ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ odd-even ਨਿਯਮ ਆਉਣ ਵਾਲੀ 11 ਅਤੇ 12 ਨਵੰਬਰ ਨੂੰ ਲਾਗੂ ਨਹੀਂ ਹੋਵੇਗਾ। 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦਾ ਵਿਸ਼ਾਲ ਪੱਧਰ ਉੱਤੇ ਸਮਾਗਮ ਕਰਵਾਏ ਜਾ ਰਹੇ ਹਨ। ਸਿੱਖਾਂ ਦੀ ਮੰਗ ਉੱਤੇ, ਦਿੱਲੀ ਸਰਕਾਰ ਨੇ 11 ਨਵੰਬਰ ਨੂੰ ਨਗਰ ਕੀਰਤਨ ਅਤੇ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ odd-even ਨਿਯਮ ਨੂੰ ਲਾਗੂ ਨਾ ਕਰਨ ਦਾ ਫ਼ੈਸਲਾ ਲਿਆ ਹੈ।
ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਕਾਰਨ ਦਿੱਲੀ ਸਰਕਾਰ ਨੇ 5 ਨਵੰਬਰ ਤੱਕ ਸਾਰੇ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ। ਉਸ ਤੋਂ ਬਾਅਦ, ਜਦੋਂ ਬੁੱਧਵਾਰ ਨੂੰ ਸਕੂਲ ਖੁੱਲੇ, ਤਾਂ ਸਰਕਾਰ ਨੇ ਇਸ ਦੀ ਸਮੀਖਿਆ ਕੀਤੀ ਕਿ odd-even ਦੇ ਕਾਰਨ ਕਿਸੇ ਨੂੰ ਕੋਈ ਮੁਸ਼ਕਲ ਤਾਂ ਨਹੀਂ ਆਈ।
ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਦੱਸਿਆ ਕਿ ਦਿਨ ਵੇਲੇ ਕਿਸੇ ਵੀ ਖੇਤਰ ਤੋਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦੀ ਖ਼ਬਰ ਨਹੀਂ ਆਈ ਹੈ। ਦਿੱਲੀ ਦੇ ਲੋਕ ਬਹੁਤ ਸਾਥ ਦੇ ਰਹੇ ਹਨ। ਇਸ ਲਈ ਉਨ੍ਹਾਂ ਨੇ ਆਮ ਜਨਤਾ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ odd-even ਕਰਕੇ, ਦਿੱਲੀ ਸਰਕਾਰ ਨੇ ਵਾਤਾਵਰਣ ਬੱਸ ਸੇਵਾ ਤਹਿਤ ਨਿੱਜੀ ਬੱਸਾਂ ਕਿਰਾਏ 'ਤੇ ਲਈਆਂ ਸਨ। 100 ਬੱਸਾਂ ਉਨ੍ਹਾਂ ਵਿਚ ਸ਼ਾਮਲ ਹੋ ਗਈਆਂ ਹਨ। ਲੋਕਾਂ ਨੂੰ ਜੋ ਥੋੜੀ ਪਰੇਸ਼ਾਨ ਹੋ ਰਹੀ ਸੀ, ਹੁਣ ਉਹ ਵੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ ਦੇ ਸ਼ੇਖਾਂ ਬਾਜ਼ਾਰ ਵਿਖੇ ਇੱਕ ਦੁਕਾਨ ਵਿੱਚ ਲੱਗੀ ਭਿਆਨਕ ਅੱਗ
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਪਰੋਕਤ ਦੋਵੇਂ ਦਿਨ, odd-even ਨਿਯਮ ਲਾਗੂ ਨਾ ਹੋਣ ਕਾਰਨ, ਇਸ ਵਾਰ 4 ਤੋਂ 15 ਨਵੰਬਰ ਦਰਮਿਆਨ ਇਹ ਸਕੀਮ ਸਿਰਫ਼ 8 ਦਿਨਾਂ ਲਈ ਲਾਗੂ ਹੋਵੇਗੀ।