਾਰ ਲੌਕਡਾਊਨ ਕਾਰਨ ਇਹ ਸੰਭਵ ਨਹੀਂ ਹੋ ਸਕਿਆ ਹੈ। ਜਿਸ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਇਸ ਵਾਰ ਤੈਅ ਸਮੇਂ ਮੁਤਾਬਕ ਨਹੀਂ ਖੁੱਲ੍ਹ ਸਕਣਗੇ।
ਹੇਮਕੁੰਟ ਗੁਰਦੁਆਰਾ ਪ੍ਰਬੰਕ ਕਮੇਟੀ ਦੇ ਮੈਂਬਰ ਸੇਵਾ ਸਿੰਘ ਨੇ ਕਿਹਾ ਕਿ ਘਾਂਘਰੀਆ ਤੋਂ ਅੱਗੇ ਹੇਮਕੁੰਟ ਸਾਹਿਬ ਤੱਕ ਰਾਹ 'ਤੇ ਕਾਫ਼ੀ ਬਰਫ਼ ਜਮੀ ਹੋਈ ਹੈ ਅਤੇ ਨਾਲ ਹੀ ਰਾਹ ਵਿੱਚ ਵੱਡੇ-ਵੱਡੇ ਗਲੇਸ਼ੀਅਰ ਵੀ ਹਨ। ਲੌਕਡਾਊਨ ਹੋਣ ਕਾਰਨ ਸੈਨਾ ਦੇ ਜਵਾਨ ਅਤੇ ਸੇਵਾਦਾਰ ਪਹੁੰਚ ਨਹੀਂ ਸਕੇ ਹਨ। ਅਜਿਹੇ ਵਿੱਚ 3 ਮਈ ਤੋਂ ਬਾਅਦ ਸਰਕਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ।