ਕਿਓਨਝਰ : ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਟੈੱਕ ਕਰਨ ਤੋਂ ਬਾਅਦ ਨੌਕਰੀ ਲੱਭ ਰਹੀ ਚੰਦਰਾਣੀ ਮੁਰਮੂ ਨੂੰ ਪਤਾ ਵੀ ਨਹੀਂ ਸੀ ਕਿ ਉਹ ਸੰਸਦ ਮੈਂਬਰ ਬਣੇਗੀ। ਚੰਦਰਾਣੀ ਮੁਰਮੂ ਅੱਜ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਦੇ ਰੂਪ ਵਿੱਚ ਓੜੀਸ਼ਾ ਦੇ ਕਿਓਂਝਰ ਲੋਕ ਸਭਾ ਦੀ ਸੀਟ ਤੋਂ ਜਿੱਤੀ ਹੈ। ਚੰਦਰਾਣੀ ਬੀਜੇਡੀ ਦੀ ਟਿਕਟ ਤੋਂ ਚੋਣ ਲੜੀ ਹੈ।
ਤੁਹਾਨੂੰ ਦੱਸ ਦਈਏ ਕਿ ਚੰਦਰਾਣੀ ਦੀ ਉਮਰ ਕੇਵਲ 25 ਸਾਲ 11 ਮਹੀਨੇ ਹੈ।
ਉਸ ਨੇ ਬੀਜੇਪੀ ਦੇ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਅਨੰਤ ਨਾਇਕ ਨੂੰ 66,000 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।
ਚੰਦਰਾਣੀ ਨੇ ਈਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਮੈਂ ਸੰਸਦ ਵਿੱਚ ਆਪਣੇ ਸੂਬੇ ਦੇ ਨੌਜਵਾਨਾਂ ਅਤੇ ਔਰਤਾਂ ਦੀ ਅਗਵਾਈ ਕਰਾਂਗੀ। ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਮੈਨੂੰ ਵੋਟ ਪਾਈ ਅਤੇ ਸੰਸਦ ਮੈਂਬਰ ਦੇ ਤੌਰ 'ਤੇ ਚੁਣਿਆ ਹੈ।